ਭਾਰਤ ਨੂੰ ਵਿਕਸਿਤ ਰਾਸ਼ਟਰ ਬਣਨ ਦੀ ਰਾਹ ''ਤੇ ਅੱਗੇ ਵਧਾਉਣ ਦਾ ਸੰਕਲਪ ਲਓ: ਕੇਜਰੀਵਾਲ

08/15/2023 10:18:43 AM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਦੇਸ਼ ਦੇ ਨਾਗਰਿਕਾਂ ਤੋਂ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੇ ਰਾਹ 'ਤੇ ਅੱਗੇ ਵਧਾਉਣ ਦਾ ਵਚਨ ਲੈਣ ਨੂੰ ਕਿਹਾ। ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕਿਵੇਂ ਹਰ ਬੱਚੇ ਨੂੰ ਸਿੱਖਿਆ ਮਿਲਣ ਅਤੇ ਹਰ ਕਿਸੇ ਨੂੰ ਚੰਗਾ ਇਲਾਜ ਮਿਲਣ ਤੋਂ ਤਿਰੰਗਾ ਹਮੇਸ਼ਾ ਉੱਚਾ ਰਹੇਗਾ। 

ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ ਸੰਬੋਧਨ ਦੌਰਾਨ ਬੋਲੇ PM ਮੋਦੀ- ਦੇਸ਼ ਮਣੀਪੁਰ ਨਾਲ ਹੈ, ਸ਼ਾਂਤੀ ਨਾਲ ਹੀ ਨਿਕਲੇਗਾ ਹੱਲ

 

ਵੀਡੀਓ 'ਚ ਪਿਛਲੇ ਸਾਲ ਆਜ਼ਾਦੀ ਦਿਹਾੜੇ ਸਮਾਰੋਹ 'ਤੇ ਕੇਜਰੀਵਾਲ ਦੇ ਭਾਸ਼ਣ ਦੇ ਕੁਝ ਅੰਸ਼ ਵੀ ਸ਼ਾਮਲ ਹਨ, ਜਿਸ ਵਿਚ ਉਨ੍ਹਾਂ ਨੇ ਅਮਰੀਕਾ, ਨਾਰਵੇ ਅਤੇ ਸਵੀਡਨ ਵਰਗੇ ਵਿਕਸਿਤ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਲਈ ਮੁਫ਼ਤ ਸਿੱਖਿਆ ਅਤੇ ਚੰਗੀ ਸਿਹਤ ਨੂੰ ਯਕੀਨੀ ਕੀਤੇ ਜਾਣ ਬਾਰੇ ਗੱਲ ਕੀਤੀ ਸੀ। 

ਇਹ ਵੀ ਪੜ੍ਹੋ- 1947 ਦੀ ਵੰਡ ਨੇ ਦਿਲਾਂ ਅਤੇ ਜਜ਼ਬਾਤਾਂ ਦੇ ਵੀ ਟੋਟੇ ਕਰ ਦਿੱਤੇ, ਵੇਖੋ ਬਟਵਾਰੇ ਦਾ ਦਰਦ ਤਸਵੀਰਾਂ ਦੀ ਜ਼ੁਬਾਨੀ

ਕੇਜਰੀਵਾਲ ਨੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਆਓ, ਇਸ ਗੌਰਵਸ਼ਾਲੀ ਮੌਕੇ ਅਸੀਂ ਸਾਰੇ ਦੇਸ਼ ਵਾਸੀ ਇਹ ਵਚਨ ਲਈਏ ਕਿ ਅਸੀਂ ਮਿਲ ਕੇ ਦੇਸ਼ ਦੇ ਹਰ ਬੱਚੇ ਲਈ ਚੰਗੀ ਤੋਂ ਚੰਗੀ ਸਿੱਖਿਆ ਦਾ ਇੰਤਜ਼ਾਮ ਕਰਨਗੇ, ਹਰ ਵਿਅਕਤੀ ਲਈ ਚੰਗੇ ਇਲਾਜ ਦਾ ਇੰਤਜ਼ਾਮ ਕਰਨਗੇ। ਮਿਲ ਕੇ ਦੇਸ਼ ਨੂੰ ਅੱਗੇ ਵਧਾਵਾਂਗੇ ਅਤੇ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਵਾਂਗੇ। ਜੈ ਹਿੰਦ!

ਇਹ ਵੀ ਪੜ੍ਹੋ-  ਮਾਨਸੂਨ ਸੈਸ਼ਨ 'ਚ ਪੰਜਾਬ ਦੇ 6 ਸਾਂਸਦਾਂ ਦੀ 100 ਫ਼ੀਸਦੀ ਰਹੀ ਹਾਜ਼ਰੀ, ਸੰਨੀ ਦਿਓਲ ਰਹੇ ਗੈਰ-ਹਾਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News