ਆਸਟ੍ਰੇਲੀਆ ਵੱਲੋਂ ਸਰਹੱਦਾਂ ਖੋਲ੍ਹਣ ਦੇ ਐਲਾਨ ਦੀ ਭਾਰਤ ਨੇ ਕੀਤੀ ਸ਼ਲਾਘਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

Saturday, Feb 12, 2022 - 03:36 PM (IST)

ਆਸਟ੍ਰੇਲੀਆ ਵੱਲੋਂ ਸਰਹੱਦਾਂ ਖੋਲ੍ਹਣ ਦੇ ਐਲਾਨ ਦੀ ਭਾਰਤ ਨੇ ਕੀਤੀ ਸ਼ਲਾਘਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਮੈਲਬੌਰਨ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ, ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਖੋਲ੍ਹਣ ਦੀ "ਬਹੁਤ ਸ਼ਲਾਘਾ ਕਰਦਾ ਹੈ", ਜਿਸ ਨਾਲ ਵਾਪਸ ਜਾਣ ਦੀ ਉਡੀਕ ਕਰ ਰਹੇ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ, ਅਸਥਾਈ ਵੀਜ਼ਾ ਧਾਰਕਾਂ ਅਤੇ ਅਲੱਗ ਰਹਿ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਆਸਟ੍ਰੇਲੀਆ 21 ਫਰਵਰੀ ਤੋਂ ਵੈਕਸੀਨ ਦੀ ਖੁਰਾਕ ਲੈ ਚੁੱਕੇ ਸਾਰੇ ਸੈਲਾਨੀਆਂ ਅਤੇ ਕਾਰੋਬਾਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ।

ਇਹ ਵੀ ਪੜ੍ਹੋ: ਕੈਨੇਡਾ-ਅਮਰੀਕਾ ਸਰਹੱਦੀ ਪੁਲ 'ਤੇ ਵਿਰੋਧ ਪ੍ਰਦਰਸ਼ਨ ਜਾਰੀ, ਅਦਾਲਤ ਨੇ ਦਿੱਤੇ ਸਖ਼ਤ ਹੁਕਮ

ਇਸ ਤੋਂ ਪਹਿਲਾਂ ਆਸਟਰੇਲੀਆ ਨੇ 7 ਫਰਵਰੀ ਨੂੰ ਮਹਾਮਾਰੀ ਪਾਬੰਦੀਆਂ ਨੂੰ ਸੌਖਾ ਕਰਨ ਦਾ ਐਲਾਨ ਕੀਤਾ ਸੀ। ਆਸਟ੍ਰੇਲੀਆ ਨੇ ਮਾਰਚ 2020 ਵਿਚ ਆਪਣੇ ਨਾਗਰਿਕਾਂ ਅਤੇ ਸਥਾਨਕ ਨਿਵਾਸੀਆਂ 'ਤੇ ਦੁਨੀਆ ਦੀਆਂ ਸਭ ਤੋਂ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਸਨ। ਜੈਸ਼ੰਕਰ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਆਸਟ੍ਰੇਲੀਆਈ ਸਰਕਾਰ ਵੱਲੋਂ ਸਰਹੱਦਾਂ ਖੋਲ੍ਹਣ ਦਾ ਸੁਆਗਤ ਕਰਦਾ ਹਾਂ, ਜਿਸ ਨਾਲ ਭਾਰਤ 'ਚ ਉਡੀਕ ਕਰ ਰਹੇ ਲੋਕਾਂ, ਖਾਸ ਤੌਰ 'ਤੇ ਵਿਦਿਆਰਥੀਆਂ, ਅਸਥਾਈ ਵੀਜ਼ਾ ਧਾਰਕਾਂ, ਅਲੱਗ ਰਹਿ ਰਹੇ ਪਰਿਵਾਰਾਂ ਨੂੰ ਮਦਦ ਮਿਲੇਗੀ। ਇਸ ਫੈਸਲੇ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।'

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੀਲ ਬਾਸੂ ਬਣ ਸਕਦੇ ਹਨ ਲੰਡਨ ਦੇ ਅਗਲੇ ਪੁਲਸ ਕਮਿਸ਼ਨਰ

ਉਨ੍ਹਾ ਕਿਹਾ, 'ਮੈਨੂੰ ਕੱਲ੍ਹ ਕੁਝ ਵਿਦਿਆਰਥੀ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਉਹ ਇਸ ਫੈਸਲੇ ਬਾਰੇ ਜਾਣ ਕੇ ਬਹੁਤ ਉਤਸ਼ਾਹਿਤ ਹਨ।' ਆਸਟਰੇਲੀਆ ਨੇ ਅਕਤੂਬਰ ਵਿਚ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਕਰਨ ਅਤੇ ਸਰਹੱਦੀ ਪਾਬੰਦੀਆਂ ਨੂੰ ਸੌਖਾ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਦੇਸ਼ ਵਿਚ ਯਾਤਰਾ ਲਈ ਭਾਰਤ ਵਿਚ ਬਣੀ ਕੋਵਿਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨਾਲ ਵੀ ਮੁਲਾਕਾਤ ਕੀਤੀ ਅਤੇ ਪ੍ਰਤਿਭਾ, ਗਤੀਸ਼ੀਲਤਾ ਅਤੇ ਵਿਸ਼ਵੀਕਰਨ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ। ਆਸਟ੍ਰੇਲੀਆ 'ਚ ਚੀਨ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਧ ਵਿਦਿਆਰਥੀ ਹਨ।

ਇਹ ਵੀ ਪੜ੍ਹੋ: Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News