ਪਾਕਿ ਦੇ ਛੋਟੇ ਪ੍ਰਮਾਣੂ ਹਥਿਆਰਾਂ ਦੀ ਟੱਕਰ ''ਚ ਭਾਰਤ ਕੋਲ ਪਿਨਾਕ

Wednesday, Sep 27, 2017 - 02:50 AM (IST)

ਪਾਕਿ ਦੇ ਛੋਟੇ ਪ੍ਰਮਾਣੂ ਹਥਿਆਰਾਂ ਦੀ ਟੱਕਰ ''ਚ ਭਾਰਤ ਕੋਲ ਪਿਨਾਕ

ਨਵੀਂ ਦਿੱਲੀ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ 21 ਸਤੰੰਬਰ ਨੂੰ ਦਿੱਤੇ ਬਿਆਨ ਕਿ ਉਨ੍ਹਾਂ ਦੇ ਦੇਸ਼ ਨੇ 'ਸ਼ਾਰਟ ਰੇਂਜ ਵਾਲੇ ਪ੍ਰਮਾਣੂ ਹਥਿਆਰ' ਬਣਾ ਲਏ ਹਨ। ਨੂੰ ਭਾਰਤ ਦੀਆਂ ਰੱਖਿਆ ਸੰਸਥਾਵਾਂ ਨੇ ਗੰਭੀਰਤਾ ਨਾਲ ਲਿਆ ਹੈ। ਘੱਟ ਦੂਰੀ ਤਕ ਮਾਰ ਕਰ ਸਕਣ ਵਾਲੇ ਇਨ੍ਹਾਂ ਪ੍ਰਮਾਣੂ ਹਥਿਆਰਾਂ ਨੂੰ ਪਾਕਿਸਤਾਨ ਰਣਨੀਤਕ ਹਥਿਆਰ ਦੱਸਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਦੀ ਟੱਕਰ ਵਿਚ ਭਾਰਤ ਕੋਲੋ ਪਿਨਾਕ ਰਾਕੇਟ ਨੂੰ ਘੱਟ ਦੂਰੀ ਵਾਲੇ ਪ੍ਰਮਾਣੂ ਹਥਿਆਰਾਂ ਦੇ ਰੂਪ ਵਿਚ ਵਿਕਸਿਤ ਕਰਨ ਦਾ ਬਦਲ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਜੇਕਰ ਰੱਖਿਆ ਸੰਸਥਾਵਾਂ ਨੂੰ ਹੁਕਮ ਦਿੱਤਾ ਜਾਵੇ ਤਾਂ ਉਹ ਪਿਨਾਕ ਨੂੰ ਪਾਕਿਸਤਾਨ ਦੇ ਉਪਰੋਕਤ ਹਥਿਆਰਾਂ ਦੇ ਬਦਲ ਵਜੋਂ ਤਿਆਰ ਕਰ ਸਕਦੀਆਂ ਹਨ।


Related News