ਭਾਰਤ ''ਚ ਕੋਰੋਨਾ ਵਾਇਰਸ : ਜਾਣੋ ਕੀ 21 ਦਿਨਾਂ ਬਾਅਦ ਵੀ ਜਾਰੀ ਰਹੇਗਾ ਲਾਕ ਡਾਊਨ?

03/30/2020 6:18:02 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ। ਵਾਇਰਸ ਤੇਜ਼ੀ ਨਾਲ ਦੇਸ਼ 'ਚ ਪੈਰ ਪਸਾਰ ਰਿਹਾ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਾਕ ਡਾਊਨ ਲਾਗੂ ਕੀਤਾ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਵਿਚ ਅਫਵਾਹਾਂ ਹਨ ਕਿ ਲਾਕ ਡਾਊਨ ਦਾ ਸਮਾਂ ਹੋਰ ਅੱਗੇ ਵਧਾਇਆ ਜਾ ਸਕਦਾ ਹੈ। ਦੇਸ਼ ਵਿਚ ਸੋਸ਼ਲ ਮੀਡੀਆ ਸਮੇਤ ਹੋਰ ਮਾਧਿਅਮਾਂ ਜ਼ਰੀਏ ਲਾਕ ਡਾਊਨ ਦਾ ਸਮਾਂ ਵਧਾਉਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਅਜਿਹੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਸਾਫ ਕੀਤਾ ਕਿ ਉਸ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਕੇਂਦਰੀ ਸਕੱਤਰ ਰਾਜੀਵ ਗਾਬਾ ਨੇ ਸੋਮਵਾਰ ਭਾਵ ਅੱਜ ਕਿਹਾ ਕਿ ਲਾਕ ਡਾਊਨ ਦਾ ਸਮਾਂ ਵਧਾਉਣ ਦੀਆਂ ਜੋ ਰਿਪੋਰਟਾਂ ਹਨ, ਉਹ ਪੂਰੀ ਤਰ੍ਹਾਂ ਨਾਲ ਆਧਾਰਹੀਨ ਹਨ। ਸਰਕਾਰ ਦੀ ਲਾਕ ਡਾਊਨ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। 

ਇਹ ਵੀ ਪੜ੍ਹੋ : ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ

ਦਰਅਸਲ ਭਾਰਤ 'ਚ  ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਅਜਿਹੀਆਂ ਰਿਪੋਰਟਾਂ ਆ ਰਹੀਆਂ ਸਨ ਕਿ ਸਰਕਾਰ ਲਾਕ ਡਾਊਨ ਵਧਾਉਣ 'ਤੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਲਾਕ ਡਾਊਨ 'ਤੇ ਸ਼ੱਕ ਖਤਮ ਹੋ ਚੁੱਕਾ ਹੈ। ਭਾਰਤ 'ਚ ਕੋਰੋਨਾ ਦੇ ਹੁਣ ਤਕ 1,024 ਮਰੀਜ਼ ਸਾਹਮਣੇ ਆਏ ਹਨ, ਜਦਕਿ 27 ਲੋਕਾਂ ਦੀ ਇਸ ਖਤਰਨਾਕ ਬੀਮਾਰੀ ਨਾਲ ਮੌਤ ਹੋਈ ਹੈ। 

ਦੇਸ਼ 'ਚ ਕੋਰੋਨਾ ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ 21 ਦਿਨਾਂ ਦੇ ਲਾਕ ਡਾਊਨ ਦਾ ਐਲਾਨ ਕੀਤਾ ਸੀ। ਮੋਦੀ ਨੇ ਵਾਇਰਸ ਨਾਲ ਨਜਿੱਠਣ ਲਈ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਇਹ ਐਲਾਨ ਕੀਤਾ ਸੀ, ਜੋ ਕਿ 24 ਮਾਰਚ ਦੀ ਰਾਤ 12 ਵਜੇ ਤੋਂ ਲਾਗੂ ਹੋਇਆ। ਅੱਜ ਲਾਕ ਡਾਊਨ ਦਾ 6ਵਾਂ ਦਿਨ ਹੈ।


Tanu

Content Editor

Related News