ਭਾਰਤ ’ਚ ਕੁਪੋਸ਼ਣ ਰਹਿਤ ਲੋਕਾਂ ਦੀ ਗਿਣਤੀ ਘਟੀ

Wednesday, Jul 15, 2020 - 03:24 AM (IST)

ਨਿਊਯਾਰਕ - ਭਾਰਤ ’ਚ ਪਿਛਲੇ ਇਕ ਦਹਾਕੇ ’ਚ ਕੁਪੋਸ਼ਨ ਰਹਿਤ (ਅੰਡਰਨਿਊਰਿਸ਼ਡ) ਲੋਕਾਂ ਦੀ ਗਿਣਤੀ 6 ਕਰੋੜ ਤੱਕ ਘਟ ਗਈ ਹੈ। ਸੰਯੁਕਤ ਰਾਸ਼ਟਰ (ਯੂ. ਐੱਨ.) ਦੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਸਥਿਤੀ ਰਿਪੋਰਟ ਮੁਤਾਬਕ ਭਾਰਤ ’ਚ ਕੁਪੋਸ਼ਨ ਰਹਿਤ ਲੋਕਾਂ ਦੀ ਗਿਣਤੀ 2004-06 ਦੇ 24.96 ਕਰੋੜ ਤੋਂ ਘੱਟ ਕੇ 2017-19 ’ਚ 18.92 ਕਰੋੜ ਹੋ ਗਈ ਹੈ। ਫੀਸਦੀ ਦੇ ਹਿਸਾਬ ਨਾਲ ਦੇਖੀਏ ਤਾਂ ਭਾਰਤ ਦੀ ਕੁਲ ਆਬਾਦੀ ’ਚ ਕੁਪੋਸ਼ਨ ਰਹਿਤ ਦੀ ਵਿਆਪਕਤਾ 2004-26 ’ਚ 21.7 ਫੀਸਦੀ ਤੋਂ ਘੱਟਕੇ 2017-19 ’ਚ 14 ਫੀਸਦੀ ਹੋ ਗਈ।

ਬੌਣੇਪਨ ਦੀ ਸਮੱਸਿਆ ਵੀ ਘਟੀ
ਭਾਰਤ ’ਚ ਬੱਚਿਆਂ ’ਚ ਬੌਣੇਪਨ ਦੀ ਸਮੱਸਿਆ ਵੀ ਘਟ ਹੋਈ ਹੈ। 5 ਸਾਲ ਤੋਂ ਘਟ ਉਮਰ ਦੇ ਬੱਚਿਆਂ ’ਚ ਬੌਨੇਪਣ ਦੀ ਸਮੱਸਿਆ ਵੀ 2012 ’ਚ 47.8 ਫੀਸਦੀ ਤੋਂ ਘਟਕੇ 2019 ’ਚ 34.7 ਫੀਸਦੀ ਹੋ ਗਈ ਯਾਨੀ 2012 ’ਚ ਇਹ ਸਮੱਸਿਆ 6.2 ਕਰੋੜ ਬੱਚਿਆਂ ’ਚ ਸੀ ਜੋ 2019 ’ਚ ਘਟਕੇ 4.03 ਕਰੋੜ ਹੋ ਗਈ।

ਬਾਲਗਾਂ ’ਚ ਮੋਟਾਪਾ ਵੱਧ ਰਿਹੈ
ਭਾਰਤ ’ਚ ਬਾਲਗਾਂ ’ਚ ਮੋਟਾਪਾ ਵੱਧ ਰਿਹਾ ਹੈ। ਜ਼ਿਆਦਾਤਰ ਭਾਰਤੀ ਬਾਲਗ 2012 ਤੋਂ 2016 ਵਿਚਾਲੇ ਮੋਟਾਪੇ ਦੇ ਸ਼ਿਕਾਰ ਹੋਏ। ਮੋਟਾਪੇ ਨਾਲ ਪੀੜਤ ਹੋਣ ਵਾਲੇ ਬਾਲਗਾਂ ਦੀ ਗਿਣਤੀ 2012 ਦੇ 2.52 ਕਰੋੜ ਤੋਂ ਵੱਧਕੇ 2016 ’ਚ 3.43 ਕਰੋੜ ਹੋ ਗਈ ਯਾਨੀ 3.1 ਫੀਸਦੀ ਤੋਂ ਵੱਧਕੇ 3.9 ਫੀਸਦੀ ਹੋ ਗਈ।

ਖੂਨ ਦੀ ਕਮੀ ਨਾਲ ਜੂਝ ਰਹੀਆਂ ਹਨ ਔਰਤਾਂ
ਭਾਰਤ ’ਚ ਔਰਤਾਂ ਖੂਨ ਦੀ ਕਮੀ (ਅਨੀਮੀਆ) ਨਾਲ ਅਜੇ ਵੀ ਜੂਝ ਰਹੀਆਂ ਹਨ। ਪ੍ਰਭਾਵਿਤ ਪ੍ਰਜਨਨ ਉਮਰ ਵਰਗ (15-49) ਦੀਆਂ ਔਰਤਾਂ ਦੀ ਗਿਣਤੀ 2012 ’ਚ 16.56 ਕਰੋੜ ਤੋਂ ਵੱਧਕੇ 2016 ’ਚ 17.56 ਕਰੋੜ ਹੋ ਗਈ। 0-5 ਮਹੀਨੇ ਦੇ ਬੱਚੇ ਜੋ ਪੂਰੀ ਤਰ੍ਹਾਂ ਦੁੱਧ ਚੁੰਘਦੇ ਹਨ ਉਨ੍ਹਾਂ ਦੀ ਗਿਣਤੀ 2012 ਦੇ 1.12 ਕਰੋੜ ਤੋਂ ਵਧਕੇ 2019 ’ਚ 1.39 ਕਰੋੜ ਹੋ ਗਈ।

ਦੁਨੀਆ ਚ 9 ਵਿਚੋਂ ਇਕ ਵਿਅਕਤੀ ਨੂੰ ਰਹਿਣਾ ਪੈ ਰਿਹੈ ਭੁੱਖਾ
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਪਿਛਲੇ ਸਾਲ ਦੁਨੀਆ ’ਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ 1 ਕਰੋੜ ਵੱਧ ਗਈ ਸੀ ਅਤੇ ਉਸਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਇਸ ਸਾਲ ਲੱਗਭਗ 13 ਕਰੋੜ ਹੋਰ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਣ ਹਾਲਾਤ ਹੋਰ ਖਰਾਬ ਹੋ ਰਹੇ ਹਨ। ਰਿਪੋਰਟ ਮੁਤਾਬਕ ਦੁਨੀਆ ’ਚ 9 ਵਿਚੋਂ ਇਕ ਵਿਅਕਤੀ ਨੂੰ ਭੁੱਖਾ ਰਹਿਣਾ ਪੈ ਰਿਹਾ ਹੈ।


Inder Prajapati

Content Editor

Related News