ਜੇਕਰ ਪਾਕਿਸਤਾਨ ਤਣਾਅ ਵਧਾਉਂਦਾ ਹੈ ਤਾਂ ਭਾਰਤ ''ਸਖ਼ਤ ਜਵਾਬ'' ਦੇਣ ਲਈ ਤਿਆਰ: NSA ਡੋਭਾਲ

Wednesday, May 07, 2025 - 04:19 PM (IST)

ਜੇਕਰ ਪਾਕਿਸਤਾਨ ਤਣਾਅ ਵਧਾਉਂਦਾ ਹੈ ਤਾਂ ਭਾਰਤ ''ਸਖ਼ਤ ਜਵਾਬ'' ਦੇਣ ਲਈ ਤਿਆਰ: NSA ਡੋਭਾਲ

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਵਾਲ ਨੇ ਬੁੱਧਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਆਪਣੇ ਹਮਰੁਤਬਾ ਨੂੰ ਕਿਹਾ ਕਿ ਭਾਰਤ ਦਾ ਤਣਾਅ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਪਾਕਿਸਤਾਨ ਅਜਿਹਾ ਕਰਦਾ ਹੈ ਤਾਂ ਉਹ "ਮਜ਼ਬੂਤੀ ਨਾਲ ਜਵਾਬ" ਦੇਣ ਲਈ ਤਿਆਰ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਡੋਵਾਲ ਨੇ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ ਅਤੇ ਜਾਪਾਨ ਦੇ ਆਪਣੇ ਹਮਰੁਤਬਾ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅੱਤਵਾਦੀ ਢਾਂਚੇ ਵਿਰੁੱਧ ਭਾਰਤ ਦੇ ਮਿਜ਼ਾਈਲ ਹਮਲਿਆਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਡੋਭਾਲ ਨੇ ਰੂਸ ਅਤੇ ਫਰਾਂਸ ਨਾਲ ਵੀ ਸੰਪਰਕ ਕੀਤਾ। ਇੱਕ ਅਧਿਕਾਰੀ ਨੇ ਕਿਹਾ, "ਐੱਨ.ਐੱਸ.ਏ. ਨੇ ਆਪਣੇ ਹਮਰੁਤਬਾ ਨੂੰ ਭਾਰਤ ਦੀਆਂ ਕਾਰਵਾਈਆਂ ਅਤੇ ਹਮਲੇ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੱਤੀ, ਜੋ ਕਿ ਸਟੀਕ, ਗੈਰ-ਉਕਸਾਵੇ ਵਾਲਾ ਅਤੇ ਸੰਜਮ ਵਾਲਾ ਸੀ।"

ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ

ਉਨ੍ਹਾਂ (ਡੋਵਾਲ) ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਤਣਾਅ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਪਾਕਿਸਤਾਨ ਅਜਿਹਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਹ ਸਖ਼ਤ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਗੱਲਬਾਤ ਭਾਰਤ ਵੱਲੋਂ 9 ਥਾਵਾਂ 'ਤੇ 'ਆਪ੍ਰੇਸ਼ਨ ਸਿੰਦੂਰ' ਸ਼ੁਰੂ ਕਰਨ ਤੋਂ ਤੁਰੰਤ ਬਾਅਦ ਹੋਈ। ਡੋਵਾਲ ਨੇ ਅਮਰੀਕੀ ਐੱਨ.ਐੱਸ.ਏ. ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਬ੍ਰਿਟੇਨ ਦੇ ਜੋਨਾਥਨ ਪਾਵੇਲ, ਸਾਊਦੀ ਅਰਬ ਦੇ ਮੁਸੈਦ ਅਲ ਐਬਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਐੱਚ.ਐੱਚ. ਸ਼ੇਖ ਤਹਿਨੌਨ ਅਤੇ ਜਾਪਾਨ ਦੇ ਮਸਾਤਾਕਾ ਓਕਾਨੋ ਨਾਲ ਗੱਲਬਾਤ ਕੀਤੀ। ਅਧਿਕਾਰੀ ਨੇ ਕਿਹਾ, "ਰੂਸੀ ਐੱਨ.ਐੱਸ.ਏ. ਸਰਗੇਈ ਸ਼ੋਇਗੂ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਕੂਟਨੀਤਕ ਸਲਾਹਕਾਰ ਨਾਲ ਵੀ ਸੰਪਰਕ ਕੀਤਾ ਗਿਆ ਹੈ।" ਡੋਵਾਲ ਆਉਣ ਵਾਲੇ ਦਿਨਾਂ ਵਿੱਚ ਆਪਣੇ ਹਮਰੁਤਬਾ ਨਾਲ ਸੰਪਰਕ ਵਿੱਚ ਰਹਿਣਗੇ।

ਇਹ ਵੀ ਪੜ੍ਹੋ: ਪਾਕਿ 'ਤੇ ਭਾਰਤ ਦੀ Air Strike ਮਗਰੋਂ ਇੰਡੀਗੋ ਨੇ 10 ਮਈ ਤੱਕ 165 ਤੋਂ ਵੱਧ ਘਰੇਲੂ ਉਡਾਣਾਂ ਕੀਤੀਆਂ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News