ਸਮੁੰਦਰੀ ਸੁਰੱਖਿਆ ਨੂੰ ਲੈ ਕੇ ਭਾਰਤ ਕਰੇਗਾ ਵੱਡਾ ਪ੍ਰੀਖਣ
Saturday, Nov 10, 2018 - 01:06 PM (IST)
ਨਵੀਂ ਦਿੱਲੀ— ਦੇਸ਼ ਦੀ ਤਟੀ ਸੁਰੱਖਿਆ ਦੀ ਜਾਂਚ ਲਈ ਪਹਿਲੀ ਵਾਰ ਪ੍ਰੀਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ ਸਾਲ ਦੀ ਸ਼ੁਰੂਆਤ 'ਚ ਇਹ ਪ੍ਰੀਖਣ ਕੀਤਾ ਜਾ ਸਕਦਾ ਹੈ। ਭਾਰਤੀ ਨੇਵੀ ਫੌਜ ਇਸ ਦੀ ਅਗਵਾਈ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਇਸ ਹੋਣ ਵਾਲੇ ਪ੍ਰੀਖਣ ਦਾ ਨਾਂ 'ਸੀ ਵੀਜੀਲ' (ਸਮੁੰਦਰੀ ਨਿਗਰਾਨੀ) ਹੋ ਸਕਦਾ ਹੈ। ਇਸ 'ਚ ਭਾਰਤੀ ਨੇਵੀ ਫੌਜ ਦੀ ਅਗਵਾਈ 'ਚ ਸਮੁੰਦਰੀ ਤੇ ਤਟੀ ਸੁਰੱਖਿਆ ਨਾਲ ਜੁੜੇ ਨੌ ਏਜੰਸੀਆਂ ਹਿੱਸਾ ਲੈ ਸਕਦੀਆਂ ਹਨ। ਇਸ ਦੇ ਜ਼ਰੀਏ ਇਹ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ 2008 'ਚ ਮੁੰਬਈ 'ਤੇ ਹੋਏ 26/11 ਵਰਗੇ ਅੱਤਵਾਦੀ ਹਮਲੇ ਜਾਂ ਕਿਸੇ ਹੋਰ ਹਮਲੇ ਵਰਗੇ ਹਾਲਾਤ ਦਾ ਸਾਹਮਣਾ ਕਰਨ ਲਈ ਭਾਰਤੀ ਫੌਜ ਤੇ ਸੁਰੱਖਿਆ ਬਲ ਕਿੰਨੇ ਤਿਆਰ ਹਨ। ਰੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਇਸ ਤਿਆਰੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸਮੁੰਦਰੀ ਤੇ ਤਟੀ ਸੁਰੱਖਿਆ 'ਚ ਤਾਇਨਾਤ ਰੱਖਿਆ ਬਲ ਕਿੰਨੇ ਤਿਆਰ ਹਨ, ਉਨ੍ਹਾਂ ਵਿਚਾਲੇ ਤਾਲਮੇਲ ਕਿਹੋ ਜਿਹਾ ਹੈ, ਉਹ ਕਿੰਨੀ ਤੇਜੀ ਨਾਲ ਪ੍ਰਤੀਕਿਰਿਆ ਦਿੰਦੇ ਹਨ, ਕਿਸ ਤੇਜੀ ਨਾਲ ਹਮਲਾ ਕਰਦੇ ਹਨ। ਇਸ 'ਚ 46 ਤਟੀ ਰਡਾਰ ਸਟੇਸ਼ਨ, 74 ਨੈਸ਼ਨਲ ਆਟੋਮੈਟਿਕ ਆਈਡੈਂਟਿਫਿਕੇਸ਼ਨ ਸਿਸਟਮ ਚੇਨ ਸਟੇਸ਼ਨ, ਮੁੰਬਈ-ਕੋਚੀ-ਵਿਜ਼ਾਗ-ਪੋਰਟ ਬਲੇਅਰ 'ਚ ਸਥਿਤ 4 ਸੰਯੁਕਤ ਸੰਚਾਲਨ ਕੇਂਦਰ, ਗੁਰੂਗ੍ਰਾਮ 'ਚ ਮੌਜੂਦ ਨੈਸ਼ਨਲ ਇਨਫਾਮੈਟਿਕਸ ਮੈਨੇਜਮੈਂਟ ਐਂਡ ਐਨਾਲਸਿਸ ਸੈਂਟਰ ਆਦਿ ਸਾਰੇ ਪ੍ਰੀਖਣ 'ਚ ਸ਼ਾਮਲ ਰਹਿਣਗੇ।
ਇਨ੍ਹਾਂ ਤੋਂ ਇਲਾਵਾ ਵਪਾਰਕ ਜਹਾਜ਼ਾਂ ਨੂੰ ਕੰਟਰੋਲ ਕਰਨ ਵਾਲੀ ਏਜੰਸੀ-ਡਾਇਰੈਕਟਰ ਜਨਰਲ ਆਫ ਸ਼ਿਪਿੰਗ, ਸਮੁੰਦਰ 'ਚ ਆਉਣ ਜਾਣ ਵਾਲੇ ਜਹਾਜ਼ਾਂ ਦਾ ਰਾਹ ਪੱਧਰਾ ਕਰਨ ਵਾਲੀ ਏਜੰਸ-ਡਾਇਰੈਕਟ ਜਨਰਲ ਆਫ ਲਾਈਟਹਾਊਸ ਐਂਡ ਲਾਈਟਸ਼ਿਪ, ਤਟੀ ਸੂਬਿਆਂ ਦੀ ਮਰੀਨ ਪੁਲਸ, ਇੰਡੀਅਨ ਕੋਸਟਗਾਰਡ, ਸਾਰੀਆਂ ਖੁਫੀਆ ਏਜੰਸੀਆਂ, ਕਸਟਮ ਡਿਪਾਰਟਮੈਂਟ, ਸਬੰਧਿਤ ਸੂਬਿਆਂ ਦੀ ਸਥਾਨਕ ਪੁਲਸ ਤੇ ਇਥੇ ਤਕ ਕਿ ਮਛੇਰਿਆਂ ਨੂੰ ਪ੍ਰੀਖਣ ਦਾ ਹਿੱਸਾ ਬਣਾਇਆ ਜਾਵੇਗਾ। ਪ੍ਰੀਖਣ ਦੌਰਾਨ ਇਨ੍ਹਾਂ ਸਾਰਿਆਂ ਭਾਗੀਦਾਰਾਂ ਨੂੰ ਕਿਸੇ ਅਚਾਨਕ ਹੋਏ ਹਮਲੇ ਦਾ ਸਾਹਮਣਾ ਕਰਨਾ ਹੋਵੇਗਾ। ਇਸ ਹਮਲੇ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਤਕ ਨਹੀਂ ਦਿੱਤੀ ਜਾਵੇਗੀ।
