‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ

Monday, Jun 06, 2022 - 03:22 PM (IST)

‘ਆਪ’ ਆਗੂ ਸੰਜੇ ਸਿੰਘ ਦੇ ਵਿਗੜੇ ਬੋਲ, ਕਿਹਾ- PM ਮੋਦੀ ਕਾਰਨ ਭਾਰਤ ਨੂੰ ਦੁਨੀਆ ’ਚ ਸ਼ਰਮਿੰਦਾ ਹੋਣਾ ਪਿਆ

ਨਵੀਂ ਦਿੱਲੀ– ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਦੀ ਨਫ਼ਰਤ ਕਾਰਨ ਭਾਰਤ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਸੰਜੇ ਸਿੰਘ ਨੇ ਇੱਥੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਬੇਇੱਜ਼ਤੀ ਕਰਵਾਈ ਹੈ। ਭਾਜਪਾ ਦੇ ਕੰਮਾਂ ਅਤੇ ਨਫ਼ਰਤਾਂ ਦੀ ਰਾਜਨੀਤੀ ਕਾਰਨ ਭਾਰਤ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ। ਆਜ਼ਾਦੀ ਦੇ 75 ਸਾਲਾਂ ’ਚ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਇੰਨਾ ਅਪਮਾਨਤ ਨਹੀਂ ਕੀਤਾ ਅਤੇ ਭਾਰਤ ਦਾ ਸਿਰ ਇਸ ਤਰੀਕੇ ਨਾਲ ਦੁਨੀਆ ਸਾਹਮਣੇ ਨਹੀਂ ਝੁਕਾਇਆ ਜਿੰਨਾ ਪ੍ਰਧਾਨ ਮੰਤਰੀ ਮੋਦੀ ਨੇ ਝੁਕਾਉਣ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨਾਲ ਜੁੜੇ ਕਈ ਟਿਕਾਣਿਆਂ ’ਤੇ ED ਦੀ ਛਾਪੇਮਾਰੀ

ਨਰਿੰਦਰ ਮੋਦੀ ਦੀ ਨਫ਼ਰਤ ਦੀ ਰਾਜਨੀਤੀ ਕਾਰਨ ਅੱਜ ਪੂਰੀ ਦੁਨੀਆ ’ਚ ਭਾਰਤ ਸਰਕਾਰ ਦੇ ਰਾਜਦੂਤਾਂ ਨੂੰ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। ਭਾਜਪਾ ਅਤੇ ਉਨ੍ਹਾਂ ਦੇ ਬੁਲਾਰੇ ਗਲਤੀ ਕਰਦੇ ਹਨ, ਕਿਉਂਕਿ ਨਰਿੰਦਰ ਮੋਦੀ ਤੋਂ ਉਨ੍ਹਾਂ ਨੂੰ ਸਿਖਲਾਈ ਮਿਲਦੀ ਹੈ ਅਤੇ ਮੁਆਫ਼ੀ ਭਾਰਤ ਨੂੰ ਮੰਗਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸਤੇਂਦਰ ਜੈਨ ਦੇ ਘਰ ਸਵੇਰੇ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦਾ ਛਾਪਾ ਪਿਆ ਹੈ। 5 ਦਿਨਾਂ ਤੱਕ ਜੈਨ ਤੋਂ ਪੁੱਛ-ਗਿੱਛ ਹੋਈ ਪਰ ਕੁਝ ਨਹੀਂ ਮਿਲਿਆ। ਹਾਈ ਕੋਰਟ ਨੇ ਜਦੋਂ ਈਡੀ ਤੋਂ ਪੁੱਛਿਆ ਤਾਂ ਕਹਿ ਦਿੱਤਾ ਕਿ ਜੈਨ ਖ਼ਿਲਾਫ਼ ਕੋਈ ਐੱਫ. ਆਈ. ਆਰ. ਅਤੇ ਕੋਈ ਸ਼ਿਕਾਇਤ ਨਹੀਂ ਹੈ। ਜਦੋਂ ਸਤੇਂਦਰ ਜੈਨ ਖ਼ਿਲਾਫ ਐੱਫ. ਆਈ. ਆਰ. ਅਤੇ ਸ਼ਿਕਾਇਤ ਨਹੀਂ ਹੈ ਤਾਂ ਗ੍ਰਿਫਤਾਰ ਕਰ ਕੇ ਕਿਉਂ ਰੱਖਿਆ ਗਿਆ ਹੈ? ਇਸ ਲਈ ਗ੍ਰਿਫਤਾਰ ਕਰ ਕੇ ਰੱਖਿਆ ਗਿਆ ਹੈ ਕਿ ਸਤੇਂਦਰ ਜੈਨ ਇਕ ਈਮਾਨਦਾਰ ਇਨਸਾਨ ਹੈ ਅਤੇ ਦਿੱਲੀ ਦੇ ਅੰਦਰ ਬਿਹਤਰ ਸਿਹਤ ਸੇਵਾਵਾਂ ਜਨਤਾ ਨੂੰ ਦੇ ਕੇ ਪੂਰੀ ਦੁਨੀ ’ਚ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। 

ਇਹ ਵੀ ਪੜ੍ਹੋ- ਉੱਤਰਾਖੰਡ ਬੱਸ ਹਾਦਸਾ: 26 ਤੀਰਥ ਯਾਤਰੀਆਂ ਦੀ ਮੌਤ ’ਤੇ PM ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

ਪੂਰੀ ਦੁਨੀਆ ’ਚ ਦਿੱਲੀ ਦੇ ਸਿਹਤ ਮਾਡਲ ਦੀ ਚਰਚਾ ਹੋ ਰਹੀ ਹੈ ਅਤੇ ਉਸ ਦੇ ਪਿੱਛੇ ਬਹੁਤ ਵੱਡਾ ਯੋਗਦਾਨ ਸਤੇਂਦਰ ਜੈਨ ਦਾ ਹੈ। ਉਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਕੇ ਰੱਖਿਆ ਗਿਆ ਹੈ। ‘ਆਪ’ ਆਗੂ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ। ਸੀ. ਬੀ. ਆਈ, ਈਡੀ, ਆਈ. ਟੀ. ਦਾ ਛਾਪਾ ਸਤੇਂਦਰ ਜੈਨ ਦੇ ਘਰ ’ਤੇ ਬਹੁਤ ਵਾਰ ਪੈ ਚੁੱਕਾ ਹੈ ਪਰ ਕਦੇ ਕੁਝ ਹਾਸਲ ਨਹੀਂ ਹੋਇਆ। 

ਇਹ ਵੀ ਪੜ੍ਹੋ- ਭਲਕੇ ਪਿੰਡ ਮੂਸਾ ਜਾਣਗੇ ਰਾਹੁਲ ਗਾਂਧੀ, ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

ਨੋਟ- ਇਸ ਖ਼ਬਰ ਸਬੰਕੀ ਆਪਣੀ ਰਾਏ ਕੁਮੈਂਟ ਕਰ ਕੇ ਦੱਸੋ


author

Tanu

Content Editor

Related News