ਮੁੰਬਈ 'ਚ ਨੀਤਾ ਅੰਬਾਨੀ ਦੇ ਨਾਂ 'ਤੇ ਖੁੱਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ

Friday, Oct 07, 2022 - 05:11 AM (IST)

ਮੁੰਬਈ 'ਚ ਨੀਤਾ ਅੰਬਾਨੀ ਦੇ ਨਾਂ 'ਤੇ ਖੁੱਲ੍ਹੇਗਾ ਭਾਰਤ ਦਾ ਪਹਿਲਾ ਬਹੁ-ਕਲਾ ਸੱਭਿਆਚਾਰਕ ਕੇਂਦਰ

ਮੁੰਬਈ : ਈਸ਼ਾ ਅੰਬਾਨੀ ਨੇ ਅੱਜ ਬਾਂਦਰਾ ਕੁਰਲਾ ਕੰਪਲੈਕਸ ਮੁੰਬਈ ਵਿਖੇ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ (NMACC), ਇਕ ਅੰਤਰਰਾਸ਼ਟਰੀ ਪੱਧਰ ਦਾ ਬਹੁ-ਕਲਾ ਸੱਭਿਆਚਾਰਕ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ। ਇਹ ਕੇਂਦਰ ਉਨ੍ਹਾਂ ਦੀ ਮਾਂ ਨੀਤਾ ਮੁਕੇਸ਼ ਅੰਬਾਨੀ ਨੂੰ ਸਮਰਪਿਤ ਹੈ। ਨੀਤਾ ਅੰਬਾਨੀ ਲੰਬੇ ਸਮੇਂ ਤੋਂ ਕਲਾ ਦੇ ਖੇਤਰ ਵਿੱਚ ਇਕ ਸਲਾਹਕਾਰ ਦੀ ਭੂਮਿਕਾ ਨਿਭਾ ਰਹੀ ਹੈ। ਇਹ ਸੱਭਿਆਚਾਰਕ ਕੇਂਦਰ ਕਲਾ ਦੇ ਖੇਤਰ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੋਵੇਗਾ। 31 ਮਾਰਚ 2023 ਨੂੰ NMACC ਦੇ ਦਰਵਾਜ਼ੇ ਦਰਸ਼ਕਾਂ ਲਈ ਖੋਲ੍ਹ ਦਿੱਤੇ ਜਾਣਗੇ। ਲਾਂਚ ਨੂੰ ਚਿੰਨ੍ਹਿਤ ਕਰਨ ਲਈ ਤਿੰਨ ਦਿਨ ਦਾ ਸਮਾਗਮ ਹੋਵੇਗਾ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਨਾਮਵਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਭਲਕੇ ਕੱਢੇ ਜਾਣਗੇ ਰੋਸ ਮਾਰਚ, ਜਾਰੀ ਕੀਤਾ ਰੂਟ ਪਲਾਨ

'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' (NMACC) ਸੁਪਨਿਆਂ ਦੇ ਸ਼ਹਿਰ ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਬਣਾਇਆ ਜਾਵੇਗਾ। ਇਸ ਵਿੱਚ ਤਿੰਨ ਮੰਜ਼ਿਲਾ ਇਮਾਰਤ 'ਚ ਪ੍ਰਫਾਰਮਿੰਗ ਅਤੇ ਵਿਜ਼ੂਅਲ ਆਰਟਸ ਦਾ ਪ੍ਰਦਰਸ਼ਨ ਹੋਵੇਗਾ। ਦਿ ਗ੍ਰੈਂਡ ਥਿਏਟਰ, ਦਿ ਸਟੂਡੀਓ ਥਿਏਟਰ ਅਤੇ ਦਿ ਕਿਊਬ ਸ਼ੈੱਲ ਵਰਗੇ ਸ਼ਾਨਦਾਰ ਥਿਏਟਰ ਬਣਾਏ ਜਾਣਗੇ। ਇਨ੍ਹਾਂ ਸਾਰਿਆਂ 'ਚ ਐਡਵਾਂਸ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। 'ਦਿ ਗ੍ਰੈਂਡ ਥਿਏਟਰ' ਵਿੱਚ 2 ਹਜ਼ਾਰ ਦਰਸ਼ਕ ਇਕੋ ਸਮੇਂ ਪ੍ਰੋਗਰਾਮਾਂ ਦਾ ਆਨੰਦ ਲੈ ਸਕਣਗੇ। ਭਾਰਤੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਦੀ ਪ੍ਰਦਰਸ਼ਨੀ ਲਈ 16,000 ਵਰਗ ਫੁੱਟ ਵਿੱਚ ਫੈਲਿਆ ਇਕ 4 ਮੰਜ਼ਿਲਾ ਆਰਟ ਹਾਊਸ ਵੀ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ SSP ਮਾਨਸਾ ਨੂੰ ਕੀਤਾ ਜਾਵੇ ਸਸਪੈਂਡ : ਬੀਰ ਦਵਿੰਦਰ

