ਭਾਰਤ ਨੇ ਕਰਤਾਰਪੁਰ 'ਚ ਵਣਜ ਦੂਤਾਵਾਸ ਖੋਲਣ ਦਾ ਰੱਖਿਆ ਪ੍ਰਸਤਾਵ, ਪਾਕਿ ਤੋਂ ਮੰਗੀ ਜ਼ਮੀਨ
Wednesday, Jul 17, 2019 - 03:02 PM (IST)

ਨਵੀਂ ਦਿੱਲੀ—ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦਾ ਕੰਮ ਦੋਵਾਂ ਪਾਸਿਓ ਕਾਫੀ ਜ਼ੋਰਾ-ਸ਼ੋਰਾ ਨਾਲ ਚੱਲ ਰਿਹਾ ਹੈ। ਪਿਛਲੇ ਦਿਨੀ ਵਾਹਗਾ ਬਾਰਡਰ 'ਤੇ ਹੋਈ ਭਾਰਤ-ਪਾਕਿ ਵਿਚਾਲੇ ਬੈਠਕ 'ਚ ਕਈ ਅਹਿਮ ਮਾਮਲਿਆਂ 'ਚ ਸਹਿਮਤੀ ਬਣੀ। ਹੁਣ ਭਾਰਤ ਨੇ ਕਰਤਾਰਪੁਰ 'ਚ ਵਣਜ ਦੂਤਘਰ ਬਣਾਉਣ ਦਾ ਪ੍ਰਸਤਾਵ ਰੱਖਿਆ ਅਤੇ ਜਿਸ ਦੇ ਲਈ ਪਾਕਿਸਤਾਨ ਨੂੰ ਜ਼ਮੀਨ ਦੀ ਵੀ ਮੰਗ ਕੀਤੀ ਗਈ। ਜੇਕਰ ਪਾਕਿਸਤਾਨ ਵੱਲੋਂ ਭਾਰਤ ਦੇ ਇਸ ਪ੍ਰਸਤਾਵ 'ਤੇ ਸਹਿਮਤੀ ਪ੍ਰਗਟ ਕੀਤੀ ਜਾਂਦੀ ਹੈ ਤਾਂ ਇਸਲਾਮਾਬਾਦ 'ਚ ਹਾਈ ਕਮਿਸ਼ਨ ਤੋਂ ਇਲਾਵ ਭਾਰਤ ਦੇ ਡਿਪਲੋਮੈਂਟਸ ਦੀ ਮੌਜੂਦਗੀ ਵੱਧ ਜਾਵੇਗੀ। ਇਸ ਪ੍ਰਸਤਾਵ ਦਾ ਮੁੱਖ ਉਦੇਸ਼ ਸਿੱਖ ਸ਼ਰਧਾਲੂਆਂ ਦੇ ਮਸਲਿਆਂ ਨੂੰ ਸੁਲਝਾਇਆ ਜਾਵੇਗਾ।
ਜੇਕਰ ਪਾਕਿ ਇਸ ਮੁੱਦੇ 'ਤੇ ਸਹਿਮਤ ਹੋ ਜਾਂਦਾ ਹੈ ਤਾਂ ਭਾਰਤ ਦਾ ਕੂਟਨੀਤਿਕ ਰੁਤਬਾ ਵੱਧ ਜਾਵੇਗਾ। ਪਾਕਿਸਤਾਨ ਨੇ ਹਰ ਰੋਜ਼ 5,000 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਫਰੀ ਯਾਤਰਾ ਕਰਨ 'ਤੇ ਸਹਿਮਤੀ ਜਤਾਈ। ਭਾਰਤ ਨੇ ਖਾਲਿਸਤਾਨ ਸਮਰਥਕਾਂ ਦੀ ਮੌਜੂਦਗੀ ਦੀ ਚਿੰਤਾ ਜ਼ਹਿਰ ਕਰਦੇ ਹੋਏ ਪਾਕਿ ਨੂੰ ਕਿਹਾ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਦੀ ਆਗਿਆ ਨਾ ਦੇਵੇ।
ਦੱਸ ਦੇਈਏ ਕਿ 1992 'ਚ ਬਾਬਰੀ ਮਸਜਿਦ ਡੇਗਣ ਤੋਂ ਬਾਅਦ ਭਾਰਤ ਨੇ ਆਪਣਾ ਵਣਜ ਦੂਤਘਰ ਬੰਦ ਕਰ ਦਿੱਤਾ ਸੀ ਤੇ ਪਾਕਿਸਟਨਾ ਵੱਲੋਂ ਦੋਬਾਰਾ ਖੋਲਣ ਦੀ ਕੋਸ਼ਿਸ਼ਾਂ ਵਿਚਾਲੇ ਹੀ ਲਟਕ ਰਹੀਆਂ ਸਨ।