ਵਿਸ਼ਵ ''ਚ ਅੰਤਰਰਾਸ਼ਟਰੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਮੂਲ ਦੇਸ਼ ਹੈ ਭਾਰਤ : ਰਿਪੋਰਟ
Thursday, Nov 28, 2019 - 08:46 PM (IST)

ਸੰਯੁਕਤ ਰਾਸ਼ਟਰ - ਭਾਰਤ ਵਿਸ਼ਵ 'ਚ ਅੰਤਰਰਾਸ਼ਟਰੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਮੂਲ ਦੇਸ਼ ਬਣਿਆ ਹੋਇਆ ਹੈ, ਜਿਸ ਦੇ ਵੱਖ-ਵੱਖ ਦੇਸ਼ਾਂ 'ਚ 1.75 ਕਰੋੜ ਪ੍ਰਵਾਸੀ ਹਨ। ਦੇਸ਼ ਨੂੰ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਵੱਲੋਂ ਭੇਜੀ ਗਈ ਸਭ ਤੋਂ ਜ਼ਿਆਦਾ 78.6 ਅਰਬ ਅਮਰੀਕੀ ਡਾਲਰ ਦੀ ਰਾਸ਼ੀ ਹਾਸਲ ਹੋਈ। ਇਹ ਗੱਲ ਸੰਯੁਕਤ ਰਾਸ਼ਟਰ ਦੀ ਪ੍ਰਵਾਸੀ ਏਜੰਸੀ ਨੇ ਆਖੀ ਹੈ। 'ਦਿ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ' (ਆਈ. ਓ. ਐੱਮ.) ਨੇ ਆਪਣੀ ਰਿਪੋਰਟ 'ਗਲੋਬਲ ਮਾਈਗ੍ਰੇਸ਼ਨ ਰਿਪੋਰਟ 2020' 'ਚ ਆਖਿਆ ਕਿ 2019 'ਚ ਅੰਤਰਰਾਸ਼ਟਰੀ ਪ੍ਰਵਾਸੀਆਂ ਦੀ ਗਿਣਤੀ 27 ਕਰੋੜ ਹੋਣ ਦਾ ਅੰਦਾਜ਼ਾ ਹੈ ਅਤੇ ਪ੍ਰਵਾਸੀਆਂ ਲਈ ਟਾਪ 'ਤੇ ਅਮਰੀਕਾ ਬਣਿਆ ਹੋਇਆ ਹੈ, ਜਿਥੇ ਕਰੀਬ 5.1 ਕਰੋੜ ਪ੍ਰਵਾਸੀ ਹਨ।
ਆਈ. ਓ. ਐੱਮ. ਨੇ ਆਪਣੀ ਨਵੀਨਤਮ ਗਲੋਬਲ ਰਿਪੋਰਟ 'ਚ ਆਖਿਆ ਕਿ ਅੰਕੜਾ ਵਿਸ਼ਵ ਦੀ ਜਨਸੰਖਿਆ ਦਾ ਬਹੁਤ ਛੋਟੇ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ, ਜੇਕਰ ਇਹ 2 ਸਾਲ ਪਹਿਲਾਂ ਪ੍ਰਕਾਸ਼ਿਤ ਹੋਈ ਅਤੇ ਉਸ ਦੀ ਪਿਛਲੀ ਰਿਪੋਰਟ ਦੇ ਮੁਕਾਬਲੇ ਇਸ 'ਚ 0.1 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਆਈ. ਓ. ਐੱਮ. ਗਲੋਬਲ ਮਾਈਗ੍ਰੇਸ਼ਨ ਰਿਪੋਰਟ 2020 'ਤੇ ਬਹੁਤ ਜ਼ਿਆਦਾ ਗਿਣਤੀ (96.5 ਫੀਸਦੀ) 