ਭਾਰਤ ਨੇ ਨੇਪਾਲ ਨੂੰ ਦਿੱਤੀਆਂ 20 ਕਿਡਨੀ ਡਾਇਲਸਿਸ ਮਸ਼ੀਨਾਂ
02/20/2023 4:32:55 PM

ਕਾਠਮਾਂਡੂ (ਭਾਸ਼ਾ)- ਨੇਪਾਲ 'ਚ ਸਿਹਤ ਖੇਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਮਦਦ ਦੇ ਟੀਚੇ ਨਾਲ ਭਾਰਤ ਨੇ ਸੋਮਵਾਰ ਨੂੰ ਨੇਪਾਲ ਸਰਕਾਰ ਨੂੰ 20 ਕਿਡਨੀ ਡਾਇਲਸਿਸ ਮਸ਼ੀਨਾਂ ਦਿੱਤੀਆਂ। ਭਾਰਤ ਵਲੋਂ ਨੇਪਾਲ ਨੂੰ ਅਜਿਹੀਆਂ 200 ਮਸ਼ੀਨਾਂ ਦਿੱਤੀਆਂ ਜਾਣੀਆਂ ਹਨ ਅਤੇ ਸੋਮਵਾਰ ਨੂੰ ਦਿੱਤੀ ਗਈ 20 ਮਸ਼ੀਨਾਂ ਪਹਿਲੀ ਖੇਪ ਹੈ। ਨੇਪਾਲ 'ਚ ਭਾਰਤ ਦੇ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਭਾਰਤ ਸਰਕਾਰ ਅਤੇ ਭਾਰਤ ਦੀ ਜਨਤਾ ਵਲੋਂ ਕਾਠਮਾਂਡੂ 'ਚ ਇਕ ਸਮਾਰੋਹ ਦੌਰਾਨ ਦੇਸ਼ ਦੇ ਸਿਹਤ ਅਤੇ ਜਨਸੰਖਿਆ ਮੰਤਰੀ ਪਦਮ ਗਿਰੀ ਨੂੰ ਮਸ਼ੀਨਾਂ ਸੌਂਪੀਆਂ। ਸ਼੍ਰੀਵਾਸਤਵ ਨੇ ਕਿਹਾ,''ਚੰਗਾ ਦੋਸਤ ਹੋਣ ਦੇ ਨਾਤੇ ਭਾਰਤ ਹਮੇਸ਼ਾ ਤੋਂ ਨੇਪਾਲ ਦੇ ਵਿਕਾਸ 'ਚ ਅਤੇ ਦੋਸਤ ਦੇ ਨਾਤੇ ਮਦਦਗਾਰ ਰਿਹਾ ਹੈ।''
ਰਾਜਦੂਤ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਵੱਖ-ਵੱਖ ਖੇਤਰਾਂ 'ਚ ਨਾਲ ਕੰਮ ਕਰ ਰਹੇ ਹਨ ਅਤੇ ਸਿਹਤ ਉਨ੍ਹਾਂ 'ਚੋਂ ਇਕ ਮਹੱਤਵਪੂਰਨ ਖੇਤਰ ਹੈ। ਇਸ ਮੌਕੇ ਮੰਤਰੀ ਗਿਰੀ ਨੇ ਮਦਦ ਲਈ ਭਾਰਤ ਸਰਕਾਰ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਇਸ ਨਾਲ ਨੇਪਾਲ 'ਚ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਬਹੁਤ ਮਦਦ ਮਿਲੇਗੀ। ਮੰਤਰੀ ਨੇ ਕਿਹਾ ਕਿ 'ਗੁਆਂਢੀ ਪਹਿਲੇ' ਦੀ ਨੀਤੀ ਦੇ ਅਧੀਨ ਭਾਰਤ 2015 ਦੇ ਭੂਚਾਲ, ਕੋਰੋਨਾ ਮਹਾਮਾਰੀ ਅਤੇ ਸਿਹਤ ਸਮੇਤ ਵੱਖ-ਵੱਖ ਖੇਤਰਾਂ 'ਚ ਨੇਪਾਲ ਦੀ ਮਦਦ ਕਰ ਰਿਹਾ ਹੈ ਅਤੇ ਸਾਨੂੰ ਇਸ ਲਈ ਧੰਨਵਾਦੀ ਹੋਣਾ ਚਾਹੀਦਾ।