ਭਾਰਤ ਨੇ ਮਲੇਸ਼ੀਆ ਨੂੰ 18 ਲੜਾਕੂ ਜਹਾਜ਼ ਵੇਚਣ ਦੀ ਕੀਤੀ ਪੇਸ਼ਕਸ਼, 6 ਹੋਰ ਦੇਸ਼ਾਂ ਨੇ ਵੀ ਦਿਖਾਈ ਦਿਲਚਸਪੀ

08/06/2022 4:13:56 AM

ਨਵੀਂ ਦਿੱਲੀ : ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ, ਆਸਟ੍ਰੇਲੀਆ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਸਮੇਤ 6 ਦੇਸ਼ਾਂ ਨੇ ਭਾਰਤ ਦੇ ਤੇਜਸ ਜਹਾਜ਼ 'ਚ ਦਿਲਚਸਪੀ ਦਿਖਾਈ ਹੈ, ਜਦੋਂ ਕਿ ਮਲੇਸ਼ੀਆ ਪਹਿਲਾਂ ਹੀ ਆਪਣੇ ਗ੍ਰਹਿਣ ਪ੍ਰੋਗਰਾਮ ਦੇ ਹਿੱਸੇ ਵਜੋਂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਚੁੱਕਾ ਹੈ। ਇਹ ਜਾਣਕਾਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਲੋਕ ਸਭਾ ਨੂੰ ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਉਨ੍ਹਾਂ ਦੇ ਜਵਾਬ ਅਨੁਸਾਰ ਤੇਜਸ ਜਹਾਜ਼ਾਂ 'ਚ ਦਿਲਚਸਪੀ ਦਿਖਾਉਣ ਵਾਲੇ ਹੋਰ 2 ਦੇਸ਼ ਅਰਜਨਟੀਨਾ ਅਤੇ ਮਿਸਰ ਹਨ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 2022: ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਬਜਰੰਗ ਤੇ ਅੰਸ਼ੂ ਨੂੰ ਦਿੱਤੀ ਵਧਾਈ

ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਦੁਆਰਾ ਬਣਾਇਆ ਗਿਆ ਤੇਜਸ ਇਕ ਸਿੰਗਲ-ਇੰਜਣ ਮਲਟੀ-ਰੋਲ ਲੜਾਕੂ ਜਹਾਜ਼ ਹੈ, ਜਿਸ ਵਿੱਚ ਉੱਚ ਜੋਖਮ ਵਾਲੇ ਵਾਤਾਵਰਣ 'ਚ ਕੰਮ ਕਰਨ ਦੀ ਸਮਰੱਥਾ ਹੈ। ਰੱਖਿਆ ਮੰਤਰਾਲੇ ਨੇ ਪਿਛਲੇ ਸਾਲ ਫਰਵਰੀ 'ਚ ਭਾਰਤੀ ਹਵਾਈ ਸੈਨਾ ਲਈ 83 ਤੇਜਸ ਲਾਈਟ ਕੰਬੈਟ ਏਅਰਕ੍ਰਾਫਟ (LCA) ਖਰੀਦਣ ਲਈ HAL ਨਾਲ 48,000 ਕਰੋੜ ਰੁਪਏ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਸਨ। ਮਲੇਸ਼ੀਆ ਆਪਣੇ ਪੁਰਾਣੇ ਰੂਸੀ ਮਿਗ-29 ਲੜਾਕੂ ਜਹਾਜ਼ਾਂ ਨੂੰ ਬਦਲਣ ਲਈ ਤੇਜਸ ਜਹਾਜ਼ ਖਰੀਦ ਰਿਹਾ ਹੈ। ਭੱਟ ਨੇ ਕਿਹਾ, "ਐੱਲ.ਸੀ.ਏ. ਜਹਾਜ਼ਾਂ ਵਿੱਚ ਦਿਲਚਸਪੀ ਦਿਖਾਉਣ ਵਾਲੇ ਹੋਰ ਦੇਸ਼ ਅਰਜਨਟੀਨਾ, ਆਸਟ੍ਰੇਲੀਆ, ਮਿਸਰ, ਅਮਰੀਕਾ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਹਨ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News