ਭਾਰਤ ਕੋਲ ਡਾਟਾ ਅਤੇ ਤਕਨਾਲੋਜੀ ਹੈ, ਵਿਗਿਆਨ ਨੂੰ ਉੱਚਾਈਆਂ ''ਤੇ ਲਿਜਾਉਣ ਦੀ ਤਾਕਤ: PM ਮੋਦੀ
Tuesday, Jan 03, 2023 - 12:09 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ 21ਵੀਂ ਸਦੀ ਦੇ ਭਾਰਤ ਕੋਲ ਡਾਟਾ ਅਤੇ ਤਕਨਾਲੋਜੀ ਦੀ ਭਰਪੂਰਤਾ ਹੈ। ਦੋਵਾਂ 'ਚ ਭਾਰਤ ਦੇ ਵਿਗਿਆਨ ਨੂੰ ਹੋਰ ਉਚਾਈਆਂ ਤੱਕ ਲਿਜਾਉਣ ਦੀ ਤਾਕਤ ਹੈ। ਵੀਡੀਓ ਕਾਨਫਰੰਸ ਰਾਹੀਂ ਨਾਗਪੁਰ ਦੀ ਤੁਕਡੋਜੀ ਮਹਾਰਾਜ ਯੂਨੀਵਰਸਿਟੀ ਵਿਖੇ 108ਵੀਂ ਭਾਰਤੀ ਵਿਗਿਆਨ ਕਾਂਗਰਸ (ISC) ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਵਿਗਿਆਨ ਦੇ ਖੇਤਰ ਵਿਚ ਤੇਜ਼ੀ ਨਾਲ ਦੁਨੀਆ ਦੇ ਚੋਟੀ ਦੇ ਦੇਸ਼ਾਂ 'ਚੋਂ ਇਕ ਬਣ ਰਿਹਾ ਹੈ। ਅਗਲੇ 25 ਸਾਲਾਂ 'ਚ ਭਾਰਤ ਜਿਸ ਉਚਾਈ 'ਤੇ ਪਹੁੰਚੇਗਾ, ਉਸ 'ਚ ਭਾਰਤ ਦੀ ਵਿਗਿਆਨਕ ਸ਼ਕਤੀ ਦੀ ਵੱਡੀ ਭੂਮਿਕਾ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ ਜਿਸ ‘ਵਿਗਿਆਨਕ ਪਹੁੰਚ’ ਨਾਲ ਅੱਗੇ ਵਧ ਰਿਹਾ ਹੈ, ਉਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਭਾਰਤ ਵਿਗਿਆਨ ਦੇ ਖੇਤਰ 'ਚ ਤੇਜ਼ੀ ਨਾਲ ਦੁਨੀਆ ਦੇ ਚੋਟੀ ਦੇ ਦੇਸ਼ਾਂ 'ਚੋਂ ਇਕ ਬਣ ਰਿਹਾ ਹੈ। 2015 ਤਕ ਅਸੀਂ 130 ਦੇਸ਼ਾਂ ਦੇ ਗਲੋਬਲ ਇਨੋਵੇਸ਼ਨ ਇੰਡੈਕਸ 'ਚ 81ਵੇਂ ਨੰਬਰ 'ਤੇ ਆਉਂਦੇ ਸੀ ਪਰ 2022 'ਚ ਅਸੀਂ 40ਵੇਂ ਨੰਬਰ 'ਤੇ ਪਹੁੰਚ ਗਏ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ 'ਚ ਵਿਗਿਆਨ ਨੂੰ ਆਤਮ-ਨਿਰਭਰ ਬਣਾਉਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਅੱਗੇ ਕਿਹਾ ਕਿ ਅਗਲੇ 25 ਸਾਲਾਂ 'ਚ ਭਾਰਤ ਜਿਸ ਉਚਾਈ 'ਤੇ ਹੋਵੇਗਾ, ਉਸ 'ਚ ਭਾਰਤ ਦੀ ਵਿਗਿਆਨਕ ਸ਼ਕਤੀ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਦੀ ਕੋਸ਼ਿਸ਼, ਵੱਡੀਆਂ ਉਪਲੱਬਧੀਆਂ ਤਾਂ ਹੀ ਬਦਲ ਸਕਦੇ ਹਨ, ਜਦੋਂ ਉਹ ਪ੍ਰਯੋਗਸ਼ਾਲਾ ਤੋਂ ਨਿਕਲ ਕੇ ਜ਼ਮੀਨ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਸੋਚ ਸਿਰਫ਼ ਇਹੀ ਨਹੀਂ ਹੈ ਕਿ ਵਿਗਿਆਨ ਜ਼ਰੀਏ ਔਰਤਾਂ ਨੂੰ ਸਸ਼ਕਤ ਬਣਾਓ ਸਗੋਂ ਔਰਤਾਂ ਦੀ ਭਾਗੀਦਾਰੀ ਨਾਲ ਵਿਗਿਆਨ ਦਾ ਵੀ ਸਸ਼ਕਤੀਕਰਨ ਕਰੋ।