ਭਾਰਤ ਭਗੌੜੋ ਚੌਕਸੀ ਨੂੰ ਦੇਸ਼ ''ਚ ਵਾਪਸ ਲਿਆਉਣ ਦੇ ਸੰਕਲਪ ''ਤੇ ਕਾਇਮ: ਵਿਦੇਸ਼ ਮੰਤਰਾਲਾ
Thursday, Jun 03, 2021 - 08:52 PM (IST)
ਨੈਸ਼ਨਲ ਡੇਸਕ : ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਆਪਣੇ ਇਸ ਸੰਕਲਪ 'ਤੇ ਕਾਇਮ ਹੈ ਕਿ ਭਗੌੜੋ ਨੂੰ ਦੇਸ਼ ਵਾਪਸ ਲਿਆਇਆ ਜਾਵੇ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਲੋੜਿੰਦੇ ਮੇਹੁਲ ਚੌਕਸੀ ਨੂੰ ਵਾਪਸ ਲਿਆਉਣ ਲਈ ਸਾਰੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣਗੀਆਂ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਰਿੰਦਮ ਬਾਗਚੀ ਨੇ ਡਿਜੀਟਲ ਮਾਧਿਅਮ ਰਾਹੀਂ ਹਫ਼ਤਾਵਾਰ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ, ‘‘ਉਹ (ਚੌਕਸੀ) ਅਜੇ ਡੋਮੀਨਿਕਾ ਵਿੱਚ ਹਿਰਾਸਤ ਵਿੱਚ ਹੈ, ਜਿੱਥੇ ਕੁੱਝ ਕਾਨੂੰਨੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ। ਅਸੀਂ ਸਾਰੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ ਤਾਂ ਕਿ ਉਸ ਨੂੰ (ਚੌਕਸੀ ਨੂੰ) ਭਾਰਤ ਵਾਪਸ ਲਿਆਇਆ ਜਾਵੇ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਵਲੋਂ ਚੌਕਸੀ ਦੀ ਹਵਾਲਗੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਜੋ ਅਜੇ ਡੋਮੀਨਿਕਾ ਵਿੱਚ ਹਿਰਾਸਤ ਵਿੱਚ ਹੈ।
ਚੌਕਸੀ ਹਾਲ ਹੀ ਵਿੱਚ ਐਂਟੀਗੁਆ ਅਤੇ ਬਾਰਬੂਡਾ ਤੋਂ ਫ਼ਰਾਰ ਹੋ ਗਿਆ ਸੀ ਅਤੇ ਉਸ ਨੂੰ ਕੈਰੇਬੀਆਈ ਟਾਪੂ ਦੇਸ਼ ਵਿੱਚ ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਰੂਪ ਨਾਲ ਪ੍ਰਵੇਸ਼ ਕਰਣ ਲਈ 23 ਮਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਦੇ ਖ਼ਿਲਾਫ਼ ਡੋਮੀਨਿਕਾ ਵਿੱਚ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਚੌਕਸੀ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਵਿੱਚ 13,500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿੱਚ ਲੋੜਿੰਦਾ ਹੈ। ਡੋਮੀਨਿਕਾ ਦੇ ਇੱਕ ਮੈਜਿਸਟ੍ਰੇਟ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਸਥਾਨਕ ਮੀਡੀਆ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਚੌਕਸੀ ਦੀ ਬੰਦੀ ਹੈਬੀਆਸ ਕਾਰਪਸ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਡੋਮੀਨਿਕਾ ਹਾਈ ਕੋਰਟ ਨੇ ਗ਼ੈਰ-ਕਾਨੂੰਨੀ ਪ੍ਰਵੇਸ਼ ਦੇ ਦੋਸ਼ਾਂ ਦਾ ਸਾਹਮਣਾ ਕਰਣ ਲਈ ਉਸ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਣ ਦਾ ਹੁਕਮ ਦਿੱਤਾ। ਉਥੇ ਹੀ, ਫਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਮਾਲਕੀ ਦੁਆਰਾ ਗਾਜਾ ਹਿੰਸਾ 'ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਵੋਟਿੰਗ ਦੌਰਾਨ ਭਾਰਤ ਦੀ ਗੈਰ-ਹਾਜ਼ਰੀ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖੇ ਜਾਣ ਦੇ ਸੰਬੰਧ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਬਾਗਚੀ ਨੇ ਕਿਹਾ, ‘‘ਫਲਸਤੀਨ ਨੇ ਉਨ੍ਹਾਂ ਸਾਰੇ ਦੇਸ਼ਾਂ ਨੂੰ ਇੱਕ ਸਮਾਨ ਪੱਤਰ ਲਿਖਿਆ ਹੈ ਜਿਨ੍ਹਾਂ ਨੇ ਮਾਮਲੇ ਵਿੱਚ ਦੂਰੀ ਬਣਾਕੇ ਰੱਖੀ, ਸਾਡਾ ਰੂਖ ਨਵਾਂ ਨਹੀਂ ਹੈ, ਅਸੀਂ ਪਹਿਲਾਂ ਵੀ ਦੂਰੀ ਬਣਾ ਕੇ ਰੱਖੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।