ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦੇਣ ਦੀ ਤਿਆਰੀ ''ਚ ਭਾਰਤ
Saturday, May 24, 2025 - 09:49 AM (IST)

ਨਵੀਂ ਦਿੱਲੀ- ਭਾਰਤ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਅਗਲੀ ਮੀਟਿੰਗ ’ਚ ਪਾਕਿਸਤਾਨ ਨੂੰ ਦੁਬਾਰਾ ਨਿਗਰਾਨੀ ਸੂਚੀ ’ਚ ਰੱਖਣ ਲਈ ਠੋਸ ਸਬੂਤਾਂ ਨਾਲ ਆਪਣਾ ਕੇਸ ਪੇਸ਼ ਕਰੇਗਾ। ਪਾਕਿਸਤਾਨ ਵੱਲੋਂ ਮਨੀ ਲਾਂਡਰਿੰਗ ਤੇ ਟੈਰਰ ਫੰਡਿੰਗ ਰੋਕਣ ’ਚ ਅਸਫਲ ਰਹਿਣ ਕਾਰਨ ਭਾਰਤ ਇਹ ਕਦਮ ਚੁੱਕੇਗਾ।
ਐੱਫ.ਏ.ਟੀ.ਐੱਫ. ਦੀ ਪੂਰੀ ਮੀਟਿੰਗ ਸਾਲ ’ਚ 3 ਵਾਰ ਫਰਵਰੀ, ਜੂਨ ਤੇ ਅਕਤੂਬਰ ’ਚ ਹੁੰਦੀ ਹੈ। ਪਾਕਿਸਤਾਨ ਨੂੰ 2018 ’ਚ ਐੱਫ.ਏ.ਟੀ.ਐੱਫ . ਦੀ ਸੂਚੀ ’ਚ ਰੱਖਿਆ ਗਿਆ ਸੀ। ਬਾਅਦ ’ਚ ਉਸ ਨੇ ਮਨੀ ਲਾਂਡਰਿੰਗ ਤੇ ਟੈਰਰ ਫੰਡਿੰਗ ਨੂੰ ਰੋਕਣ ਲਈ ਇਕ ਕਾਰਜ ਯੋਜਨਾ ਪੇਸ਼ ਕੀਤੀ ਸੀ, ਜਿਸ ਮਗਰੋਂ 2022 ’ਚ ਉਸ ਨੂੰ ਐੱਫ.ਏ.ਟੀ.ਐੱਫ. ਦੀ ਇਸ ਸੂਚੀ ’ਚੋਂ ਹਟਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤੀ ਸੰਸਦ ਮੈਂਬਰਾਂ ਦੇ ਜਹਾਜ਼ 'ਤੇ ਹੋ ਗਿਆ ਡਰੋਨ ਅਟੈਕ, ਫ਼ਿਰ...
ਜ਼ਿਕਰਯੋਗ ਹੈ ਕਿ ਐੱਫ.ਏ.ਟੀ.ਐੱਫ. ਇਕ ਆਜ਼ਾਦ ਅੰਤਰ-ਸਰਕਾਰੀ ਸੰਸਥਾ ਹੈ ਜੋ ਮਨੀ ਲਾਂਡਰਿੰਗ, ਟੈਰਰ ਫੰਡਿੰਗ ਤੇ ਸਮੂਹਿਕ ਤਬਾਹੀ ਦੇ ਹਥਿਆਰਾਂ ਦੇ ਪਸਾਰ ਦੇ ਵਿੱਤੀ ਪੋਸ਼ਣ ਦਾ ਮੁਕਾਬਲਾ ਕਰਨ ਲਈ ਵਿਸ਼ਵ ਪੱਧਰੀ ਪੈਮਾਨੇ ਨਿਰਧਾਰਤ ਕਰਦੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ਪਾਕਿਸਤਾਨ ਨੂੰ ਦੁਬਾਰਾ ਨਿਗਰਾਨੀ ਸੂਚੀ ’ਚ ਪਾਉਣ ਲਈ ਵਿੱਤੀ ਐਕਸ਼ਨ ਟਾਸਕ ਫੋਰਸ ਦੇ ਸਾਹਮਣੇ ਕੇਸ ਰੱਖੇਗਾ ਤਾਂ ਸੂਤਰਾਂ ਨੇ ਕਿਹਾ ਕਿ ਅਸੀਂ ਇਹ ਮਾਮਲਾ ਐੱਫ.ਏ.ਟੀ.ਐੱਫ. ਕੋਲ ਉਠਾਵਾਂਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e