ਅੱਤਵਾਦ ਪੀੜਤ ਦੇਸ਼ਾਂ ਦੀ ਸੂਚੀ ''ਚ ਭਾਰਤ ਤੀਜੇ ਸਥਾਨ ''ਤੇ

07/24/2017 1:17:13 AM

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ, ਜਿਸ ਦੇ ਮੁਤਾਬਕ 2016 'ਚ ਜਿਨ੍ਹਾਂ ਦੇਸ਼ਾਂ 'ਤੇ ਸਭ ਤੋਂ ਜ਼ਿਆਦਾ ਅੱਤਵਾਦੀ ਹਮਲੇ ਹੋਏ ਹਨ ਉਨ੍ਹਾਂ ਦੀ ਸੂਚੀ 'ਚ ਭਾਰਤ ਤੀਜੇ ਸਥਾਨ 'ਤੇ ਹੈ, ਜਦਕਿ ਪਾਕਿਸਤਾਨ ਚੌਥੇ ਸਥਾਨ 'ਤੇ ਹੈ। ਵਿਦੇਸ਼ੀ ਵਿਭਾਗ ਦੀ ਰਿਪੋਰਟ 'ਚ ਸਭ ਤੋਂ ਜ਼ਿਆਦਾ 2,965 ਅੱਤਵਾਦੀ ਹਮਲੇ ਸਹਿਣ ਵਾਲੇ ਇਰਾਕ ਨੂੰ ਪਹਿਲੇ ਸਥਾਨ ਤੇ 1,340 ਅੱਤਵਾਦੀ ਹਮਲੇ ਸਹਿਣ ਕਰਨ 'ਤੇ ਅਫਗਾਨਿਸਤਾਨ ਨੂੰ ਦੂਜੇ ਸਥਾਨ 'ਤੇ ਰੱਖਿਆ ਗਿਆ ਹੈ। 
ਭਾਰਤ 'ਚ 927 ਅੱਤਵਾਦੀ ਹਮਲੇ ਹੋਏ ਹਨ ਤੇ ਉਸ ਨੂੰ ਤੀਜੇ ਸਥਾਨ ਰੱਖਿਆ ਗਿਆ ਹੈ ਜਦਕਿ ਪਾਕਿਸਤਾਨ ਨੂੰ 734 ਅੱਤਵਾਦੀ ਹਮਲੇ ਸਹਿਣ ਕਰਨ ਕਾਰਨ ਚੌਥੇ ਸਥਾਨ 'ਤੇ ਰੱਖਿਆ ਗਿਆ ਹੈ। ਵਿਦੇਸ਼ੀ ਵਿਭਾਗ ਨੇ ਕਿਹਾ ਕਿ ਭਾਰਤ 'ਚ 2016 ਦੌਰਾਨ ਜ਼ਿਆਦਾਤਰ ਅੱਤਵਾਦੀ ਹਮਲੇ ਜੰਮੂ-ਕਸ਼ਮੀਰ, ਛੱਤੀਸਗੜ੍ਹ, ਮਣੀਪੁਰ ਤੇ ਝਾੜਖੰਡ 'ਚ ਹੋਏ ਹਨ। ਵਿਦਸ਼ੀ ਵਿਭਾਗ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ 2016 'ਚ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ 'ਚ 93 ਫੀਸਦੀ ਵਾਧਾ ਹੋਇਆ ਹੈ। 
ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ 2016 ਦੌਰਾਨ ਭਾਰਤ 'ਚ ਅੱਤਵਾਦੀ ਹਮਲਿਆਂ 'ਚ 16 ਫੀਸਦੀ ਵਾਧਾ ਹੋਇਆ ਹੈ ਤੇ ਕੁੱਲ ਮੌਤਾਂ ਦੀ ਗਿਣਤੀ 
'ਚ 17 ਫੀਸਦੀ ਵਾਧਾ ਹੋਇਆ ਹੈ। ਚਾਹੇ 2016 ਦੀ ਰਿਪੋਰਟ ਮੁਤਾਬਕ ਭਾਰਤ ਅੱਤਵਾਦੀ ਹਮਲੇ ਸਹਿਣ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਪਰ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਅੱਤਵਾਦੀ ਹਮਲਿਆਂ ਦੌਰਾਨ ਨੁਕਸਾਨ ਘੱਟ ਹੋਇਆ ਹੈ। ਵਿਦੇਸ਼ੀ ਵਿਭਾਗ ਨੇ ਕਿਹਾ ਕਿ ਭਾਰਤ 'ਚ 2016 'ਚ ਸਭ ਤੋਂ ਜਾਨਲੇਵਾ ਹਮਲਾ ਜੁਲਾਈ ਮਹੀਨੇ ਹੋਇਆ ਸੀ ਜਦੋਂ ਭਾਕਪਾ ਨੇ ਬਿਹਾਰ ਜੇ ਸੀਆਰਪੀਐੱਫ ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ ਸੀ, ਇਸ ਹਮਲੇ 'ਚ 16 ਲੋਕ ਮਾਰੇ ਗਏ ਸਨ।


Related News