ਭਾਰਤ ਨੇ ਪਾਕਿ ਨੂੰ ਹੜ੍ਹ ਦੇ ਖਤਰੇ ਦੀ ਨਵੀਂ ਚਿਤਾਵਨੀ ਕੀਤੀ ਜਾਰੀ
Wednesday, Aug 27, 2025 - 11:58 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤ ਨੇ ਤਵੀ ਨਦੀ ਵਿਚ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਪਾਕਿਸਤਾਨ ਨੂੰ ਨਵੇਂ ਅਲਰਟ ਜਾਰੀ ਕੀਤੇ ਹਨ। ਇਸ ਦੌਰਾਨ, ਉੱਤਰੀ ਸੂਬਿਆਂ ਵਿਚ ਲਗਾਤਾਰ ਮੀਂਹ ਪੈਣ ਕਾਰਨ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪੈ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਰਾਹੀਂ ਇਸਲਾਮਾਬਾਦ ਨੂੰ ਭੇਜੇ ਗਏ ਇਹ ਅਲਰਟ ‘ਮਾਨਵਤਾ ਦੇ ਆਧਾਰ ’ਤੇ’ ਜਾਰੀ ਕੀਤੇ ਗਏ ਸਨ। ਪਹਿਲਾ ਅਲਰਟ ਸੋਮਵਾਰ ਨੂੰ ਜਾਰੀ ਕੀਤਾ ਗਿਆ ਸੀ। ਇਕ ਸੂਤਰ ਨੇ ਕਿਹਾ ਕਿ ਅਸੀਂ ਕੱਲ (ਮੰਗਲਵਾਰ) ਅਤੇ ਅੱਜ (ਬੁੱਧਵਾਰ) ਤਵੀ ਨਦੀ ਵਿਚ ਹੜ੍ਹ ਆਉਣ ਦੀ ਉੱਚ ਸੰਭਾਵਨਾ ਦੇ ਮੱਦੇਨਜ਼ਰ ਇਕ ਹੋਰ ਅਲਰਟ ਜਾਰੀ ਕੀਤਾ ਹੈ। ਭਾਰਤੀ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਕੁਝ ਡੈਮਾਂ ਦੇ ਫਾਟਕ ਖੋਲ੍ਹਣੇ ਪਏ। ਤਵੀ ਨਦੀ ਹਿਮਾਲਿਆ ਤੋਂ ਨਿਕਲਦੀ ਹੈ ਅਤੇ ਪਾਕਿਸਤਾਨ ਵਿਚ ਚਨਾਬ ਨਦੀ ਵਿਚ ਿਮਲਣ ਤੋਂ ਪਹਿਲਾਂ ਜੰਮੂ ਡਿਵੀਜ਼ਨ ਵਿਚੋਂ ਲੰਘਦੀ ਹੈ।