ਇਸ ਘੋਸ਼ਣਾ ਮੌਕੇ ਬੋਲਦਿਆਂ ਈਸ਼ਾ ਨੇ ਕਿਹਾ, "ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਸਿਰਫ ਇਕ ਜਗ੍ਹਾ ਨਹੀਂ ਹੈ, ਇਹ ਕਲਾ, ਸੰਸਕ੍ਰਿਤੀ ਅਤੇ ਭਾਰਤ ਲਈ ਮੇਰੀ ਮਾਂ ਦੇ ਜਨੂੰਨ ਦਾ ਸਿੱਟਾ ਹੈ। ਉਨ੍ਹਾਂ ਨੇ ਹਮੇਸ਼ਾ ਇਕ ਅਜਿਹਾ ਪਲੇਟਫਾਰਮ ਬਣਾਉਣ ਦਾ ਸੁਪਨਾ ਦੇਖਿਆ ਹੈ ਜਿੱਥੇ ਦਰਸ਼ਕ, ਕਲਾਕਾਰ ਅਤੇ ਰਚਨਾਤਮਕ ਲੋਕ ਇਕੱਠੇ ਹੋ ਸਕਣ। NMACC ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਭਾਰਤ ਦੀਆਂ ਖੂਬੀਆਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਤੇ ਦੁਨੀਆ ਨੂੰ ਭਾਰਤ ਦੇ ਹੋਰ ਨੇੜੇ ਲਿਆਉਣਾ ਹੈ।" ਤਿੰਨ ਦਿਨ ਚੱਲਣ ਵਾਲੇ ਇਸ ਲਾਂਚ ਈਵੈਂਟ ਵਿੱਚ ਭਾਰਤੀ ਨਾਟਕਕਾਰ ਅਤੇ ਨਿਰਦੇਸ਼ਕ ਫਿਰੋਜ਼ ਅੱਬਾਸ ਖਾਨ, ਲੇਖਕ ਅਤੇ ਕਾਸਟਿਊਮ ਮਾਹਿਰ ਹਾਮਿਸ਼ ਬਾਊਲਜ਼, ਭਾਰਤ ਦੇ ਪ੍ਰਮੁੱਖ ਸੱਭਿਆਚਾਰਕ ਸਿਧਾਂਤਕਾਰ ਰਣਜੀਤ ਹੋਸਕੋਟੇ ਅਤੇ ਜੈਫਰੀ ਡੀਚ (ਅਮਰੀਕਨ ਕਿਊਰੇਟਰ, ਸਮਕਾਲੀ ਕਲਾ ਦੇ ਅਜਾਇਬ ਘਰ (MOCA), ਲਾਸ ਏਂਜਲਸ ਦੇ ਸਾਬਕਾ ਨਿਰਦੇਸ਼ਕ) ਆਪਣੇ ਕਲਾਤਮਕ ਪ੍ਰਦਰਸ਼ਨ ਅਤੇ ਵਿਚਾਰਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News