ਭਾਰਤ ਨੂੰ ਸੁਚੇਤ ਰਹਿਣ ਦੀ ਲੋੜ, ਵੰਡਣ ਵਾਲੀਆਂ ਤਾਕਤਾਂ ਦਾ ਹੋਵੇ ਅੰਤ: PM ਮੋਦੀ

Wednesday, Oct 25, 2023 - 12:26 PM (IST)

ਨਵੀਂ ਦਿੱਲੀ (ਏਜੰਸੀਆਂ)- ਦੁਸਹਿਰੇ ਮੌਕੇ ’ਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੱਖ-ਵੱਖ ਰਾਮਲੀਲਾ ਸਮਾਗਮਾਂ ’ਚ ਲੋਕਾਂ ਦੀ ਭਾਰੀ ਭੀੜ ਨੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ਮਨਾਇਆ। ਪੀ. ਐੱਮ. ਮੋਦੀ ਦਵਾਰਕਾ ਦੇ ਸੈਕਟਰ-10 ਦੀ ਰਾਮਲੀਲਾ ’ਚ ਪਹੁੰਚੇ ਅਤੇ ਰਾਮਲੀਲਾ ਦਾ ਮੰਚਨ ਵੇਖਿਆ। ਉਨ੍ਹਾਂ ਲੋਕਾਂ ਨੂੰ 10 ਸੰਕਲਪ ਦੁਆ ਕੇ ਰਾਵਣ ਦੇ ਪੁਤਲੇ ਨੂੰ ਸਾੜਿਆ।

ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ ਫ਼ੌਜੀ ਜਵਾਨਾਂ ਨਾਲ ਮਨਾਇਆ ਦੁਸਹਿਰਾ, ਸ਼ਸਤਰਾਂ ਦੀ ਕੀਤੀ ਪੂਜਾ

