ਭਾਰਤ-ਜਾਪਾਨ ਕਰਨਗੇ ਸਾਂਝਾ ਫੌਜੀ ਅਭਿਆਸ
Saturday, Feb 22, 2025 - 06:45 PM (IST)

ਨਵੀਂ ਦਿੱਲੀ (ਏਜੰਸੀ)- ਭਾਰਤ ਤੇ ਜਾਪਾਨ 24 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਕ ਸਾਂਝੇ ਫੌਜੀ ਅਭਿਆਸ ’ਚ ਹਿੱਸਾ ਲੈਣਗੇ, ਜਿਸ ਦਾ ਮੰਤਵ ਸਾਂਝੇ ਤੌਰ ’ਤੇ ਸ਼ਹਿਰੀ ਜੰਗ ਤੇ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਸਮੇਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਤਾਲਮੇਲ ਨੂੰ ਵਧਾਉਣਾ ਹੈ।
ਰੱਖਿਆ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਅਭਿਆਸ ਖੇਤਰੀ ਸੁਰੱਖਿਆ, ਸ਼ਾਂਤੀ ਤੇ ਸਥਿਰਤਾ ਪ੍ਰਤੀ ਭਾਰਤ ਤੇ ਜਾਪਾਨ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਇਕ ਆਜ਼ਾਦ, ਖੁੱਲ੍ਹੇ ਤੇ ਸਮਾਵੇਸ਼ੀ ਇੰਡੋ-ਪੈਸੀਫਿਕ ਦੇ ਉਨ੍ਹਾਂ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਵੀ ਅੱਗੇ ਵਧਾਉਂਦਾ ਹੈ। ਭਾਰਤੀ ਫੌਜ ਦਾ ਇਕ ਦਲ ਸ਼ਨੀਵਾਰ ਭਾਰਤ-ਜਾਪਾਨ ਸਾਂਝੇ ਫੌਜੀ ਅਭਿਆਸ ‘ਧਰਮ ਗਾਰਡੀਅਨ’ ਦੇ ਛੇਵੇਂ ਅਭਿਆਸ ਲਈ ਰਵਾਨਾ ਹੋਇਆ। ਇਹ ਫੌਜੀ ਅਭਿਆਸ 24 ਫਰਵਰੀ ਤੋਂ 9 ਮਾਰਚ ਤੱਕ ਜਾਪਾਨ ਦੇ ਈਸਟ ਫੂਜੀ ਮੈਨਿਊਵਰ ਟ੍ਰੇਨਿੰਗ ਏਰੀਆ ’ਚ ਹੋਵੇਗਾ।