ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

Monday, Apr 12, 2021 - 10:45 AM (IST)

ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਨਵੀਂ ਦਿੱਲੀ– ਦੇਸ਼ ਦੇ ਕਈ ਸੂਬਿਆਂ ਵਿਚ ਕੋਰੋਨਾ ਵਾਇਰਸ ਵੈਕਸੀਨ ਦੀ ਕਮੀ ਦੇ ਸ਼ਿਕਾਇਤ ਦਰਮਿਆਨ ਇਕ ਰਾਹਤ ਦੀ ਵੀ ਖਬਰ ਹੈ। ਇਸ ਸਾਲ ਅਕਤੂਬਰ ਤੱਕ ਭਾਰਤ ਨੂੰ 5 ਹੋਰ ਕੋਵਿਡ ਵੈਕਸੀਨ ਮਿਲ ਸਕਦੀ ਹੈ, ਜਿਸ ਤੋਂ ਕਾਫੀ ਹੱਦ ਤੱਕ ਵੈਕਸੀਨ ਦੀ ਕਮੀ ਦੀ ਸ਼ਿਕਾਇਤ ਦੂਰ ਹੋ ਜਾਵੇਗੀ। ਦੇਸ਼ ਵਿਚ ਫਿਲਹਾਲ ਕੋਰੋਨਾ ਵਾਇਰਸ ਲਈ 2 ਵੈਕਸੀਨ- ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲੀ ਹੋਈ ਹੈ। ਇਨ੍ਹਾਂ ਦੋਵਾਂ ਟੀਕਿਆਂ ਦਾ ਨਿਰਮਾਣ ਵੀ ਭਾਰਤ ਵਿਚ ਹੀ ਹੋ ਰਿਹਾ ਹੈ।

ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

ਇਸ ਸਾਲ ਤੀਜੀ ਤਿਮਾਹੀ ਤੱਕ ਕੋਰੋਨਾ ਵਾਇਰਸ ਦੇ 5 ਹੋਰ ਟੀਕੇ ਮਿਲ ਸਕਦੇ ਹਨ। ਇਹ 5 ਟੀਕੇ ਹਨ ਸਪੂਤਨਿਕ ਵੀ, ਜਾਨਸਨ ਐਂਡ ਜਾਨਸਨ ਵੈਕਸੀਨ, ਨੋਵਾਵੈਕਸ ਵੈਕਸੀਨ, ਜਾਇਜਸ ਕੈਡਿਲਾ ਦਾ ਟੀਕਾ ਅਤੇ ਭਾਰਤ ਬਾਇਓਟੈੱਕ ਦਾ ਇੰਟ੍ਰਾਨੈਜਲ ਵੈਕਸੀਨ।

ਇਹ ਵੀ ਪੜ੍ਹੋ– ਕੋਰੋਨਾ ਦਾ ਖ਼ੌਫ: ਪਹਿਲੀ ਵਾਰ ਕੇਸ 1.50 ਲੱਖ ਦੇ ਪਾਰ, 24 ਘੰਟਿਆਂ ’ਚ 839 ਮੌਤਾਂ

ਸੂਤਰਾਂ ਨੇ ਦੱਸਿਆ ਕਿ ਦੇਸ਼ ਵਿਚ ਲਗਭਗ 20 ਟੀਕੇ ਅਜਿਹੇ ਹਨ ਜੋ ਕਿ ਕਲੀਨੀਕਲ ਅਤੇ ਪ੍ਰੀ-ਕਲੀਨਿਕਲ ਟ੍ਰਾਇਲ ਵਿਚ ਹਨ। ਇਨ੍ਹਾਂ ਟੀਕਿਆਂ ਵਿਚ ਸਪੂਤਨਿਕ ਵੀ ਵੈਕਸੀਨ ਪਹਿਲੇ ਨੰਬਰ ਹੈ ਅਤੇ ਉਮੀਦ ਹੈ ਕਿ ਅਗਲੇ 10 ਦਿਨਾਂ ਅੰਦਰ ਇਸ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ–  ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਲੈ ਕੇ ਚਿੰਤਾ ’ਚ ਅਨਿਲ ਵਿਜ, ਖੇਤੀਬਾੜੀ ਮੰਤਰੀ ਤੋਮਰ ਨੂੰ ਲਿਖੀ ਚਿੱਠੀ

ਇਹ ਵੀ ਪੜ੍ਹੋ– ਦਿੱਲੀ ’ਚ ਬੇਕਾਬੂ ਹੋਇਆ ਕੋਰੋਨਾ, ਕੇਜਰੀਵਾਲ ਨੇ ਦੱਸਿਆ ਕਦੋਂ ਲੱਗੇਗੀ ਤਾਲਾਬੰਦੀ


 

 


author

Tanu

Content Editor

Related News