ਪ੍ਰਧਾਨ ਮੰਤਤਰੀ ਮੋਦੀ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਤਿਉਹਾਰ ਸਾਡੇ ਸੰਕਲਪਾਂ ਨੂੰ ਦੁਹਰਾਉਣ ਦਾ ਸਮਾਂ ਹੈ। ਵਿਜੇਦਸ਼ਮੀ ਦਾ ਇਹ ਤਿਉਹਾਰ ਅਨਿਆਂ 'ਤੇ ਨਿਆਂ ਦੀ ਜਿੱਤ, ਹਉਮੇ ਉੱਤੇ ਨਿਮਰਤਾ ਦੀ ਜਿੱਤ ਅਤੇ ਗੁੱਸੇ ਉੱਤੇ ਸਬਰ ਦੀ ਜਿੱਤ ਦਾ ਤਿਉਹਾਰ ਹੈ। ਅਗਲੀ ਰਾਮ ਨੌਮੀ ਅਯੁੱਧਿਆ ਦੇ ਰਾਮਲੱਲਾ ਮੰਦਰ ’ਚ ਸ਼ਾਨੋ-ਸ਼ੌਕਤ ਨਾਲ ਮਨਾਈ ਜਾਵੇਗੀ। ਇਸ ਸਮੇਂ ਭਾਰਤ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਸਾਨੂੰ ਸਮਾਜ ਵਿਚ ਵਿਤਕਰੇ ਨੂੰ ਖਤਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਆਉਣ ਵਾਲੇ 25 ਸਾਲ ਭਾਰਤ ਲਈ ਬਹੁਤ ਮਹੱਤਵਪੂਰਨ ਹਨ। ਅੱਜ ਪੂਰੀ ਦੁਨੀਆ ਭਾਰਤ ਦੀ ਤਾਕਤ ਦੇਖ ਰਹੀ ਹੈ। ਹੁਣ ਸਾਨੂੰ ਆਰਾਮ ਕਰਨ ਦੀ ਲੋੜ ਨਹੀਂ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਹੀ ‘ਦਮ-ਘੋਟੂ’ ਹੋਈ ਦਿੱਲੀ ਦੀ ਹਵਾ, AQI ਹੋਇਆ 300 ਦੇ ਪਾਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਜੇਦਸ਼ਮੀ ਦੇ ਦਿਨ ਸ਼ਸਤਰ ਪੂਜਾ ਦੀ ਵੀ ਪਰੰਪਰਾ ਹੈ। ਭਾਰਤ ਦੀ ਧਰਤੀ ’ਤੇ ਸ਼ਸਤਰ ਪੂਜਾ ਕਿਸੇ ਦੀ ਧਰਤੀ ’ਤੇ ਹਾਵੀ ਹੋਣ ਲਈ ਨਹੀਂ, ਸਗੋਂ ਆਪਣੀ ਜ਼ਮੀਨ ਦੀ ਰਾਖੀ ਲਈ ਕੀਤੀ ਜਾਂਦੀ ਹੈ। ਸਾਡੀ ਸ਼ਸਤਰ ਪੂਜਾ ਸਿਰਫ਼ ਸਾਡੇ ਲਈ ਨਹੀਂ ਸਗੋਂ ਸਾਰੇ ਸੰਸਾਰ ਦੀ ਭਲਾਈ ਲਈ ਵੀ ਹੈ। ਅਸੀਂ ਸੁਰੱਖਿਆ ਲਈ ਸ਼ਸਤਰ ਪੂਜਾ ਕਰਦੇ ਹਾਂ, ਹਮਲੇ ਲਈ ਨਹੀਂ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਸਾਡੇ ਲਈ ਆਪਣੇ ਸੰਕਲਪ ਦੁਹਰਾਉਣ ਦਾ ਮੌਕਾ ਹੈ। ਅਸੀਂ ਇਸ ਵਾਰ ਉਦੋਂ ਵਿਜੇਦਸ਼ਮੀ ਮਨਾ ਰਹੇ ਹਾਂ, ਜਦੋਂ ਚੰਦਰਮਾ ’ਤੇ ਸਾਡੀ ‘ਵਿਜੇ’ ਨੂੰ 2 ਮਹੀਨੇ ਹੋ ਗਏ ਹਨ। ਪੀ. ਐੱਮ. ਨੇ ਕਿਹਾ ਕਿ ਅਸੀਂ ਗੀਤਾ ਦਾ ਗਿਆਨ ਜਾਣਦੇ ਹਾਂ । ਅਸੀਂ ਇਹ ਵੀ ਜਾਣਦੇ ਹਾਂ ਕਿ ਆਈ. ਐੱਨ. ਐੱਸ. ਵਿਕਰਾਂਤ ਅਤੇ ਤੇਜਸ ਕਿਵੇਂ ਬਣੇ? ਅਸੀਂ ਭਗਵਾਨ ਰਾਮ ਦੀ ਸ਼ਾਨ ਨੂੰ ਜਾਣਦੇ ਹਾਂ । ਇਹ ਵੀ ਜਾਣਦੇ ਹਾਂ ਕਿ ਆਪਣੀਆਂ ਸਰਹੱਦਾਂ ਦੀ ਰੱਖਿਆ ਕਿਵੇਂ ਕਰਨੀ ਹੈ? ਅੱਜ ਰਾਵਣ ਦਹਨ ਸਿਰਫ਼ ਪੁਤਲੇ ਦਾ ਦਹਨ ਨਹੀਂ ਚਾਹੀਦਾ। ਇਹ ਦਹਨ ਹਰ ਉਸ ਬੁਰਾਈ ਦਾ ਹੋਣਾ ਚਾਹੀਦਾ ਹੈ ਜੋ ਸਮਾਜ ਦੀ ਆਪਸੀ ਸਦਭਾਵਨਾ ਨੂੰ ਵਿਗਾੜਦੀ ਹੈ। ਇਹ ਦਹਨ ਉਨ੍ਹਾਂ ਤਾਕਤਾਂ ਦਾ ਹੋਣਾ ਚਾਹੀਦਾ ਹੈ ਜੋ ਜਾਤੀਵਾਦ ਅਤੇ ਖੇਤਰਵਾਦ ਦੇ ਨਾਂ ’ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ।

ਇਹ ਵੀ ਪੜ੍ਹੋ- ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ

ਲੋਕਾਂ ਨੂੰ ਦੁਆਏ 10 ਸੰਕਲਪ

• ਪਾਣੀ ਬਚਾਓ।
• ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੋ।
• ਪਿੰਡਾਂ ਅਤੇ ਕਸਬਿਆਂ ’ਚ ਸਫਾਈ ਨੂੰ ਉਤਸ਼ਾਹਿਤ ਕਰੋ।
• ਲੋਕਲ ਫਾਰ ਵੋਕਲ, ਭਾਰਤ 'ਚ ਬਣੀਆਂ ਵਸਤਾਂ ਦੀ ਵਰਤੋਂ ਕਰੋ।
• ਘਟੀਆ ਗੁਣਵੱਤਾ ਵਾਲੀਆਂ ਵਸਤਾਂ ਨਾ ਬਣਾਓ।
• ਆਓ, ਪਹਿਲਾਂ ਦੇਸ਼ ਦੀ ਯਾਤਰਾ ਕਰੀਏ , ਫਿਰ ਦੁਨੀਆ ਦੀ।
• ਕਿਸਾਨਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕੀਤਾ ਜਾਵੇ।
• ਬਾਜਰੇ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਓ।
• ਫਿਟਨੈਸ ਨੂੰ ਪਹਿਲ ਦਿਓ।
• ਘੱਟੋ-ਘੱਟ ਇਕ ਗਰੀਬ ਪਰਿਵਾਰ ਦੀ ਮਦਦ ਕਰੋ।
 


Tanu

Content Editor

Related News