ਭਾਰਤ ‘ਇਕਲੌਤਾ ਦੇਸ਼’ ਜਿਸ ਨੇ ਦੂਸਰਿਆਂ ਦੀ ਕਦੇ ਇਕ ਇੰਚ ਜ਼ਮੀਨ ਨਹੀਂ ਹੜੱਪੀ : ਰਾਜਨਾਥ
Saturday, Feb 26, 2022 - 10:51 PM (IST)
ਨਵੀਂ ਦਿੱਲੀ (ਭਾਸ਼ਾ)-ਦਿੱਲੀ ਯੂਨੀਵਰਸਿਟੀ ਦੇ 98ਵੇਂ ਕਨਵੋਕੇਸ਼ਨ ਸਮਾਰੋਹ ਦੇ ਮੁੱਖ ਮਹਿਮਾਨ ਦੇ ਰੂਪ ਵਿਚ ਆਪਣੇ ਸੰਬੋਧਨ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਦੀ ਸ਼ਕਤੀ ਦੁਨੀਆ ਦੇ ਕਲਿਆਣ ਲਈ ਹੈ, ਨਾ ਕਿ ਕਿਸੇ ਨੂੰ ਡਰਾਉਣ ਲਈ। ਕਨਵੋਕੇਸ਼ਨ ਸਮਾਰੋਹ ਦੌਰਾਨ 1,73,443 ਵਿਦਿਆਰਥੀਆਂ ਨੂੰ ਡਿਜੀਟਲ ਡਿਗਰੀ ਨਾ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਪਹਿਲਾ ਜਹਾਜ਼, 219 ਲੋਕਾਂ ਦੀ ਹੋਈ ਵਤਨ ਵਾਪਸੀ
ਰਾਜਨਾਥ ਨੇ ਕਿਹਾ ਕਿ ਸਾਡਾ ਸੁਪਨਾ ਭਾਰਤ ਨੂੰ ਜਗਤ ਗੁਰੂ ਬਣਾਉਣਾ ਹੈ। ਅਸੀਂ ਦੇਸ਼ ਨੂੰ ਸ਼ਕਤੀਸ਼ਾਲੀ, ਖੁਸ਼ਹਾਲ, ਗਿਆਨੀ ਅਤੇ ਕੀਮਤੀ ਬਣਾਉਣਾ ਚਾਹੁੰਦੇ ਹਾਂ। ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜਿਸਨੇ ਕਦੇ ਕਿਸੇ ਦੂਸਰੇ ਦੇਸ਼ ’ਤੇ ਹਮਲਾ ਜਾਂ ਉਸ ਦੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ। ਰੱਖਿਆ ਮੰਤਰੀ ਮੁਤਾਬਕ ਹੁਣ ਦੁਨੀਆ ਵੀ ਮੰਨਦੀ ਹੈ ਕਿ ਭਾਰਤ ਕਦੇ ਗਿਆਨ ਅਤੇ ਵਿਗਿਆਨ ਸਮੇਤ ਕਈ ਖੇਤਰਾਂ ਵਿਚ ਦੁਨੀਆ ਦਾ ਮੋਹਰੀ ਸੀ। ਉਨ੍ਹਾਂ ਨੇ ਕਿਹਾ ਕਿ ਕਈ ਤਥਾਕਥਿਤ ਪ੍ਰਗਤੀਵਾਦੀ ਹਨ ਜੋ ਦੇਸ਼ ਦੀ ਸੰਸਕ੍ਰਿਤੀ ਨੂੰ ਧੁੰਧਲਾ ਕਰਨ ਸਮੇਤ ਸਵਾਲ ਖੜ੍ਹੇ ਕਰਦੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨਾਲ ਕੀਤੀ ਗੱਲਬਾਤ, ਬੋਲੇ-1 ਲੱਖ ਫੌਜੀਆਂ ਨੇ ਕੀਤਾ ਹਮਲਾ, ਮਦਦ ਕਰੋ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