ਭਾਰਤ ''ਚ ਮੰਕੀਪਾਕਸ ਦਾ ਪਹਿਲਾ ਮਰੀਜ਼ ਹੋਇਆ ਠੀਕ

07/30/2022 5:53:23 PM

ਤਿਰੁਅਨੰਤਪੁਰਮ (ਭਾਸ਼ਾ)- ਕੇਰਲ ਦੀ ਰਾਜਧਾਨੀ ਤਿਰੁਅਨੰਤਪੁਰਮ ਦੇ ਇਕ ਸਰਕਾਰੀ ਮੈਡੀਕਲ ਯੂਨੀਵਰਸਿਟੀ 'ਚ ਦਾਖ਼ਲ ਦੇਸ਼ ਦਾ ਪਹਿਲਾ ਮੰਕੀਪਾਕਸ ਦਾ ਮਰੀਜ਼ ਸਿਹਤਮੰਦ ਹੋ ਗਿਆ ਹੈ। ਸੂਬੇ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਲੱਮ ਵਾਸੀ 35 ਸਾਲਾ ਇਸ ਮਰੀਜ਼ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਦੇਸ਼ 'ਚ ਮੰਕੀਪਾਕਸ ਦਾ ਪਹਿਲਾ ਮਾਮਲਾ ਸੀ, ਇਸ ਲਈ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਦੇ ਨਿਰਦੇਸ਼ ਅਨੁਸਾਰ 72 ਘੰਟਿਆਂ ਦੇ ਅੰਤਰਾਲ 'ਤੇ 2 ਵਾਰ ਟੈਸਟ ਕੀਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼

ਜਾਰਜ ਨੇ ਕਿਹਾ,''ਸਾਰੇ ਨਮੂਨੇ ਜਾਂਚ 'ਚ ਨੈਗੇਟਿਵ ਮਿਲੇ। ਮਰੀਜ਼ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਹੈ। ਉਸ ਦੇ ਸੋਜ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਸ ਨੂੰ ਅੱਜ ਛੁੱਟੀ ਦਿੱਤੀ ਜਾਵੇਗੀ।'' ਉਨ੍ਹਾਂ ਕਿਹਾ ਕਿ ਉਸ ਦੇ ਸੰਪਰਕ 'ਚ ਆਏ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਦੇ ਨਤੀਜੇ ਵੀ ਨੈਗੇਟਿਵ ਹਨ। ਉਨ੍ਹਾਂ ਕਿਹਾ ਕਿ ਬਾਕੀ 2 ਮਰੀਜ਼ਾਂ ਦੀ ਹਾਲਤ ਵੀ ਸੰਤੋਸ਼ਜਨਕ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News