ਭਾਰਤ ਦੌਰੇ ’ਤੇ ਆਈ PM ਸ਼ੇਖ ਹਸੀਨਾ ਨੇ ਕਿਹਾ- ਦੋਸਤੀ ਜ਼ਰੀਏ ਹਰ ਸਮੱਸਿਆ ਦਾ ਹੱਲ ਹੋ ਸਕਦੈ
Tuesday, Sep 06, 2022 - 10:59 AM (IST)
ਨਵੀਂ ਦਿੱਲੀ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੰਗਲਵਾਰ ਨੂੰ ਆਪਣੇ 4 ਦਿਨਾਂ ਭਾਰਤ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਦੋਸਤੀ ਜ਼ਰੀਏ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ’ਚ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿੱਥੇ ਤਿੰਨੋ ਸੈਨਾਵਾਂ ਵਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਅਟੁੱਟ ਅਤੇ ਨਜ਼ਦੀਕੀ ਸਬੰਧਾਂ 'ਤੇ ਮਾਣ ਜ਼ਾਹਰ ਕਰਦੇ ਹੋਏ ਸ਼ੇਖ ਹਸੀਨਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਭਾਰਤ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦਾ। ਇਸ ਲਈ ਉਹ ਹਰ ਵਾਰ ਭਾਰਤ ਦਾ ਦੌਰਾ ਕਰਨ 'ਤੇ ਬਹੁਤ ਖੁਸ਼ੀ ਮਹਿਸੂਸ ਕਰਦੀ ਹੈ। ਭਾਰਤ ਸਾਡਾ ਦੋਸਤ ਹੈ। ਹਸੀਨਾ ਨੇ ਇੱਥੇ ਰਾਸ਼ਟਰਪਤੀ ਭਵਨ ਦੇ ਵਿਹੜੇ ਵਿਚ ਰਸਮੀ ਸਵਾਗਤ ਤੋਂ ਬਾਅਦ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਇਹ ਟਿੱਪਣੀਆਂ ਕੀਤੀਆਂ।
ਇਹ ਵੀ ਪੜ੍ਹੋ- ਬੰਗਲਾਦੇਸ਼ ਦੀ PM ਸ਼ੇਖ ਹਸੀਨਾ 4 ਦਿਨ ਦੀ ਯਾਤਰਾ ’ਤੇ ਆਈ ਭਾਰਤ, ਦੋ-ਪੱਖੀ ਸਬੰਧਾਂ ’ਤੇ ਹੋਵੇਗੀ ਚਰਚਾ
ਰਾਸ਼ਟਰਪਤੀ ਭਵਨ ’ਚ ਹਸੀਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ ਆਪਣੇ-ਆਪਣੇ ਦੇਸ਼ਾਂ ’ਚ ਲੋਕਾਂ ਦੀ ਸਥਿਤੀ ’ਚ ਸੁਧਾਰ, ਗਰੀਬਾਂ ਦੇ ਵਿਕਾਸ ਅਤੇ ਆਰਥਿਕ ਵਿਕਾਸ ’ਤੇ ਕੇਂਦਰਿਤ ਹੋਵੇਗੀ। ਹਸੀਨਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਅਰਥਵਿਵਸਥਾ ਦਾ ਵਿਕਾਸ ਕਰਨਾ ਹੈ ਅਤੇ ਆਪਣੇ ਲੋਕਾਂ ਦੀਆਂ ਬੁਨਿਆਂਦੀ ਲੋੜਾਂ ਨੂੰ ਪੂਰਾ ਕਰਨਾ ਹੈ। ਦੋਸਤੀ ਜ਼ਰੀਏ ਤੁਸੀਂ ਕਿਸੇ ਵੀ ਸਮੱਸਿਆ ਦਾ ਹੱਲ ਕੱਢ ਸਕਦੇ ਹੋ, ਇਸ ਲਈ ਅਸੀਂ ਹਮੇਸ਼ਾ ਅਜਿਹਾ ਹੀ ਕਰਦੇ ਹਾਂ।
ਇਹ ਵੀ ਪੜ੍ਹੋ- ਗੁਜਰਾਤ ’ਚ ਬੋਲੇ ਰਾਹੁਲ- ਇੱਥੇ ਕਾਂਗਰਸ ਸੱਤਾ ’ਚ ਆਈ ਤਾਂ 500 ਰੁਪਏ ’ਚ ਦੇਵਾਂਗੇ LPG ਸਿਲੰਡਰ
ਹਸੀਨਾ ਇਸ ਤੋਂ ਪਹਿਲਾਂ ਰਾਜਘਾਟ ਵੀ ਗਈ, ਜਿੱਥੇ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਫੁੱਲ ਭੇਟ ਕੀਤੇ। ਹਸੀਨਾ ਸੋਮਵਾਰ ਦੁਪਹਿਰ ਨੂੰ ਦਿੱਲੀ ਪਹੁੰਚੀ ਸੀ। ਉਹ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਗੱਲਬਾਤ ਕਰੇਗੀ। ਉਨ੍ਹਾਂ ਦਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਸ਼ਾਮ ਨੂੰ ਹਸੀਨਾ ਨਾਲ ਮੁਲਾਕਾਤ ਕੀਤੀ ਸੀ। ਦੱਸ ਦੇਈਏ ਕਿ ਬੰਗਲਾਦੇਸ਼ ਹੁਣ ਦੱਖਣੀ ਏਸ਼ੀਆ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲੀ ਹੈ। ਪਿਛਲੇ 5 ਸਾਲਾਂ ’ਚ ਦੋ-ਪੱਖੀ ਵਪਾਰ 9 ਅਰਬ ਡਾਲਰ ਤੋਂ ਵੱਧ ਕੇ 18 ਅਰਬ ਡਾਲਰ ਹੋ ਗਿਆ ਹੈ।
ਇਹ ਵੀ ਪੜ੍ਹੋ- ਸਾਇਰਸ ਮਿਸਤਰੀ ਹੀ ਨਹੀਂ ਕਈ ਮਸ਼ਹੂਰ ਸ਼ਖ਼ਸੀਅਤਾਂ ਦੀ ਸੜਕ ਹਾਦਸੇ ’ਚ ਗਈ ਜਾਨ, ਹੈਰਾਨ ਕਰਦੇ ਨੇ 2021 ਦੇ ਅੰਕੜੇ