ਭਾਰਤ ਹੈ ਮਹਾਨ, ਯਾਤਰਾ ਰਹੀ ਕਾਫੀ ਸਫਲ : ਟਰੰਪ

02/27/2020 1:35:47 AM

ਵਾਸ਼ਿੰਗਟਨ - ਭਾਰਤ ਦੀ 2 ਦਿਨਾਂ ਗਰਮ ਜੋਸ਼ੀ ਯਾਤਰਾ ਅਤੇ ਸੁਆਗਤ ਤੋਂ ਖੁਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਆਖਿਆ ਕਿ 'ਭਾਰਤ ਮਹਾਨ ਹੈ' ਅਤੇ ਉਨ੍ਹਾਂ ਦੀ ਰੁਝੇਵੀ ਯਾਤਰਾ ਕਾਫੀ ਸਫਲ ਰਹੀ। ਟਰੰਪ ਦੀ 24 ਤੋਂ 25 ਫਰਵਰੀ ਤੱਕ ਹੋਈ 2 ਦਿਨਾਂ ਭਾਰਤ ਯਾਤਰਾ ਵਿਚ ਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਸਮੇਤ ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਉੱਚ ਪੱਧਰੀ ਵਫਦ ਵੀ ਭਾਰਤ ਯਾਤਰਾ 'ਤੇ ਗਿਆ ਸੀ। ਟਰੰਪ ਅਹਿਮਦਾਬਾਦ, ਆਗਰਾ ਅਤੇ ਦਿੱਲੀ ਗਏ।

ਕਈ ਅਹਿਮ ਸਮਝੌਤਿਆਂ 'ਤੇ ਹਸਤਾਖਰ ਕਰਨ ਤੋਂ ਬਾਅਦ ਟਰੰਪ ਮੰਗਲਵਾਰ ਨੂੰ ਸਵਦੇਸ਼ ਵਾਪਸ ਆਏ। ਟਰੰਪ ਨੇ 36 ਘੰਟਿਆਂ ਦੀ ਆਪਣੀ ਭਾਰਤ ਯਾਤਰਾ ਤੋਂ ਬਾਅਦ ਅਮਰੀਕਾ ਵਿਚ ਆਪਣੇ ਜਹਾਜ਼ ਤੋਂ ਲੈਂਡ ਹੋਣ ਤੋਂ ਬਾਅਦ ਟਵੀਟ ਕੀਤਾ ਕਿ ਹੁਣੇ-ਹੁਣੇ ਲੈਂਡ ਹੋਇਆ ਹਾਂ। ਭਾਰਤ ਮਹਾਨ ਹੈ, ਯਾਤਰਾ ਕਾਫੀ ਸਫਲ ਰਹੀ। ਮੰਗਲਵਾਰ ਨੂੰ ਟਰੰਪ ਦੇ ਅਮਰੀਕਾ ਰਵਾਨਾ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਆਉਣ ਲਈ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਟਰੰਪ ਦੀ ਇਸ ਯਾਤਰਾ ਨੂੰ ਬੇਹੱਦ ਸਫਲ ਦੱਸਿਆ। ਮੋਦੀ ਨੇ ਇਕ ਤੋਂ ਬਾਅਦ ਇਕ ਟਵੀਟ ਵਿਚ ਆਖਿਆ ਕਿ ਭਾਰਤ ਅਮਰੀਕਾ ਦੀ ਦੋਸਤੀ ਨਾਲ ਸਾਡੇ ਦੇਸ਼ਾਂ ਦੇ ਲੋਕਾਂ ਅਤੇ ਦੁਨੀਆ ਨੂੰ ਫਾਇਦਾ ਹੁੰਦਾ ਹੈ।

ਯਾਤਰਾ ਦੌਰਾਨ ਭਾਰਤ ਅਤੇ ਅਮਰੀਕਾ ਨੇ ਮੰਗਲਾਵਾਰ ਨੂੰ 3 ਅਰਬ ਡਾਲਰ ਦੇ ਰੱਖਿਆ ਸਮਝੌਤਿਆਂ ਨੂੰ ਆਖਰੀ ਰੂਪ ਦਿੱਤਾ, ਜਿਸ ਦੇ ਤਹਿਤ ਭਾਰਤ ਦੇ ਸੁਰੱਖਿਆ ਬਲਾਂ ਲਈ ਅਮਰੀਕਾ ਦੀਆਂ 2 ਵੱਡੀਆਂ ਰੱਖਿਆ ਕੰਪਨੀਆਂ ਤੋਂ 30 ਫੌਜੀ ਹੈਲੀਕਾਪਟਰ ਖਰੀਦੇ ਜਾਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਵਿਚ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਤਾਜ ਮਹਿਲ ਦੇਖਣ ਆਗਰਾ ਪਹੁੰਚੇ ਸਨ ਅਤੇ ਫਿਰ 24 ਫਰਵਰੀ ਦੀ ਸ਼ਾਮ ਉਹ ਨਵੀਂ ਦਿੱਲੀ ਪਹੁੰਚੇ, ਜਿਥੇ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਦੇ ਸੰਮੇਲਨ ਵਿਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ।


Khushdeep Jassi

Content Editor

Related News