ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ

Sunday, Sep 24, 2023 - 04:36 PM (IST)

ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ

ਨਵੀਂ ਦਿੱਲੀ (ਇੰਟ.) – ਭਾਰਤ-ਕੈਨੇਡਾ ਦਾ ਵਿਵਾਦ ਦਿਨ ਪ੍ਰਤੀ ਦਿਨ ਘੱਟ ਹੋਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਖਾਲਿਸਤਾਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਦੋਵੇਂ ਦੇਸ਼ਾਂ ਦੀ ਇਕਾਨਮੀ ’ਤੇ ਅਸਰ ਪੈਣ ਲੱਗਾ ਹੈ। ਹਾਲਾਂਕਿ ਭਾਰਤ ਨਾਲ ਪੰਗਾ ਕੈਨੇਡਾ ਨੂੰ ਕਾਫੀ ਮਹਿੰਗਾ ਪੈਣ ਵਾਲਾ ਹੈ। ਦਰਅਸਲ ਹਾਲ ਹੀ ਵਿਚ ਭਾਰਤ ਸਰਕਾਰ ਨੇ ਵੀ ਕੈਨੇਡਾ ਪ੍ਰਤੀ ਸਖਤ ਰੁਖ ਅਪਣਾਉਂਦੇ ਹੋਏ ਕੈਨੇਡਾ ਲਈ ਵੀਜ਼ਾ ਨੂੰ ਅਗਲੇ ਹੁਕਮ ਤੱਕ ਰੋਕ ਦਿੱਤਾ ਹੈ। ਉੱਥੇ ਹੀ ਭਾਰਤੀ ਕੰਪਨੀਆਂ ਵੀ ਕੈਨੇਡਾ ’ਚ ਆਪਣਾ ਕਾਰੋਬਾਰ ਸਮੇਟ ਰਹੀਆਂ ਹਨ, ਜਿਸ ਨਾਲ ਕੈਨੇਡਾ ਨੂੰ ਭਾਰੀ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ :  ਚੀਨ ਨੇ ਅਰੁਣਾਚਲ ਦੇ 3 ਖਿਡਾਰੀਆਂ ਦੀ ਐਂਟਰੀ ਰੋਕੀ, ਵਿਰੋਧ ’ਚ ਖੇਡ ਮੰਤਰੀ ਠਾਕੁਰ ਨੇ ਲਿਆ ਵੱਡਾ ਫ਼ੈਸਲਾ

ਦਿੱਗਜ਼ ਬਿਜ਼ਨੈੱਸਮੈਨ ਆਨੰਦ ਮਹਿੰਦਰਾ ਨੇ ਵੀ ਬੀਤੇ ਦਿਨ ਕੈਨੇਡਾ ਤੋਂ ਆਪਣਾ ਕਾਰੋਬਾਰ ਸਮੇਟਣ ਦਾ ਫੈਸਲਾ ਕੀਤਾ। ਮਹਿੰਦਰਾ ਐਂਡ ਮਹਿੰਦਰਾ ਨੇ ਕੈਨੇਡਾ ’ਚ ਆਪਣੀ ਸਹਾਇਕ ਕੰਪਨੀ ਦੇ ਆਪ੍ਰੇਸ਼ਨ ਨੂੰ ਬੰਦ ਕਰ ਦਿੱਤਾ ਹੈ। ਕੈਨੇਡਾ ਬੇਸਡ ਕੰਪਨੀ ਰੇਸਨ ਏਅਰੋਸਪੇਸ ਕਾਰਪੋਰੇਸ਼ਨ ਦੇ ਆਪ੍ਰੇਸ਼ਨ ਨੂੰ ਮਹਿੰਦਰਾ ਨੇ ਬੰਦ ਕਰ ਿਦੱਤਾ। ਹੁਣ ਭਾਰਤ ਦੀ ਜੇ. ਐੱਸ. ਡਬਲਯੂ. ਸਟੀਲ ਲਿਮਟਿਡ ਕੈਨੇਡਾ ਦੀ ਟੈੱਕ ਰਿਸੋਰਸਿਜ਼ ਨਾਲ ਡੀਲ ਕਰਨ ਜਾ ਰਹੀ ਸੀ। ਵਿਵਾਦ ਨੂੰ ਵਧਦਾ ਦੇਖ ਕੰਪਨੀ ਨੇ ਆਪਣੀ ਡੀਲ ਦੀ ਰਫਤਾਰ ਹੌਲੀ ਕਰ ਦਿੱਤੀ ਹੈ।

