ਭਾਰਤ ਨੇ ਅਮਰੀਕਾ ਨੂੰ ਐੱਫ-16 ਜਹਾਜ਼ ਇਸਤੇਮਾਲ ਦੇ ਸਬੂਤ ਸੌਂਪੇ

Tuesday, Mar 05, 2019 - 08:42 PM (IST)

ਭਾਰਤ ਨੇ ਅਮਰੀਕਾ ਨੂੰ ਐੱਫ-16 ਜਹਾਜ਼ ਇਸਤੇਮਾਲ ਦੇ ਸਬੂਤ ਸੌਂਪੇ

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਆਹਮੋਂ ਸਾਹਮਣੇ ਹਨ। ਭਾਰਤ ਨੇ ਸਾਫ ਸੰਕੇਤ ਦਿੱਤੇ ਹਨ ਕਿ ਅੱਤਵਾਦ ਖਿਲਾਫ ਲਗਾਤਾਰ ਉਸ ਦੀ ਲੜਾਈ ਜਾਰੀ ਰਹੇਗੀ। ਪੀ.ਐੱਮ. ਮੋਦੀ ਨੇ ਵੀ ਕਹਿ ਦਿੱਤਾ ਹੈ ਕਿ ਹੁਣ ਅਸੀਂ ਰੁਕਣ ਵਾਲੇ ਨਹੀਂ ਹਾਂ। ਹਾਲਾਂਕਿ ਪਾਕਿਸਤਾਨ ਹਾਲੇ ਵੀ ਆਪਣੇ ਬਚਾਅ ਕਰ ਰਿਹਾ ਹੈ ਤੇ ਮੰਗਲਵਾਰ ਨੂੰ ਪਾਕਿ ਮੀਡੀਆ ਤੋਂ ਇਹ ਖਬਰ ਆਈ ਹੈ ਕਿ 42 ਅੱਤਵਾਦੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਥੇ ਹੀ ਇਹ ਵੀ ਖਬਰ ਮਿਲੀ ਹੈ ਕਿ ਐੱਨ.ਐੱਸ.ਏ. ਅਜੀਤ ਡੋਭਾਲ ਨੇ ਅਮਰੀਕੀ ਐੱਨ.ਐੱਸ.ਏ. ਜਾਨ ਬੋਲਟਨ ਤੋਂ ਸੁਰੱਖਿਆ ਹਾਲਾਤ 'ਤੇ ਗੱਲ ਕੀਤੀ ਹੈ।

ਜਾਣਕਾਰੀ ਮੁਤਾਬਕ ਡੋਭਾਲ ਨੇ ਫੋਨ 'ਤੇ ਜਾਨ ਵੋਲਟਨ ਨਾਲ ਗੱਲ ਕੀਤੀ ਤੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਹਾਲਾਤ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਇੰਨਾ ਹੀ ਨਹੀਂ ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਐੱਫ-16 ਜਹਾਜ਼ ਇਸਤੇਮਾਲ ਦੇ ਸਬੂਤ ਵੀ ਸੌਂਪ ਦਿੱਤੇ ਹਨ। ਹਾਲਾਂਕਿ ਅਮਰੀਕਾ ਵੱਲੋਂ ਇਨ੍ਹਾਂ ਦੋਹਾਂ ਮਾਮਲਿਆਂ 'ਤੇ ਕੋਈ ਹਾਲੇ ਤਕ ਜਵਾਬ ਨਹੀਂ ਆਇਆ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ਹੁਣ ਪਾਕਿਸਤਾਨ ਆਰ ਜਾਂ ਪਾਰ ਦੇ ਮੂਡ 'ਚ ਹੈ, ਨਾਲ ਹੀ ਵਿਸ਼ਵ ਪੱਧਰ 'ਤੇ ਭਾਰਤ ਪਾਕਿਸਤਾਨ ਨੂੰ ਬੇਨਕਾਬ ਕਰਨਾ ਚਾਹੁੰਦਾ ਹੈ।


author

Inder Prajapati

Content Editor

Related News