‘ਭਾਰਤ ਜੋੜੋ ਯਾਤਰਾ’ ਨਾਲ ਜੁੜੇ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਘੁਰਾਮ ਰਾਜਨ
Thursday, Dec 15, 2022 - 11:53 AM (IST)
ਸਵਾਈਮਾਧੋਪੁਰ (ਭਾਸ਼ਾ)- ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦੇ 100 ਪੂੰਜੀਪਤੀਆਂ ਕੋਲ ਭਾਰਤ ਦੀ ਅੱਧੀ ਆਬਾਦੀ ਦੇ ਬਰਾਬਰ ਪੈਸਾ ਹੈ। ਨਰਿੰਦਰ ਮੋਦੀ ਵੀ ਉਨ੍ਹਾਂ ਦੇ ਕਹਿਣ ’ਤੇ ਹੀ ਕੰਮ ਕਰਦੇ ਹਨ। ਜੋ ਉਹ ਕਹਿੰਦੇ ਹਨ, ਮੋਦੀ ਉਹੀ ਕਰਦੇ ਹਨ। ਵੱਡੇ ਉਦਯੋਗਪਤੀਆਂ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨਾ ਹੈ ਜੋ ਮੋਦੀ ਨੇ ਕੀਤਾ। ਇਸੇ ਲਈ ਜੀ. ਐੱਸ. ਟੀ. ਨੂੰ ਗਲਤ ਢੰਗ ਨਾਲ ਲਾਗੂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੈਨੂੰ ਅੱਜ ਦੱਸਿਆ ਗਿਆ ਕਿ 25 ਕਿਲੋ ਤੋਂ ਘੱਟ ਗੁੜ, ਛੋਲੇ ਵੇਚਣ ’ਤੇ ਵੀ ਜੀ. ਐੱਸ. ਟੀ. ਲੱਗਦਾ ਹੈ। ਵਧ ਵੇਚਣ ’ਤੇ ਨਹੀਂ ਲਗਦਾ। ਇਸ ਤਰ੍ਹਾਂ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਰਾਹੁਲ ਬੁੱਧਵਾਰ ਸ਼ਾਮ ਭਾਰਤ ਜੋੜੋ ਯਾਤਰਾ ਦੌਰਾਨ ਦੌਸਾ ਦੇ ਬਾਗੜੀ ’ਚ ਨੁੱਕੜ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮੇ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਤੇ ਹੋਰ ਵੀ ਮੌਜੂਦ ਸਨ।ਰਘੁਰਾਮ ਰਾਜਨ ਨੇ ‘ਯਾਤਰਾ’ ’ਚ ਹਿੱਸਾ ਲਿਆ।
ਦੇਸ਼ ’ਚ ਅਗਲੀ ਕ੍ਰਾਂਤੀ ਸੇਵਾ ਖੇਤਰ ’ਚ ਹੋ ਸਕਦੀ ਹੈ : ਰਘੂਰਾਮ ਰਾਜਨ
ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ ਰਘੂਰਾਮ ਰਾਜਨ ਨੇ ਕਿਹਾ ਕਿ ਦੇਸ਼ ’ਚ ਅਗਲੀ ਕ੍ਰਾਂਤੀ ਸੇਵਾ ਖੇਤਰ ’ਚ ਹੋ ਸਕਦੀ ਹੈ।
ਦੇਸ਼ ’ਚ ਸਥਿਰਤਾ, ਨਿਕਾਸੀ ’ਚ ਇਕ ਤਰ੍ਹਾਂ ਦੀ ਹਰੀ ਕ੍ਰਾਂਤੀ ਵੀ ਹੋ ਰਹੀ ਹੈ ਅਤੇ ਭਾਰਤ ਜਲਵਾਯੂ ਪਰਿਵਰਤਨ ਦੀ ਚੁਣੌਤੀ ਦੇ ਮੱਦੇਨਜ਼ਰ ਪਵਨ ਚੱਕੀਆਂ ਬਣਾਉਣ, ਇਮਾਰਤਾਂ ਨੂੰ ਹਰਿਆ ਭਰਿਆ ਬਣਾਉਣ ’ਚ ਸਭ ਤੋਂ ਅੱਗੇ ਹੋ ਸਕਦਾ ਹੈ।