ਭਾਰਤ ਜਲਦੀ ਹੀ ‘ਡਰੋਨ ਸ਼ਕਤੀ ਮਿਸ਼ਨ’ ਸ਼ੁਰੂ ਕਰੇਗਾ

Friday, Jan 02, 2026 - 11:40 PM (IST)

ਭਾਰਤ ਜਲਦੀ ਹੀ ‘ਡਰੋਨ ਸ਼ਕਤੀ ਮਿਸ਼ਨ’ ਸ਼ੁਰੂ ਕਰੇਗਾ

ਨਵੀਂ ਦਿੱਲੀ, (ਭਾਸ਼ਾ)- ਭਾਰਤ ਜਲਦੀ ਹੀ ਡਰੋਨਾਂ ਦੇ ਨਿਰਮਾਣ ’ਚ ਤਕਨੀਕੀ ਸਵੈ-ਨਿਰਭਰਤਾ ਹਾਸਲ ਕਰਨ ਲਈ ਡਰੋਨ ਸ਼ਕਤੀ ਮਿਸ਼ਨ ਸ਼ੁਰੂ ਕਰੇਗਾ। ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਅਜੇ ਕੁਮਾਰ ਸੂਦ ਨੇ ਸ਼ੁਕਰਵਾਰ ਕਿਹਾ ਕਿ ਨੇੜਲੇ ਭਵਿੱਖ ’ਚ ਅਸੀਂ ਇਹ ਮਿਸ਼ਨ ਸ਼ੁਰੂ ਕਰਾਂਗੇ। ਇਸ ਅਧੀਨ ਅਸੀਂ ਦਰਾਮਦ ਕੀਤੇ ਹਿੱਸਿਆਂ ਦੀ ਵਰਤੋਂ ਕਰਨ ਦੀ ਬਜਾਏ ਡਰੋਨਾਂ ’ਚ ਵਰਤੇ ਜਾਣ ਵਾਲੇ ਹਿੱਸਿਆਂ ਦਾ ਖੁੱਦ ਨਿਰਮਾਣ ਕਰਾਂਗੇ।

ਸੂਦ ਨੇ ਕਿਹਾ ਕਿ ਡਰੋਨ ਸ਼ਕਤੀ ਮਿਸ਼ਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਫਾਰ ਰਿਸਰਚ ਅਧੀਨ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਮੰਤਵ ਦੇਸ਼ ’ਚ ਖੋਜ, ਵਿਕਾਸ ਤੇ ਨਵੀਨਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਆਪ੍ਰੇਸ਼ਨ ਸਿੰਧੂਰ ’ਚ ਪਾਕਿਸਤਾਨ ਅੰਦਰ ਦੁਸ਼ਮਣ ਦੇ ਰਡਾਰ ਤੇ ਮਿਜ਼ਾਈਲ ਪ੍ਰਣਾਲੀ ਸਮੇਤ ਵੱਡੇ ਟੀਚਿਆਂ ਨੂੰ ਨਸ਼ਟ ਕਰਨ ਲਈ ਹਥਿਆਰਬੰਦ ਫੋਰਸਾਂ ਵੱਲੋਂ ਡਰੋਨਾਂ ਦੀ ਵਿਆਪਕ ਵਰਤੋਂ ਕੀਤੀ ਗਈ ਸੀ।


author

Rakesh

Content Editor

Related News