'ਚ ਲੋਕਾਂ ਦੇ ਉਸ ਦੇਸ਼ 'ਚ ਰਹਿਣ ਦਾ ਅੰਦਾਜ਼ਾ ਹੈ ਜਿਥੇ ਉਨ੍ਹਾਂ ਦਾ ਜਨਮ ਹੋਇਆ ਹੈ। ਸੰਯੁਕਤ ਰਾਸ਼ਟਰ ਏਜੰਸੀ ਮੁਤਾਬਕ ਸਾਰੇ ਅੰਤਰਰਾਸ਼ਟਰੀ ਪ੍ਰਵਾਸੀਆਂ 'ਚ ਅੱਧੇ ਤੋਂ ਜ਼ਿਆਦਾ (14.1 ਕਰੋੜ) ਯੂਰਪ ਅਤੇ ਉੱਤਰੀ ਅਮਰੀਕਾ 'ਚ ਰਹਿੰਦੇ ਹਨ। ਇਕ ਅੰਦਾਜ਼ੇ ਮੁਤਾਬਕ 52 ਫੀਸਦੀ ਮਰਦ ਹਨ ਅਤੇ ਸਾਰੇ ਪ੍ਰਵਾਸੀਆਂ 'ਚੋਂ ਕਰੀਬ 2 ਤਿਹਾਈ ਨੂੰ ਕੰਮ ਦੀ ਭਾਲ ਹੈ, ਇਹ ਗਿਣਤੀ 16.4 ਕਰੋੜ ਦੀ ਹੈ। ਭਾਰਤ ਵਿਸ਼ਵ 'ਚ ਅੰਤਰਰਾਸ਼ਟਰੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਮੂਲ ਦੇਸ਼ ਬਣਿਆ ਹੋਇਆ ਹੈ।
ਦੇਸ਼ ਦੀ ਸਭ ਤੋਂ ਜ਼ਿਆਦਾ ਗਿਣਤੀ 'ਚ ਪ੍ਰਵਾਸੀ ਵਿਦੇਸ਼ਾਂ 'ਚ ਰੁਜ਼ਗਾਰਦਾਤਾ ਹਨ। ਇਸ ਤੋਂ ਬਾਅਦ ਮੈਕਸੀਕੋ ਦਾ ਨੰਬਰ ਆਉਂਦਾ ਹੈ, ਜਿਥੋਂ ਦੇ 1.18 ਕਰੋੜ ਲੋਕ ਅਤੇ ਚੀਨ ਦੇ 1.07 ਕਰੋੜ ਪ੍ਰਵਾਸੀ ਹੋਰ ਦੇਸ਼ਾਂ 'ਚ ਹਨ। ਟਾਪ 'ਤੇ ਅਮਰੀਕਾ ਬਣਿਆ ਹੋਇਆ ਹੈ, ਜਿਥੇ 5.07 ਕਰੋੜ ਅੰਤਰਰਾਸ਼ਟਰੀ ਪ੍ਰਵਾਸੀ ਰਹਿੰਦੇ ਹਨ। ਇਸ 'ਚ ਇਹ ਵੀ ਆਖਿਆ ਗਿਆ ਕਿ 2018 'ਚ ਅੰਤਰਰਾਸ਼ਟਰੀ ਪੈਸੇ ਭੇਜਣ ਦੀ ਰਕਮ (ਇੰਟਰਨੈਸ਼ਨਲ ਰੈਮਿਟਟੈਂਸ) ਵੀ ਵਧ ਕੇ 689 ਅਰਬ ਅਮਰੀਕੀ ਹੋ ਗਈ। ਤਿੰਨ ਟਾਪ ਦੇ ਪੈਸੇ ਹਾਸਲ ਕਰਨ ਵਾਲਿਆਂ 'ਚ ਭਾਰਤ (78.6 ਅਰਬ ਅਮਰੀਕੀ ਡਾਲਰ), ਚੀਨ (67.4 ਅਰਬ ਅਮਰੀਕੀ ਡਾਲਰ) ਅਤੇ ਮੈਕਸੀਕੋ (35.7 ਅਰਬ ਅਮਰੀਕੀ ਡਾਲਰ) ਹੈ। ਅਮਰੀਕੀ ਚੋਟੀ ਦਾ ਪੈਸੇ ਭੇਜਣ ਵਾਲਾ ਦੇਸ਼ ਹੈ, ਜਿਥੋਂ 68.0 ਅਰਬ ਅਮਰੀਕੀ ਡਾਲਰ ਭੇਜੇ ਜਾਂਦੇ ਹਨ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (44.4 ਅਰਬ ਅਮਰੀਕੀ ਡਾਲਰ) ਅਤੇ ਸਾਊਦੀ ਅਰਬ (36.1 ਅਰਬ ਅਮਰੀਕੀ ਡਾਲਰ) ਹੈ।