ਦਸਮੇਸ਼ ਨਗਰ ਹਵੇਲੀਆਂ ਤੋਂ ਵੱਡੀ ਮਾਤਰਾ ''ਚ ਲਾਵਾਰਸ ਲਾਹਣ ਬਰਾਮਦ
Saturday, Jul 25, 2026 - 05:57 PM (IST)
ਲੋਪੋਕੇ (ਸਤਨਾਮ) : ਐਕਸਾਈਜ਼ ਵਿਭਾਗ ਅਤੇ ਲੋਪੋਕੇ ਪੁਲਸ ਵੱਲੋਂ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਕਸਾਈਜ਼ ਵਿਭਾਗ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋ ਡੀ. ਐੱਸ. ਪੀ ਕਪਿਲ ਕੌਸ਼ਲ ਅਤੇ ਐਕਸਾਈਜ਼ ਇੰਸਪੈਕਟਰ ਮੈਡਮ ਜਗਦੀਪ ਕੌਰ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁੱਖ ਅਫਸਰ ਅਜੇਪਾਲ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿਚ ਥਾਣਾ ਲੋਪੋਕੇ ਦੇ ਪਿੰਡ ਦਸ਼ਮੇਸ਼ ਨਗਰ ਹਵੇਲੀਆਂ ਵਿਚ ਵੱਖ ਵੱਖ ਜਗ੍ਹਾ ਛਾਪੇ ਮਾਰੀ ਦੌਰਾਨ ਕਰੀਬ 4000 ਹਜ਼ਾਰ ਨਜਾਇਜ਼ ਕੱਚੀ ਲਾਹਣ ਅਤੇ 100 ਬੋਤਲਾਂ ਸ਼ਰਾਬ ਜੋ ਕਿ ਪਿੰਡ ਵਿਚ ਲਾਵਾਰਿਸ ਜਗ੍ਹਾ ਵਿਚ ਦੱਬਕੇ ਰੱਖੀ ਹੋਈ ਕਰੀਬ 4000 ਲਾਵਾਰਸ ਲਾਹਣ ਬਰਾਮਦ ਕੀਤੀ ਗਈ ਜਿਸ ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ।
ਇਸ ਮੌਕੇ ਕੱਕੜ ਚੌਕੀ ਇੰਚਾਰਜ ਬਲਦੇਵ ਸਿੰਘ ਐਮ. ਡੀ ਤੇਜੀ ਬਾਉ, ਜੀ ਐੱਮ ਜਤਿੰਦਰ ਸਿੰਘ ਦਿਓਲ, ਜੀ. ਐੱਮ ਪਾਲਾ, ਰਵੀ ਸ਼ਰਮਾ ਠੇਕਾ ਇੰਚਾਰਜ, ਮੰਜੂ ਚੌਗਾਵਾਂ, ਸਰਕਲ ਇੰਚਾਰਜ ਸੁਲੱਖਣ ਗੁਰਮੀਤ ਬਲਜਿੰਦਰ ਸੋਨੂੰ ਆਦਿ ਹਾਜ਼ਰ ਸਨ।