ਜੇ. ਐੱਸ. ਡਬਲਯੂ. ਕੈਨੇਡਾ ਦੀ ਕੰਪਨੀ ਟੈੱਕ ਰਿਸੋਰਸਿਜ਼ ਦੀ ਸਟੀਲ ਮੈਨੂਫੈਕਚਰਿੰਗ ਯੂਨਿਟ, ਕੋਲ ਯੂਨਿਟ ’ਚ ਹਿੱਸੇਦਾਰੀ ਖਰੀਦਣ ਜਾ ਰਹੀ ਹੈ ਪਰ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਤਨਾਅ ਦਰਮਿਆਨ ਕੰਪਨੀ ਨੇ ਇਸ ਡੀਲ ਨੂੰ ਸਲੋ ਡਾਊਨ ਕਰ ਦਿੱਤਾ ਹੈ। ਰਾਇਟਰਸ ਦੀ ਰਿਪੋਰਟ ਮੁਤਾਬਕ ਕੰਪਨੀ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਹੋਣ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ :  PNB ਨੇ ਪੇਸ਼ ਕੀਤਾ ‘PNB ਸਵਾਗਤ’ : ਨਵੇਂ ਗਾਹਕਾਂ ਲਈ ਬਿਨਾਂ ਕਿਸੇ ਰੁਕਾਵਟ ਪਰਸਨਲ ਲੋਨ ਸਲਿਊਸ਼ਨ

ਟੀ. ਸੀ. ਐੱਸ. ਤੋਂ ਲੈ ਕੇ ਵਿਪਰੋ ਨੇ ਕੀਤਾ ਹੈ ਅਰਬਾਂ ਦਾ ਨਿਵੇਸ਼

ਰਾਇਟਰਸ ਮੁਤਾਬਕ ਭਾਰਤ ਦੀ ਦਿੱਗਜ਼ ਟੈੱਕ ਫਰਮ ਟੀ. ਸੀ. ਐੱਸ., ਇੰਫੋਸਿਸ, ਵਿਪਰੋ ਵਰਗੀਆਂ 30 ਭਾਰਤੀ ਕੰਪਨੀਆਂ ਨੇ ਕੈਨੇਡਾ ’ਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਇਨ੍ਹਾਂ ਕੰਪਨੀਆਂ ਕਾਰਨ ਕੈਨੇਡਾ ’ਚ ਵੱਡੀ ਆਬਾਦੀ ਨੂੰ ਰੁਜ਼ਗਾਰ ਮਿਲਿਆ ਹੈ। ਉੱਥੇ ਹੀ ਕੈਨੇਡਾ ਦੀ ਸਭ ਤੋਂ ਵੱਡੀ ਪੈਨਸ਼ਨ ਫੰਡ ਨ ੇ ਇਕੱਲੇ ਭਾਰਤ ਵਿਚ 1.74 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਇਹ ਨਿਵੇਸ਼ ਲਾਂਗ ਟਰਮ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਸੀ।

ਅਜਿਹੇ ’ਚ ਜੇ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਵਧਦਾ ਗਿਆ ਤਾਂ ਕੈਨੇਡਾ ਦੀਆਂ ਮੁਸ਼ਕਲਾਂ ਵਧ ਜਾਣਗੀਆਂ, ਜਿਸ ਦਾ ਅਸਰ ਦੋਹਾਂ ਦੇਸ਼ਾਂ ਦੀ ਦਰਾਮਦ-ਬਰਾਮਦ ’ਤੇ ਹੋਵੇਗਾ। ਇਨਵੈਸਟ ਇੰਡੀਆ ਮੁਤਾਬਕ ਅਪ੍ਰੈਲ 2000 ਤੋਂ ਮਾਰਚ 2023 ਤੱਕ ਕੈਨੇਡਾ ਨੇ ਭਾਰਤ ਵਿਚ ਲਗਭਗ 3306 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਕੈਨੇਡਾ ਦਾ 9ਵਾਂ ਸਭ ਤੋਂ ਵੱਡਾ ਬਿਜ਼ਨੈੱਸ ਪਾਰਟਨਰ ਹੈ। ਅਜਿਹੇ ’ਚ ਭਾਰਤ ਨਾਲ ਪੰਗਾ ਕੈਨੇਡਾ ਨੂੰ ਕਾਫੀ ਮਹਿੰਗਾ ਪਵੇਗਾ।

ਇਹ ਵੀ ਪੜ੍ਹੋ :   PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News