ਭਾਰਤ ’ਚ ਓਮੀਕ੍ਰਰੋਨ ਦੇ ਸਬ-ਵੈਰੀਐਂਟ BA.4 ਦਾ ਦੂਜਾ ਕੇਸ ਆਇਆ ਸਾਹਮਣੇ

05/21/2022 4:38:43 PM

ਚੇਨਈ- ਦੁਨੀਆ ਦੇ ਕਈ ਦੇਸ਼ਾਂ ’ਚ ਕਹਿਰ ਵਰ੍ਹਾਉਣ ਵਾਲਾ ਓਮੀਕ੍ਰਰੋਨ ਦਾ ਬੀਏ.4 ਸਬ-ਵੈਰੀਐਂਟ ਭਾਰਤ ’ਚ ਵੀ ਦਸਤਕ ਦੇ ਚੁੱਕਾ ਹੈ। ਹੈਦਰਾਬਾਦ ਤੋਂ ਬਾਅਦ ਭਾਰਤ ’ਚ ਇਸ ਦੇ ਦੂਜੇ ਕੇਸ ਦੀ ਪੁਸ਼ਟੀ ਹੋਈ ਹੈ। ਨਵਾਂ ਕੇਸ ਤਾਮਿਲਨਾਡੂ ’ਚ ਆਇਆ ਹੈ। ਇਸ ਬਾਬਤ ਤਾਮਿਲਨਾਡੂ ਦੇ ਸਿਹਤ ਮੰਤਰੀ ਸੁਬਰਮਣੀਅਮ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸੂਬੇ ’ਚ ਓਮੀਕ੍ਰਰੋਨ ਦੇ ਬੀਏ.4 ਸਬ-ਵੈਰੀਐਂਟ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਭਾਰਤ ’ਚ ਰਿਪੋਰਟ ਕੀਤੇ ਗਏ ਬੀਏ.4 ਸਬ-ਵੈਰੀਐਂਟ ਦਾ ਇਹ ਦੂਜਾ ਕੇਸ ਹੈ।

ਇਹ ਵੀ ਪੜ੍ਹੋ- ਭਾਰਤ ’ਚ ਮੰਡਰਾਉਣ ਲੱਗਾ Monkeypox ਦਾ ਖ਼ਤਰਾ, ਸਰਕਾਰ ਵਲੋਂ ਅਲਰਟ ਰਹਿਣ ਦੇ ਨਿਰਦੇਸ਼

ਮਿਲੀ ਜਾਣਕਾਰੀ ਮੁਤਾਬਕ ਵੈਰੀਐਂਟ ਤੋਂ ਪ੍ਰਭਾਵਿਤ ਵਿਅਕਤੀ ਤਾਮਿਲਨਾਡੂ ਦੇ ਚੇਨੀਆ ਤੋਂ 30 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਚੇਂਗਲਪੱਟੂ ਜ਼ਿਲ੍ਹੇ ਦੇ ਨਵਲੂਰ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੀਏ.4 ਸਬ-ਵੈਰੀਐਂਟ ਦਾ ਪਹਿਲਾ ਮਾਮਲਾ ਹੈਦਰਾਬਾਦ ’ਚ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: ਖ਼ਰਾਬ ਮੌਸਮ ਵਿਚਾਲੇ ਬਚਾਅ ਮੁਹਿੰਮ ਜਾਰੀ, ਸੁਰੰਗ ਦੇ ਮਲਬੇ ਹੇਠਾਂ ਅਜੇ ਵੀ ਫਸੇ 9 ਮਜ਼ਦੂਰ

ਸੂਤਰਾਂ ਮੁਤਾਬਕ ਬੀਏ.4 ਦੇ ਪਹਿਲੇ ਮਾਮਲੇ ਦਾ ਪਤਾ ਲਾਉਣ ਮਗਰੋਂ ਦੱਖਣੀ ਅਫਰੀਕਾ ਤੋਂ ਹੈਦਰਾਬਾਦ ਦੀ ਯਾਤਰਾ ਕਰਨ ਵਾਲੇ ਵਿਅਕਤੀ ਦੇ ਸੰਪਰਕ ’ਚ ਆਉਣ ਵਾਲਿਆਂ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਉਹ ਕੁਆਰੰਟਾਈਨ ’ਚ ਸੀ ਅਤੇ ਨਮੂਨੇ 9 ਮਈ ਨੂੰ ਇਕੱਠੇ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਬੀਏ.4 ਵੈਰੀਐਂਟ ਪਹਿਲੀ ਵਾਰ 10 ਜਨਵਰੀ ਨੂੰ ਦੱਖਣੀ ਅਫਰੀਕਾ ’ਚ ਮਿਲਿਆ ਸੀ। ਉਦੋਂ ਇਹ ਸਾਰੇ ਦੱਖਣੀ ਅਫ਼ਰੀਕੀ ਸੂਬਿਆਂ ’ਚ ਪਾਇਆ ਗਿਆ।

ਇਹ ਵੀ ਪੜ੍ਹੋ- 7 ਫੇਰੇ ਲੈਣ ਤੋਂ ਪਹਿਲਾਂ ਛੱਡੀ ਦੁਨੀਆ, ਹਿਮਾਚਲ ਘੁੰਮਣ ਗਏ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ


Tanu

Content Editor

Related News