PM ਮੋਦੀ ਤੇ ਟਰੰਪ ਵਿਚਾਲੇ 8 ਵਾਰ ਹੋਈ ਗੱਲਬਾਤ, ਭਾਰਤ ਨੇ ਅਮਰੀਕੀ ਦਾਅਵੇ ਨੂੰ ਕੀਤਾ ਖਾਰਜ

Friday, Jan 09, 2026 - 05:12 PM (IST)

PM ਮੋਦੀ ਤੇ ਟਰੰਪ ਵਿਚਾਲੇ 8 ਵਾਰ ਹੋਈ ਗੱਲਬਾਤ, ਭਾਰਤ ਨੇ ਅਮਰੀਕੀ ਦਾਅਵੇ ਨੂੰ ਕੀਤਾ ਖਾਰਜ

ਨਵੀਂ ਦਿੱਲੀ: ਭਾਰਤ ਨੇ ਅਮਰੀਕੀ ਵਣਜ ਸਕੱਤਰ (US Commerce Secretary) ਦੇ ਉਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧਾ ਫ਼ੋਨ ਨਹੀਂ ਕੀਤਾ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ (Trade Deal) ਸਿਰੇ ਨਹੀਂ ਚੜ੍ਹ ਸਕਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸਾਲ 2025 ਵਿੱਚ ਹੁਣ ਤੱਕ ਦੋਵਾਂ ਨੇਤਾਵਾਂ ਵਿਚਾਲੇ 8 ਵਾਰ ਫ਼ੋਨ 'ਤੇ ਗੱਲਬਾਤ ਹੋ ਚੁੱਕੀ ਹੈ।

ਅਮਰੀਕੀ ਦਾਅਵਾ 'ਸਹੀ ਨਹੀਂ' - ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸ਼ੁੱਕਰਵਾਰ (9 ਜਨਵਰੀ 2026) ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕੀ ਮੰਤਰੀ ਹਾਵਰਡ ਲੁਟਨਿਕ ਦਾ ਇਹ ਬਿਆਨ ਕਿ ਸਮਝੌਤਾ ਨਿੱਜੀ ਸੰਵਾਦ ਦੀ ਕਮੀ ਕਾਰਨ ਰੁਕਿਆ ਹੈ, ਬਿਲਕੁਲ "ਸਹੀ ਨਹੀਂ" ਹੈ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਤੇ ਰਾਸ਼ਟਰਪਤੀ ਟਰੰਪ ਵਿਚਾਲੇ ਬਹੁਤ ਹੀ ਦੋਸਤਾਨਾ ਸਬੰਧ ਹਨ ਅਤੇ ਉਹ ਹਮੇਸ਼ਾ ਡਿਪਲੋਮੈਟਿਕ ਨਿਯਮਾਂ ਅਨੁਸਾਰ ਇੱਕ-ਦੂਜੇ ਨੂੰ ਆਪਸੀ ਸਤਿਕਾਰ ਨਾਲ ਸੰਬੋਧਿਤ ਕਰਦੇ ਹਨ।

ਸੰਤੁਲਿਤ ਸਮਝੌਤੇ ਦੇ ਕਰੀਬ ਦੋਵੇਂ ਦੇਸ਼
ਸਰੋਤਾਂ ਅਨੁਸਾਰ, ਭਾਰਤ ਅਤੇ ਅਮਰੀਕਾ ਵਿਚਾਲੇ ਪਿਛਲੇ ਸਾਲ ਫਰਵਰੀ ਤੋਂ ਵਪਾਰਕ ਸਮਝੌਤੇ ਨੂੰ ਲੈ ਕੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਜਾਇਸਵਾਲ ਨੇ ਦੱਸਿਆ ਕਿ ਦੋਵੇਂ ਪੱਖ ਇੱਕ ਸੰਤੁਲਿਤ ਅਤੇ ਆਪਸੀ ਲਾਭਕਾਰੀ ਸਮਝੌਤੇ ਦੇ ਬੇਹੱਦ ਕਰੀਬ ਹਨ। ਭਾਰਤ ਦੋਵਾਂ ਪੂਰਕ ਅਰਥਚਾਰਿਆਂ ਵਿਚਕਾਰ ਅਜਿਹੇ ਸਮਝੌਤੇ ਲਈ ਵਚਨਬੱਧ ਹੈ ਜੋ ਦੋਵਾਂ ਦੇਸ਼ਾਂ ਦੇ ਹਿੱਤ 'ਚ ਹੋਵੇ।

ਕੀ ਟਰੰਪ ਦੀ 'ਨਿੱਜੀ ਨਾਰਾਜ਼ਗੀ' ਹੈ ਵਜ੍ਹਾ?
ਜ਼ਿਕਰਯੋਗ ਹੈ ਕਿ ਅਮਰੀਕੀ ਮੰਤਰੀ ਲੁਟਨਿਕ ਦੇ ਬਿਆਨ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਸੀ ਕਿ ਕੀ ਅਮਰੀਕਾ ਵੱਲੋਂ ਭਾਰਤ 'ਤੇ ਲਗਾਏ ਗਏ 50 ਫੀਸਦੀ ਦੇ ਭਾਰੀ ਟੈਰਿਫ ਦਾ ਕਾਰਨ ਕੋਈ ਨਿੱਜੀ ਨਾਰਾਜ਼ਗੀ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਟਰੰਪ ਨੇ ਪੀ.ਐੱਮ. ਮੋਦੀ ਵੱਲੋਂ ਨਿੱਜੀ ਦਖਲ ਨਾ ਦੇਣ ਨੂੰ 'ਅਪਮਾਨ' ਵਜੋਂ ਲਿਆ, ਜਿਸ ਕਾਰਨ ਭਾਰਤ ਵਿਰੁੱਧ ਕੜੇ ਆਰਥਿਕ ਕਦਮ ਚੁੱਕੇ ਗਏ। ਹਾਲਾਂਕਿ, ਭਾਰਤ ਨੇ ਇਨ੍ਹਾਂ ਗੱਲਾਂ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਗੱਲਬਾਤ ਜਾਰੀ ਹੈ ਅਤੇ ਸਬੰਧ ਮਜ਼ਬੂਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News