ਭਾਰਤ ਨੂੰ ਓਲੰਪਿਕ ਖ਼ਿਡਾਰੀਆਂ ਦੇ ਯੋਗਦਾਨ ’ਤੇ ਮਾਣ ਹੈ: ਪ੍ਰਧਾਨ ਮੰਤਰੀ ਮੋਦੀ

Wednesday, Jun 23, 2021 - 10:39 AM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਓਲੰਪਿਕ ਦਿਵਸ ਦੇ ਮੌਕੇ ’ਤੇ ਕਿਹਾ ਕਿ ਓਲੰਪਿਕ ’ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖ਼ਿਡਾਰੀਆਂ ਦੇ ਯੋਗਦਾਨ ’ਤੇ ਰਾਸ਼ਟਰ ਨੂੰ ਮਾਣ ਹੈ। ਇਸ ਮੌਕੇ ’ਤੇ ਉਨ੍ਹਾਂ ਨੇ ਲੜੀਵਾਰ ਟਵੀਟ ਕਰ ਕੇ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। 

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਓਲੰਪਿਕ ਦਿਵਸ ਦੇ ਮੌਕੇ ’ਤੇ ਮੈਂ ਉਨ੍ਹਾਂ ਸਾਰੇ ਖ਼ਿਡਾਰੀਆਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਵੱਖ-ਵੱਖ ਓਲੰਪਿਕ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਖੇਡ ਪ੍ਰਤੀ ਉਨ੍ਹਾਂ ਦੇ ਯੋਗਦਾਨ ਅਤੇ ਹੋਰ ਖ਼ਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੋਂ ਕੁਝ ਹਫ਼ਤੇ ਬਾਅਦ ਟੋਕੀਓ ਓਲੰਪਿਕ ਸ਼ੁਰੂ ਹੋਣ ਵਾਲਾ ਹੈ। ਮੋਦੀ ਨੇ ਇਸ ਮੌਕੇ ਭਾਰਤੀ ਟੀਮ ਦੇ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀ ਅਤੇ ਕਿਹਾ ਕਿ ਭਾਰਤੀ ਟੀਮ ਵਿਚ ਬਿਹਤਰੀਨ ਖ਼ਿਡਾਰੀ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ’ਤੇ ‘ਮਾਯ ਜੀ. ਓ. ਵੀ.’ ਐਪ ’ਤੇ ਓਲੰਪਿਕ ਖੇਡਾਂ ਨਾਲ ਸਬੰਧਤ ਕੁਇਜ਼ ਮੁਕਾਬਲੇ ਦਾ ਇਕ ਲਿੰਕ https://quiz.mygov.in/quiz/road-to-tokyo-2020/ ਵੀ ਸਾਂਝਾ ਕੀਤਾ ਅਤੇ ਨੌਜਵਾਨਾਂ ਨੂੰ ਇਸ ’ਚ ਹਿੱਸਾ ਲੈਣ ਦੀ ਬੇਨਤੀ ਕੀਤੀ। 

ਦੱਸ ਦੇਈਏ ਕਿ ਕੌਮਾਂਤਰੀ ਓਲੰਪਿਕ ਕਮੇਟੀ ਦੀ ਸਥਾਨਕ 23 ਜੂਨ 1894 ਨੂੰ ਪੈਰਿਸ ’ਚ ਕੀਤੀ ਗਈ ਸੀ। ਇਸ ਲਈ ਇਸ ਦਿਨ ਕੌਮਾਂਤਰੀ ਓਲੰਪਿਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਪਹਿਲੀ ਵਾਰ 1948 ’ਚ ਮਨਾਇਆ ਗਿਆ ਸੀ। 


Tanu

Content Editor

Related News