ਮਲੇਰੀਆ ਮਾਮਲੇ ''ਚ ਦੁਨੀਆ ਦੇ ਚੌਥੇ ਸਥਾਨ ''ਤੇ ਭਾਰਤ : ਰਿਪੋਰਟ

Monday, Sep 09, 2019 - 07:20 PM (IST)

ਮਲੇਰੀਆ ਮਾਮਲੇ ''ਚ ਦੁਨੀਆ ਦੇ ਚੌਥੇ ਸਥਾਨ ''ਤੇ ਭਾਰਤ : ਰਿਪੋਰਟ

ਲੰਡਨ— ਦਿ ਲੈਂਸੇਟ ਪੱਤਰਿਕਾ 'ਚ ਛਪੇ ਇਕ ਰਿਪੋਰਟ ਮੁਤਾਬਕ 2017 'ਚ ਮੱਛਰ ਕੱਟਣ ਨਾਲ ਹੋਣ ਵਾਲੀ ਜਾਨਲੇਵਾ ਬਿਮਾਰੀ ਮਲੇਰੀਆ ਦੇ ਕੁਲ ਮਾਮਲਿਆਂ 'ਚ ਭਾਰਤ ਦਾ ਚੌਥਾ ਸਥਾਨ ਰਿਹਾ। ਦੁਨੀਆਭਰ ਦੇ ਕੁਲ ਮਾਮਲਿਆਂ 'ਚੋਂ ਚਾਰ ਫੀਸਦੀ ਮਾਮਲੇ ਭਾਰਤ 'ਚ ਸਾਹਮਣੇ ਆਏ। ਰਿਪੋਰਟ ਮੁਤਾਬਕ 2017 'ਚ ਦੁਨੀਆ ਭਰ 'ਚ ਪਤਾ ਲੱਗੇ ਮਲੇਰੀਆ ਦੇ ਕੁਲ 21.9 ਕਰੋੜ ਮਾਮਲਿਆਂ 'ਚੋਂ ਕਰੀਬ ਇਕ ਕਰੋੜ ਮਾਮਲੇ ਭਾਰਤ ਦੇ ਸਨ।

ਇਸ ਤਰ੍ਹਾਂ ਭਾਰਤ ਇਸ ਬਿਮਾਰੀ ਤੋਂ ਪੀੜਤ ਚੌਥਾ ਸਭ ਤੋਂ ਵੱਡਾ ਦੇਸ਼ ਸੀ ਅਤੇ ਸਿਰਫ ਅਫਰੀਕੀ ਦੇਸ਼ਾਂ ਨਾਈਜੀਰੀਆ, ਕਾਂਗੋ ਲੋਕਤਾਂਤਰਿਕ ਗਣਰਾਜ ਅਤੇ ਮੋਜਾਂਬਿਕ ਤੋਂ ਪਿੱਛੇ ਰਿਹਾ। ਰਿਪੋਰਟ ਨੂੰ 40 ਤੋਂ ਜ਼ਿਆਦਾ ਮਾਹਿਰਾਂ ਵੱਲੋਂ ਕੰਪਾਇਲ ਕੀਤਾ ਗਿਆ, ਜਿਸ 'ਚ ਮਲੇਰੀਆ ਮਾਹਰ, ਬਾਇਓਮੈਡੀਕਲ ਵਿਗਿਆਨਕ, ਅਰਥ ਸ਼ਾਸਤਰੀ ਤੇ ਸਿਹਤ ਨਿਤੀ ਮਾਹਰ ਸ਼ਾਮਲ ਹਨ।


author

Inder Prajapati

Content Editor

Related News