UAE 'ਚ ਫਸੇ ਭਾਰਤੀਆਂ ਦੀ ਵਾਪਸੀ ਲਈ 9 ਹੋਰ ਉਡਾਣਾਂ ਦਾ ਸੰਚਾਲਨ ਕਰੇਗਾ ਭਾਰਤ

Friday, Jul 03, 2020 - 05:49 PM (IST)

UAE 'ਚ ਫਸੇ ਭਾਰਤੀਆਂ ਦੀ ਵਾਪਸੀ ਲਈ 9 ਹੋਰ ਉਡਾਣਾਂ ਦਾ ਸੰਚਾਲਨ ਕਰੇਗਾ ਭਾਰਤ

ਦੁਬਈ (ਭਾਸ਼ਾ) : ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਲਾਗੂ ਯਾਤਰਾ ਪਾਬੰਦੀਆਂ ਕਾਰਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਫਸੇ ਆਪਣੇ ਨਾਗਰਿਕ ਨੂੰ ਉਥੋਂ ਲਿਆਉਣ ਲਈ ਭਾਰਤ 9 ਹੋਰ ਉਡਾਣਾਂ ਦਾ ਸੰਚਾਲਨ ਕਰੇਗਾ।

ਦੁਬਈ ਸਥਿਤ ਭਾਰਤੀ ਵਣਜ ਦੂਤਾਵਾਸ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਵੰਦੇ ਭਾਰਤ ਮਿਸ਼ਨ ਤਹਿਤ ਸ਼ਾਰਜਾਹ ਤੋਂ ਦੱਖਣੀ ਭਾਰਤ ਦੇ ਸ਼ਹਿਰਾਂ ਲਈ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰੇਗੀ। ਦੂਤਾਵਾਸ ਨੇ ਟਵਿਟਰ 'ਤੇ ਘੋਸ਼ਣਾ ਕੀਤੀ, 'ਸਾਰੇ ਭਾਰਤੀਆਂ ਨੂੰ ਸ਼ਾਰਜਾਹ ਤੋਂ ਏਅਰ ਇੰਡੀਆ ਐਕਸਪ੍ਰੈਸ ਉਡਾਣ ਦੀਆਂ ਟਿਕਟਾਂ ਦੀ ਸਿੱਧੀ ਵਿਕਰੀ ਦੇ ਬਾਰੇ ਵਿਚ ਸੂਚਿਤ ਕੀਤਾ ਜਾਂਦਾ ਹੈ। ਇਨ੍ਹਾਂ ਉਡਾਣਾਂ ਲਈ ਟਿਕਟਾਂ ਦੀ ਵਿਕਰੀ 3 ਜੁਲਾਈ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਤੋਂ ਸ਼ੁਰੂ ਹੋਵੇਗੀ। ਵਿਕਰੀ ਸ਼ੁਰੂ ਹੋਣ 'ਤੇ ਆਪਣੀ ਟਿਕਟ ਬੁੱਕ ਕਰਨਾ ਯਕੀਨੀ ਕਰੋ।'

ਗਲਫ ਨਿਊਜ਼ ਦੀ ਖ਼ਬਰ ਮੁਤਾਬਕ ਇਨ੍ਹਾਂ ਉਡਾਣਾਂ ਦਾ ਸੰਚਾਲਨ 9 ਤੋਂ 14 ਜੁਲਾਈ ਤੱਕ ਹੋਵੇਗਾ। ਇਹ ਉਡਾਣਾਂ ਮਦੁਰੈ, ਕੋਇੰਬਟੁਰ, ਤਿਰੂਵੰਤਪੂਰਮ, ਤਿਰੂਚਿਰਾਪੱਲੀ, ਕੋਚੀ ਅਤੇ ਹੈਦਰਾਬਾਅਦ ਜਾਣਗੀਆਂ। ਖ਼ਬਰ ਵਿਚ ਕਿਹਾ ਗਿਆ ਹੈ ਕਿ 25 ਫ਼ੀਸਦੀ ਟਿਕਟਾਂ ਨੂੰ ਐਮਰਜੈਂਸੀ ਬੁਕਿੰਗ ਲਈ ਸੁਰੱਖਿਅਤ ਰੱਖਿਆ ਗਿਆ ਹੈ। ਯੂ.ਏ.ਈ. ਸਥਿਤ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਇਕ ਟਵੀਟ ਵਿਚ ਕਿਹਾ, 'ਸਵਾ ਲੱਖ ਤੋਂ ਜ਼ਿਆਦਾ ਭਾਰਤੀ 7 ਮਈ ਤੋਂ ਯੂ.ਏ.ਈ. ਤੋਂ ਸੁਰੱਖਿਅਤ ਰੂਪ ਨਾਲ ਸਵਦੇਸ਼ ਪਰਤ ਚੁੱਕੇ ਹਨ। ਅਸੀਂ ਉਸ ਸਮੇਂ ਤੱਕ ਵੰਦੇ ਭਾਰਤ ਮਿਸ਼ਨ ਜ਼ਾਰੀ ਰੱਖਾਂਗੇ, ਜਦੋਂ ਤੱਕ ਕਿ ਸਵਦੇਸ਼ ਪਰਤਣਾ ਚਾਹ ਰਹੇ ਲੋਕ ਚਲੇ ਨਹੀਂ ਜਾਂਦੇ ਹਨ।'


author

cherry

Content Editor

Related News