ਭਾਰਤ ਕਿਸੇ ਦਬਾਅ ਅਤੇ ਗਲਤ ਮਸ਼ਵਰੇ ਤੋਂ ਪ੍ਰਭਾਵਿਤ ਨਹੀਂ ਹੁੰਦਾ : ਜੈਸ਼ੰਕਰ

Friday, Jun 09, 2023 - 11:52 PM (IST)

ਭਾਰਤ ਕਿਸੇ ਦਬਾਅ ਅਤੇ ਗਲਤ ਮਸ਼ਵਰੇ ਤੋਂ ਪ੍ਰਭਾਵਿਤ ਨਹੀਂ ਹੁੰਦਾ : ਜੈਸ਼ੰਕਰ

ਨਵੀਂ ਦਿੱਲੀ (ਯੂ. ਐੱਨ. ਆਈ.) : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਉੱਤਰੀ ਸਰਹੱਦ ਦੀ ਸਥਿਤੀ ਅਤੇ ਚੀਨ ਦੀ ‘ਬੈਲਟ ਐਂਡ ਰੋਡ’ ਪਹਿਲ ਦੇ ਖ਼ਿਲਾਫ਼ ਦੇਸ਼ ਦੇ ਰੁਖ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਕਿਸੇ ਦਬਾਅ, ਝਾਂਸੇ ਅਤੇ ਗਲਤ ਮਸ਼ਵਰੇ ਤੋਂ ਪ੍ਰਭਾਵਿਤ ਨਹੀਂ ਹੁੰਦਾ। ਡਾ. ਜੈਸ਼ੰਕਰ ਇੱਥੇ ਜਵਾਹਰ ਲਾਲ ਨਹਿਰੂ ਭਵਨ ’ਚ ਵਿਦੇਸ਼ ਰਾਜਮੰਤਰੀ ਵੀ. ਮੁਰਲੀਧਰਨ, ਰਾਜਕੁਮਾਰ ਰੰਜਨ ਸਿੰਘ ਅਤੇ ਮੀਨਾਕਸ਼ੀ ਲੇਖੀ ਨਾਲ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ਆਯੋਜਿਤ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ : ਅਜਬ-ਗਜ਼ਬ : ਕੀ ਤੁਸੀਂ ਦੇਖਿਆ ਨੌਕਰੀਪੇਸ਼ਾ ਕੁੱਤਾ? ਹਰ ਮਹੀਨੇ ਮਿਲਦੀ ਹੈ 35000 ਤਨਖਾਹ

ਵਿਦੇਸ਼ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਚੁਣੌਤੀ ਦੀ ਗੱਲ ਹੈ ਤਾਂ ਪਾਕਿਸਤਾਨ ਵੱਲੋਂ ਚੁਣੌਤੀ ਨਵੀਂ ਨਹੀਂ ਹੈ। ਸਰਹੱਦ ਪਾਰ ਅੱਤਵਾਦ ਪਹਿਲਾਂ ਵੀ ਸੀ। ਹੁਣ ਫਰਕ ਇਹ ਹੈ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਾਂ। ਚੀਨ ਬਾਰੇ ਉਨ੍ਹਾਂ ਕਿਹਾ, ‘‘ਚੀਨ ਸਾਡਾ ਗੁਆਂਢੀ ਹੈ ਅਤੇ ਇਕ ਆਰਥਿਕ ਮਹਾਸ਼ਕਤੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਰਿਸ਼ਤੇ ਚੰਗੇ ਰਹਿਣ ਪਰ ਇਹ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਦੇ ਸਮਝੌਤਿਆਂ ਦੀ ਪਾਲਣਾ ਤੋਂ ਬਿਨਾਂ ਨਹੀਂ ਹੋ ਸਕਦੇ। ਭਾਰਤ ਦਾ ਸਾਫ਼ ਮੰਨਣਾ ਹੈ ਕਿ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਤੋਂ ਬਿਨਾਂ ਸਾਡੇ ਦੋ-ਪੱਖੀ ਸਬੰਧ ਸਾਧਾਰਣ ਨਹੀਂ ਹੋ ਸਕਦੇ ਹਨ।’’

ਇਹ ਵੀ ਪੜ੍ਹੋ : ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੀਡੀਆ ਸਨਮਾਨ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ 2008 ਦੇ ਮੁੰਬਈ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਲੈ ਕੇ ਅਤੇ 2020 ’ਚ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਚੀਨ ਨੂੰ ਲੈ ਕੇ ਭਾਰਤੀਆਂ ਦੀ ਸੋਚ ਫ਼ੈਸਲਾਕੁੰਨ ਰੂਪ ਨਾਲ ਬਦਲ ਗਈ ਹੈ। ਮੋਦੀ ਸਰਕਾਰ ਉਸੇ ਦੇ ਮੁਤਾਬਕ ਕੰਮ ਕਰ ਰਹੀ ਹੈ। ਜੈਸ਼ੰਕਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦੌਰਾਨ ਉਨ੍ਹਾਂ ਦੀਆਂ ਟਿੱਪਣੀਆਂ ਦੀ ਆਲੋਚਨਾ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਸਾਲ 2024 ਦੀਆਂ ਆਮ ਚੋਣਾਂ ’ਚ ਭਾਜਪਾ ਹੀ ਜਿੱਤੇਗੀ ਅਤੇ ਨਰਿੰਦਰ ਮੋਦੀ ਅਜੇ ਲੰਮੇ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣਗੇ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੂਰੀਨਾਮ ਤੇ ਸਰਬੀਆ ਦਾ ਦੌਰਾ ਕੀਤਾ ਪੂਰਾ, ਯੂਰਪ ਦੀ ਸੀ ਉਨ੍ਹਾਂ ਦੀ ਪਹਿਲੀ ਯਾਤਰਾ

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਆਦਤ ਹੈ ਕਿ ਦੇਸ਼ ਦੀ ਆਲੋਚਨਾ ਬਾਹਰ ਜਾ ਕੇ ਕਰਦੇ ਹਨ। ਭਾਰਤ ਦੀ ਵਿਦੇਸ਼ ਨੀਤੀ ’ਚ ਬੀਤੇ 9 ਸਾਲਾਂ ’ਚ ਆਈਆਂ ਤਬਦੀਲੀਆਂ ਨੂੰ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ’ਤੇ ਆਧਾਰਿਤ ਦੱਸਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਇਕ ਭਰੋਸੇਮੰਦ ਵਿਕਾਸ ਭਾਈਵਾਲ ਅਤੇ ਆਰਥਿਕ ਸਹਿਯੋਗੀ ਦੇ ਰੂਪ ’ਚ ਵੇਖਣ ਲੱਗੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News