2020 ''ਚ ਵੀ ਤਣਾਅਪੂਰਣ ਰਹਿਣਗੇ ਭਾਰਤ-ਪਾਕਿ ਰਿਸ਼ਤੇ : ਰਿਪੋਰਟ

Monday, Jan 27, 2020 - 12:42 AM (IST)

2020 ''ਚ ਵੀ ਤਣਾਅਪੂਰਣ ਰਹਿਣਗੇ ਭਾਰਤ-ਪਾਕਿ ਰਿਸ਼ਤੇ : ਰਿਪੋਰਟ

ਇਸਲਾਮਾਬਾਦ - ਪਾਕਿਸਤਾਨੀ ਥਿੰਕ ਟੈਂਕ ਨੇ ਐਤਵਾਰ ਨੂੰ ਆਖਿਆ ਕਿ 2020 ਵਿਚ ਪਾਕਿਸਤਾਨ ਲਈ ਵਿਦੇਸ਼ੀ ਮਾਮਲੇ ਚੁਣੌਤੀਪੂਰਣ ਰਹਿਣਗੇ ਅਤੇ ਭਾਰਤ ਦੇ ਨਾਲ ਰਿਸ਼ਤਿਆਂ ਵਿਚ ਵੀ ਖਟਾਸ ਬਣੀ ਰਹੇਗੀ। ਇਸਲਾਮਾਬਾਦ ਪਾਲਿਸੀ ਇੰਸਟੀਚਿਊਟ ਨੇ ਆਪਣੀ ਰਿਪੋਰਟ 'ਪਾਕਿਸਤਾਨ ਆਓਟਲੁੱਕ 2020 - ਪਾਲਿਟਿਕਸ, ਇਕਾਨਾਮੀ ਐਂਡ ਸਕਿਓਰਿਟੀਜ਼' ਵਿਚ ਆਖਿਆ ਕਿ ਭਾਰਤ ਦੇ ਨਾਲ ਤਣਾਅ ਕਾਰਨ ਪਾਕਿਸਤਾਨ ਦਾ ਜ਼ਿਆਦਾਤਰ ਰਣਨੀਤਕ ਅਤੇ ਕੂਟਨੀਤਕ ਸਮਾਂ ਖਰਾਬ ਹੋਵੇਗਾ।

ਪਾਕਿਸਤਾਨ ਦੀ ਅਰਥਵਿਵਸਥਾ ਸੰਕਟ ਵਿਚ : ਰਿਪੋਰਟ
ਪਾਕਿਸਤਾਨੀ ਮੀਡੀਆ ਨੇ ਰਿਪੋਰਟ ਦੇ ਹਵਾਲੇ ਨੂੰ ਆਖਿਆ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਵੀ ਭਵਿੱਖ ਵਿਚ ਅਨਿਸ਼ਚਿਤਤਾ ਨਾਲ ਘਿਰੀ ਰਹੇਗੀ। ਰਿਪੋਰਟ ਵਿਚ ਆਖਿਆ ਗਿਆ ਕਿ ਪਾਕਿਸਤਾਨ ਲਈ ਵਿਦੇਸ਼ੀ ਮਾਮਲੇ 2020 ਵਿਚ ਪੂਰੇ ਸਾਲ ਚੁਣੌਤੀਪੂਰਣ ਰਹਿਣਗੇ, ਜਿਸ ਦਾ ਗੰਭੀਰ ਅਸਰ ਉਸ ਦੀ ਅਰਥ ਵਿਵਸਥਾ, ਸੁਰੱਖਿਆ ਅਤੇ ਅੰਦਰੂਨੀ ਸਥਿਰਤਾ 'ਤੇ ਪਵੇਗਾ। ਥਿੰਕ ਟੈਂਕ ਨੇ ਆਖਿਆ ਕਿ ਕਸ਼ਮੀਰ ਦੇ ਹਾਲਾਤ ਅਤੇ ਭਾਰਤ ਵਿਚ ਮੁਸਲਮਾਨਾਂ ਦੀ ਸਥਿਤੀ ਨਵੀਂ ਦਿੱਲੀ ਨਾਲ ਸਬੰਧਾਂ ਦੀ ਦਿਸ਼ਾ ਤੈਅ ਕਰੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਮਤ ਤਣਾਅ ਦਾ ਸ਼ੱਕ ਬਣਿਆ ਰਹੇਗਾ।

ਭਾਰਤ ਨੇ ਦਿੱਤੀ ਪਾਕਿਸਤਾਨ ਨੂੰ ਚਿਤਾਵਨੀ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਗਸਤ ਨੂੰ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਲਈ ਧਾਰਾ-370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੈ। ਹਾਲਾਂਕਿ, ਭਾਰਤ ਨੇ ਸਾਫ ਕਰ ਦਿੱਤਾ ਹੈ ਕਿ ਇਹ ਇਕ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਸੱਚਾਈ ਸਵੀਕਾਰ ਕਰੇ। ਭਾਰਤ ਨੇ ਆਖਿਆ ਕਿ ਪਾਕਿਸਤਾਨ ਨੂੰ ਪ੍ਰੋਪਗੰਡਾ ਨਹੀਂ ਕਰਨਾ ਚਾਹੀਦਾ। ਇਸਲਾਮਾਬਾਦ ਦੇ ਥਿੰਕਟੈਂਕ ਨੇ ਇਹ ਰਿਪੋਰਟ ਵਿਦੇਸ਼ ਮਾਮਲਿਆਂ ਵਿਚ ਮੌਜੂਦਾ ਹਾਲਾਤ, ਆਰਥਿਕ, ਸਿਆਸੀ ਸਥਿਰਤਾ ਅਤੇ ਸੁਰੱਖਿਆ ਦੀ ਸਮੀਖਿਆ ਕਰਨ ਤੋਂ ਬਾਅਦ ਤਿਆਰ ਕੀਤੀ ਹੈ।
 


author

Khushdeep Jassi

Content Editor

Related News