ਕੌਮਾਂਤਰੀ ਯਾਤਰੀਆਂ ਦੀ ਜਾਂਚ ’ਚ 11 ਲੋਕ ਓਮੀਕ੍ਰੋਨ ਦੇ ਸਬ-ਵੇਰੀਐਂਟ ਤੋਂ ਪੀੜਤ, ਇਹ ਕਿਸਮ ਭਾਰਤ ’ਚ ਪਹਿਲਾਂ ਤੋਂ ਮੌਜੂਦ

01/06/2023 2:34:11 PM

ਨਵੀਂ ਦਿੱਲੀ (ਭਾਸ਼ਾ)– ਭਾਰਤ ਵਿਚ 24 ਦਸੰਬਰ ਤੋਂ 3 ਜਨਵਰੀ ਦਰਮਿਆਨ ਆਏ ਕੌਮਾਂਤਰੀ ਯਾਤਰੀਆਂ ਦੀ ਜਾਂਚ ਦੌਰਾਨ 11 ਲੋਕ ਓਮੀਕ੍ਰੋਨ ਦੇ ਸਬ-ਵੇਰੀਐਂਟ ਤੋਂ ਪੀੜਤ ਮਿਲੇ ਪਰ ਉਨ੍ਹਾਂ ਵਿਚ ਮੌਜੂਦ ਇਹ ਕਿਸਮ ਪਹਿਲਾਂ ਤੋਂ ਹੀ ਭਾਰਤ ਵਿਚ ਮੌਜੂਦ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਿਆਦ ਦੌਰਾਨ ਕੁਲ 19,227 ਕੌਮਾਂਤਰੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 124 ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਿਲੇ ਅਤੇ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ।

ਸੂਤਰਾਂ ਨੇ ਦੱਸਿਆ ਕਿ 124 ਪ੍ਰਭਾਵਿਤਾਂ ਦੇ ਨਮੂਨੇ ਜੈਨੇਟਿਕ ਇੰਡੈਕਸਿੰਗ ਲਈ ਭੇਜੇ ਗਏ, ਜਿਨ੍ਹਾਂ ਵਿਚੋਂ 40 ਦੇ ਨਤੀਜੇ ਆ ਗਏ ਹਨ। ਉਨ੍ਹਾਂ ਦੱਸਿਆ ਕਿ 14 ਨਮੂਨਿਆਂ ਵਿਚ ਐਕਸ. ਬੀ. ਬੀ. 1 ਸਮੇਤ ਐਕਸ. ਬੀ. ਬੀ. ਉਪ ਕਿਸਮਾਂ ਮਿਲੀਆਂ ਹਨ ਜਦਕਿ ਇਕ ਨਮੂਨੇ ਵਿਚ ਬੀ. ਐੱਫ. 7.4.1 ਉਪ ਕਿਸਮ ਦਾ ਵਾਇਰਸ ਮਿਲਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਨਾਗਰਿਕਾਂ ਨੂੰ ਬੇਵਜ੍ਹਾ ਘਬਰਾਉਣ ਤੋਂ ਪ੍ਰਹੇਜ਼ ਕਰਨ ਦੀ ਬੇਨਤੀ ਕੀਤੀ ਹੈ ਪਰ ਨਾਲ ਹੀ ਚੌਕਸ ਰਹਿਣ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ।


Rakesh

Content Editor

Related News