G20 ਬੈਠਕ 'ਚ ਹੋਇਆ ਇਤਿਹਾਸਿਕ ਐਲਾਨ, 8 ਦੇਸ਼ ਮਿਲ ਕੇ ਬਣਾਉਣਗੇ ਸਭ ਤੋਂ ਵੱਡਾ ਰੇਲ ਕਾਰੀਡੋਰ
Saturday, Sep 09, 2023 - 08:20 PM (IST)

ਨਵੀਂ ਦਿੱਲੀ- ਜੀ-20 ਸ਼ਿਖਰ ਸੰਮੇਲਨ ਦੀ ਬੈਠਕ 'ਚ ਸ਼ਨੀਵਾਰ ਨੂੰ ਪਹਿਲੇ ਹੀ ਦਿਨ ਇਕ ਵੱਡਾ ਫੈਸਲਾ ਲਿਆ ਗਿਆ ਹੈ। ਭਾਰਤ, ਸਾਊਦੀ ਅਰਬ, ਯੂਰਪ, ਯੂ.ਏ.ਈ. ਅਤੇ ਅਮਰੀਕਾ ਨੇ ਮਿਲ ਕੇ ਇਹ ਫੈਸਲਾ ਲਿਆ ਹੈ। ਇਨ੍ਹਾਂ ਦੇਸ਼ਾਂ ਨੇ ਇਕ ਵੱਡੀ ਇੰਫਰਾ ਡੀਲ 'ਤੇ ਸਹਿਮਤੀ ਜਾਤਾਉਂਦੇ ਹੋਏ ਮੋਹਰ ਲਗਾਈ ਹੈ। ਇਨ੍ਹਾਂ ਦੇਸ਼ਾਂ ਦੇ ਵਿਚ ਇਕ ਰੇਲ ਕਾਰੀਡੋਰ ਦਾ ਨਿਰਮਾਣ ਕੀਤਾ ਜਾਵੇਗਾ। ਕੁੱਲ 8 ਦੇਸ਼ ਮਿਲ ਕੇ ਇਸ ਰੇਲ ਕਾਰੀਬੋਡ ਨੂੰ ਬਣਾਉਣਗੇ।
ਇਸ ਫੈਸਲੇ 'ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਇਤਿਹਾਸਿਕ ਸਮਝੌਤਾ ਕੀਤਾ ਗਿਆ, ਅਸੀਂ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮਜ਼ਬੂਤ ਕੁਨੈਕਟੀਵਿਟੀ, ਇੰਫਰਾ ਹੀ ਵਿਕਾਸ ਦਾ ਆਧਾਰ ਰੱਖਦੇ ਹੋਏ ਇਸ ਰੇਲ ਕਾਰੀਡੋਰ ਦਾ ਫੈਸਲਾਕੀਤਾ ਗਿਆ ਹੈ।
ਇਹ ਵੀ ਪੜ੍ਹੋ– ਜਾਣੋ 'ਕੋਨਾਰਕ ਚੱਕਰ' ਦਾ ਮਹੱਤਵ, ਜਿਸਦੇ ਸਾਹਮਣੇ PM ਮੋਦੀ ਨੇ ਦੁਨੀਆ ਦੇ ਤਾਕਤਵਰ ਨੇਤਾਵਾਂ ਨਾਲ ਮਿਲਾਇਆ ਹੱਥ
Sharing my remarks at the Partnership for Global Infrastructure and Investment & India-Middle East-Europe Economics Corridor event during G20 Summit. https://t.co/Ez9sbdY49W
— Narendra Modi (@narendramodi) September 9, 2023
ਇਹ ਵੀ ਪੜ੍ਹੋ– ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ
ਅੱਗੇ ਉਨ੍ਹਾਂ ਕਿਹਾ ਕਿ ਇਸ ਕਾਰੀਡੋਰ ਨਾਲ ਦੇਸ਼ਾਂ 'ਚ ਕੁਨੈਕਟੀਵਿਟੀ ਨਾਲ ਆਪਸੀ ਵਿਸ਼ਾਸ ਵਧੇਗਾ। ਕੁਨੈਕਟੀਵਿਟੀ ਆਪਸੀ ਭਰੋਸਾ ਵਧਾਉਂਦੀ ਹੈ। ਭਾਰਤ 'ਚ ਆਧਾਰਭੂਤ ਸੰਰਚਨਾਵਾਂ 'ਤੇ ਨਿਵੇਸ਼ ਹੋ ਰਿਹਾ ਹੈ। ਗਲੋਬਲ ਸਾਊਥ ਦੇਸ਼ਾਂ 'ਚ ਇੰਫਰਾ ਗੈਪ 'ਤੇ ਕੰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ 'ਚ ਕੁਨੈਕਟੀਵਿਟੀ ਨੂੰ ਸਭ ਤੋਂ ਵੱਡੀ ਤਰਜੀਹ ਹੈ। ਇਸ ਤਹਿਤ ਭਾਰਤ-ਮਿਡਲ ਈਸਟ-ਯੂਰਪ ਕਾਰੀਡੋਰ ਲਾਂਚ ਕਰੇਗਾ। ਇਹ ਦੁਨੀਆ ਦੇ ਭਵਿੱਖ ਦਾ ਕਾਰੀਡੋਬਰ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8