ਭਾਰਤ ਫਰਾਂਸ ਹਵਾਈ ਫ਼ੌਜ ਦਾ ਫ਼ੌਜ ਅਭਿਆਸ ਡੇਜਟਰ ਨਾਈਟ ਸ਼ੁਰੂ

Thursday, Jan 21, 2021 - 05:21 PM (IST)

ਜੋਧਪੁਰ- ਰਾਜਸਥਾਨ 'ਚ ਜੋਧਪੁਰ 'ਚ ਭਾਰਤੀ ਅਤੇ ਫਰਾਂਸ ਹਵਾਈ ਫ਼ੌਜ ਦਾ ਅੰਤਰਰਾਸ਼ਟਰੀ ਫ਼ੌਜ ਅਭਿਆਸ ਡੇਜਟਰ ਨਾਈਟ-21 ਸ਼ੁਰੂ ਹੋ ਗਿਆ। ਫ਼ੌਜ ਬੁਲਾਰੇ ਅਨੁਸਾਰ ਸਵੇਰੇ ਡੇਜਟਰ ਨਾਈਟ-21 'ਚ ਸ਼ਾਮਲ ਹੋਣ ਲਈ ਫਰਾਂਸੀਸੀ ਰਾਫ਼ੇਲ ਲੜਾਕੂ ਜਹਾਜ਼ ਫਿਊਅਲ ਟੈਂਕਰ ਏ-320 ਦੀ ਮਦਦ ਨਾਲ ਫਰਾਂਸ ਤੋਂ ਉਡਾਣ ਭਰ ਕੇ ਸਿੱਧੇ ਜੋਧਪੁਰ ਪੁੱਜੇ। ਉਨ੍ਹਾਂ ਨਾਲ 2 ਏਟਲਟ ਏ 400 ਐੱਮ. ਆਵਾਜਾਈ ਜਹਾਜ਼ ਅਤੇ ਏ330 ਬਹੁਉਦੇਸ਼ੀ ਟੈਂਕਰ ਆਵਾਜਾਈ ਜਹਾਜ਼ ਆਏ ਹਨ, ਜਦੋਂ ਕਿ ਭਾਰਤ ਵਲੋਂ ਫਰਾਂਸ ਤੋਂ ਹੀ ਪ੍ਰਾਪਤ ਰਾਫ਼ੇਲ ਨਾਲ ਹੀ ਮਿਰਾਜ਼ 2000, ਐੱਸ.ਯੂ.-30 ਐੱਮ.ਕੇ.ਆਈ., ਆਈ.ਐੱਲ. 78 ਫਿਊਲ ਜਹਾਜ਼ ਤੋਂ ਇਲਾਵਾ ਅਵਾਕਸ ਅਤੇ ਹੋਰ ਆਧੁਨਿਕ ਵੈਮਾਨਿਕੀ ਜੰਗੀ ਪ੍ਰਣਾਲੀ ਸ਼ਾਮਲ ਕੀਤੀ ਗਈ ਹੈ। 

ਸੂਤਰਾਂ ਨੇ ਦੱਸਿਆ ਕਿ ਐਕਸਰਸਾਈਜ਼ ਡੇਜਟਰ ਨਾਈਟ-21 20 ਤੋਂ 24 ਜਨਵਰੀ ਤੱਕ ਜੋਧਪੁਰ ਹਵਾਈ ਫ਼ੌਜ ਸਟੇਸ਼ਨ 'ਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਅਭਿਆਸ ਦੋਹਾਂ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਵਿਚਾਲੇ ਜੁੜਾਵ ਦੀ ਦਿਸ਼ਾ 'ਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ-ਫਰਾਂਸੀਸੀ ਰੱਖਿਆ ਸਹਿਯੋਗ ਦੇ ਅਧੀਨ ਹੁਣ ਤੱਕ ਭਾਰਤੀ ਹਵਾਈ ਫ਼ੌਜ ਵਿਚਾਲੇ ਕਈ ਫ਼ੌਜ ਅਭਿਆਸ ਹੋ ਚੁਕੇ ਹਨ। ਇਸ ਤੋਂ ਪਹਿਲਾਂ ਭਾਰਤ ਨੇ 2018 'ਚ ਆਗਰਾ ਅਤੇ ਗਵਾਲੀਅਰ 'ਚ ਹਵਾਈ ਫ਼ੌਜ ਸਟੇਸ਼ਨਾਂ 'ਤੇ ਫਰਾਂਸੀਸੀ ਹਵਾਈ ਫ਼ੌਜ ਦੀ ਮੇਜ਼ਬਾਨੀ ਕੀਤੀ ਸੀ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News