ਕੋਰੋਨਾ ਆਫ਼ਤ: ਦੇਸ਼ ’ਚ 4 ਲੱਖ ਦੇ ਕਰੀਬ ਪੁੱਜੀ ਸਰਗਰਮ ਮਰੀਜ਼ਾਂ ਦੀ ਗਿਣਤੀ
Wednesday, Jul 28, 2021 - 01:00 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਭਾਰਤ ’ਚ ਬਰਕਰਾਰ ਹੈ। ਕੋਰੋਨਾ ਮਹਾਮਾਰੀ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 4 ਲੱਖ ਦੇ ਕਰੀਬ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 43,654 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 640 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋਈ ਹੈ। ਇਸ ਦਰਮਿਆਨ ਮੰਗਲਵਾਰ ਨੂੰ 40,02,350 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ। ਦੇਸ਼ ’ਚ ਹੁਣ ਤੱਕ 44,61,56,659 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਇਹ ਖ਼ਬਰ ਪੜ੍ਹੋ- ਖੁਸ਼ਖ਼ਬਰੀ: ਅਗਲੇ ਮਹੀਨੇ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ
ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ 24 ਘੰਟਿਆਂ ਵਿਚ ਕੋਰੋਨਾ ਦੇ 43,654 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਮਰੀਜ਼ਾਂ ਦੀ ਗਿਣਤੀ ਵੱਧ ਕੇ 3,14,84,605 ਹੋ ਗਈ ਹੈ। ਇਸ ਦੌਰਾਨ 41,678 ਮਰੀਜ਼ ਸਿਹਤਮੰਦ ਹੋਣ ਮਗਰੋਂ ਇਸ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਕੁੱਲ ਗਿਣਤੀ 3,06,63,147 ਹੋ ਗਈ ਹੈ। ਉੱਥੇ ਹੀ 640 ਮਰੀਜ਼ਾਂ ਦੀ ਮੌਤ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 4,22,022 ਹੋ ਗਿਆ ਹੈ।
ਇਹ ਖ਼ਬਰ ਪੜ੍ਹੋ- ਰਾਹਤ ਭਰੀ ਖ਼ਬਰ : ਦੇਸ਼ 'ਚ 132 ਦਿਨਾਂ ਬਾਅਦ ਕੋਰੋਨਾ ਦੇ 30 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ
ਦੇਸ਼ ’ਚ ਰਿਕਵਰੀ ਦਰ ਵੱਧ ਕੇ 97.39 ਫ਼ੀਸਦੀ ਅਤੇ ਮੌਤ ਦਰ 1.34 ਫ਼ੀਸਦੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਵੈਕਸੀਨ ਜ਼ਰੂਰ ਲਗਵਾਓ। ਵੈਕਸੀਨ ਲਗਵਾਉਣ ਮਗਰੋਂ ਵੀ ਮਾਸਕ ਜ਼ਰੂਰ ਪਹਿਨੋ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ। ਹੱਥਾਂ ਨੂੰ ਸਾਫ ਰੱਖੋ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।