5ਜੀ ਦੀ ਦੌੜ 'ਚ ਭਾਰਤ ਨੇ ਮਾਰੀ ਲੰਬੀ ਛਾਲ, ਬ੍ਰਿਟੇਨ-ਜਾਪਾਨ ਵਰਗੇ ਦੇਸ਼ਾਂ ਨੂੰ ਛੱਡਿਆ ਪਿੱਛੇ

Tuesday, Oct 03, 2023 - 06:33 PM (IST)

5ਜੀ ਦੀ ਦੌੜ 'ਚ ਭਾਰਤ ਨੇ ਮਾਰੀ ਲੰਬੀ ਛਾਲ, ਬ੍ਰਿਟੇਨ-ਜਾਪਾਨ ਵਰਗੇ ਦੇਸ਼ਾਂ ਨੂੰ ਛੱਡਿਆ ਪਿੱਛੇ

ਗੈਜੇਟ ਡੈਸਕ– ਭਾਰਤ ਨੇ 5ਜੀ ਸੇਵਾਵਾਂ ਦੀ ਸ਼ੁਰੂਆਤ ਕਰ ਕੇ ਮੋਬਾਇਲ ਡਾਊਨਲੋਡ ਸਪੀਡ ’ਚ ਜ਼ਿਕਰਯੋਗ ਵਾਧਾ ਹਾਸਲ ਕੀਤਾ ਹੈ। ਬ੍ਰਾਡਬੈਂਡ ਅਤੇ ਮੋਬਾਇਲ ਇੰਟਰਨੈੱਟ ਦੀ ਰਫਤਾਰ ਦੀ ਜਾਣਕਾਰੀ ਦੇਣ ਵਾਲੀ ਕੰਪਨੀ ਓਕਲਾ ਮੁਤਾਬਕ ਦੇਸ਼ ‘ਸਪੀਡਟੈਸਟ ਗਲੋਬਲ ਇੰਡੈਕਸ’ ਵਿਚ 72 ਸਥਾਨ ਚੜ੍ਹ ਕੇ 47ਵੇਂ ਸਥਾਨ ’ਤੇ ਪੁੱਜ ਗਿਆ ਹੈ।

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

ਇਸ ਤਰ੍ਹਾਂ ਭਾਰਤ ਨਾ ਸਿਰਫ ਬੰਗਲਾਦੇਸ਼, ਸ਼੍ਰੀਲੰਕਾ ਅਤੇ ਪਾਕਿਸਤਾਨ ਵਰਗੇ ਆਪਣੇ ਗੁਆਂਢੀਆਂ ਤੋਂ ਅੱਗੇ ਹੈ ਸਗੋਂ ਕੁੱਝ ਜੀ-20 ਦੇਸ਼ਾਂ ਜਿਵੇਂ ਮੈਕਸੀਕੋ (90ਵਾਂ), ਤੁਰਕੀ (68ਵਾਂ), ਬ੍ਰਿਟੇਨ (62ਵਾਂ), ਜਾਪਾਨ (58ਵਾਂ), ਬ੍ਰਾਜ਼ੀਲ (50ਵਾਂ) ਅਤੇ ਦੱਖਣੀ ਅਫਰੀਕਾ (48ਵੇਂ ਸਥਾਨ) ਤੋਂ ਵੀ ਅੱਗੇ ਹੈ। ਦੇਸ਼ ’ਚ 5ਜੀ ਦੀ ਸ਼ੁਰੂਆਤ ਤੋਂ ਬਾਅਦ ਮੋਬਾਇਲ ਸਪੀਡ ਵਿਚ 3.59 ਗੁਣਾ ਵਾਧਾ ਦੇਖਿਆ ਗਿਆ ਹੈ। ਔਸਤ ਡਾਊਨਲੋਡ ਸਪੀਡ ਸਤੰਬਰ 2022 ਵਿਚ 13.87 Mbps ਸੀ ਜੋ ਵਧ ਕੇ ਅਗਸਤ 2023 ਵਿਚ 50.21 Mbps ਹੋ ਗਈ। ਓਕਲਾ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸੁਧਾਰ ਕਾਰਣ ਸਪੀਡਟੈਸਟ ਗਲੋਬਲ ਇੰਡੈਕਸ ਵਿਚ ਭਾਰਤ 119ਵੇਂ ਸਥਾਨ ਤੋਂ 72 ਸਥਾਨ ਉੱਪਰ ਚੜ੍ਹ ਕੇ 47ਵੇਂ ਸਥਾਨ ’ਤੇ ਪੁੱਜ ਗਿਆ ਹੈ। 5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਸਾਰੇ ਦੂਰਸੰਚਾਰ ਸਰਕਲਾਂ ’ਚ ਸਮੁੱਚੇ ਯੂਜ਼ਰਸ ਤਜ਼ਰਬੇ ’ਚ ਸੁਧਾਰ ਹੋਇਆ ਹੈ। ਇਸ ਦੌਰਾਨ ਸੰਚਾਲਕਾਂ ਨੇ ਬੁਨਿਆਦੀ ਢਾਂਚੇ ’ਚ ਵੀ ਜ਼ਿਕਰਯੋਗ ਨਿਵੇਸ਼ ਕੀਤਾ ਹੈ।

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ


author

Rakesh

Content Editor

Related News