ਭਾਰਤ ਦੇ 2 'ਰਾਸ਼ਟਰਪਿਤਾ' ਹਨ, ਨਰਿੰਦਰ ਮੋਦੀ 'ਨਿਊ ਇੰਡੀਆ' ਦੇ ਪਿਤਾ ਹਨ : ਅੰਮ੍ਰਿਤਾ ਫੜਨਵੀਸ

Wednesday, Dec 21, 2022 - 05:43 PM (IST)

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਨਿਊ ਇੰਡੀਆ' ਦਾ ਪਿਤਾ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ 'ਚ 2 'ਰਾਸ਼ਟਰਪਿਤਾ' ਹਨ। ਬੈਂਕਰ ਅਤੇ ਗਾਇਕਾ ਅੰਮ੍ਰਿਤਾ ਨੇ ਇਕ ਅਭਿਰੂਪ (ਮੌਕ) ਕੋਰਟ ਇੰਟਰਵਿਊ ਦੌਰਾਨ ਕਿਹਾ,''ਸਾਡੇ ਕੋਲ 2 'ਰਾਸ਼ਟਰਪਿਤਾ' ਹਨ।'' ਕਾਂਗਰਸ ਨੇਤਾ ਅਤੇ ਮਹਾਰਾਸ਼ਟਰ ਦੀ ਸਾਬਕਾ ਮੰਤਰੀ ਯਸ਼ੋਮਤੀ ਠਾਕੁਰ ਨੇ ਟਿੱਪਣੀ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਨੇਤਾ ਦੀ ਪਤਨੀ ਦੀ ਆਲੋਚਨਾ ਕੀਤੀ। ਠਾਕੁਰ ਨੇ ਕਿਹਾ,''ਭਾਜਪਾ ਅਤੇ ਰਾਸ਼ਟਰੀ ਸਵੈ-ਸੇਵਕ ਸੰਗ ਦੀ ਵਿਚਾਰਧਾਰਾ 'ਤੇ ਤੁਰਨ ਵਾਲੇ ਲੋਕ ਗਾਂਧੀਜੀ ਨੂੰ ਵਾਰ-ਵਾਰ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਕਿਉਂਕਿ ਉਨ੍ਹਾਂ 'ਚ ਝੂਠ ਬੋਲ ਕੇ ਅਤੇ ਗਾਂਧੀਜੀ ਵਰਗੇ ਮਹਾਨ ਲੋਕਾਂ ਨੂੰ ਬਦਨਾਮ ਕਰ ਕੇ ਇਤਿਹਾਸ ਬਦਲਣ ਦਾ ਜਨੂੰਨ ਸਵਾਰ ਹੈ।'' 

ਇਹ ਵੀ ਪੜ੍ਹੋ : ਸਰਕਾਰ ਕਿਸਾਨਾਂ ਨੂੰ 56 ਇੰਚ ਦੀ ਛਾਤੀ ਦਿਖਾਉਂਦੀ ਹੈ ਪਰ ਚੀਨ ਅੱਗੇ 0.56 ਇੰਚ : ਸੰਜੇ ਸਿੰਘ

ਇੰਟਰਵਿਊ 'ਚ ਅੰਮ੍ਰਿਤਾ ਤੋਂ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪਿਛਲੇ ਸਾਲ ਰਾਸ਼ਟਰਪਿਤਾ ਕਹੇ ਜਾਣ ਬਾਰੇ ਸਵਾਰ ਕੀਤਾ ਗਿਆ ਸੀ। ਇੰਟਰਵਿਊ ਕਰਨ ਵਾਲੇ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਮੋਦੀ ਜੀ ਰਾਸ਼ਟਰਪਿਤਾ ਹਨ, ਤਾਂ ਮਹਾਤਮਾ ਗਾਂਧੀ ਕੌਣ ਹਨ? ਅੰਮ੍ਰਿਤਾ ਨੇ ਜਵਾਬ ਦਿੱਤਾ ਕਿ ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰਪਿਤਾ ਹਨ ਅਤੇ ਮੋਦੀ 'ਨਿਊ ਇੰਡੀਆ' ਦੇ ਰਾਸ਼ਟਰਪਿਤਾ ਹਨ। ਉਨ੍ਹਾਂ ਕਿਹਾ,''ਸਾਡੇ ਕੋਲ 2 ਰਾਸ਼ਟਰਪਿਤਾ ਹਨ, ਨਰਿੰਦਰ ਮੋਦੀ 'ਨਿਊ ਇੰਡੀਆ' ਦੇ ਰਾਸ਼ਟਰਪਿਤਾ ਹਨ ਅਤੇ ਮਹਾਤਮਾ ਗਾਂਧੀ ਉਸ (ਪਹਿਲੇ ਦੇ) ਯੁੱਗ ਦੇ ਰਾਸ਼ਟਰਪਿਤਾ ਹਨ।'' ਅੰਮ੍ਰਿਤਾ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਆਪਣੀ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਵਿਰੋਧੀ ਧਿਰ ਦੀ ਆਲੋਚਨਾ ਤੋਂ ਬਾਅਦ, ਕੋਸ਼ਿਆਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਉਹ ਅਜਿਹੀ ਮਹਾਨ ਸ਼ਖਸੀਅਤ ਦਾ ਨਿਰਾਦਰ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਇਸ ਤੋਂ ਪਹਿਲਾਂ ਵਿਰੋਧੀ ਮਹਾ ਵਿਕਾਸ ਅਗਾੜੀ ਨੇ ਸ਼ਿਵਾਜੀ ਮਹਾਰਾਜ ਦਾ ਅਪਮਾਨ ਕਰਨ ਦੇ ਦੋਸ਼ 'ਚ ਕੋਸ਼ਿਆਰੀ ਦਾ ਅਸਤੀਫ਼ਾ ਮੰਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News