ਦੁਸ਼ਮਣ ਦੇ ਡਰੋਨ ਨੂੰ ਆਸਮਾਨ ''ਚ ਹੀ ਨਸ਼ਟ ਕਰ ਦੇਵੇਗਾ ''ਭਾਰਗਵਾਸਤਰ''
Wednesday, May 14, 2025 - 06:07 PM (IST)

ਨਵੀਂ ਦਿੱਲੀ- ਭਾਰਤ ਨੇ ਬੁੱਧਵਾਰ ਨੂੰ ਆਪਣੀਆਂ ਰੱਖਿਆ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਵਦੇਸ਼ੀ ਐਂਟੀ ਡਰੋਨ ਪ੍ਰਣਾਲੀ 'ਭਾਰਗਵਾਸਤਰ' ਦਾ ਸਫ਼ਲ ਪ੍ਰੀਖਣ ਕੀਤਾ ਹੈ। ਸੋਲਰ ਡਿਫੈਂਸ ਐਂਡ ਏਅਰੋਸਪੇਸ ਲਿਮਟਿਡ ਵਲੋਂ ਡਿਜ਼ਾਈਨ ਅਤੇ ਵਿਕਸਿਤ ਇਹ ਘੱਟ ਲਾਗਤ ਵਾਲੀ ਪ੍ਰਣਾਲੀ ਡਰੋਨ ਸਵਾਰਮ (ਝੁੰਡ) ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਇਕ ਕ੍ਰਾਂਤੀਕਾਰੀ ਕਦਮ ਹੈ। ਇਹ ਪ੍ਰਣਾਲੀ ਰਾਕੇਟ ਦਾਗ਼ ਕੇ ਦੁਸ਼ਮਣ ਦੇ ਡਰੋਨ ਨੂੰ ਆਸਮਾਨ 'ਚ ਹੀ ਨਸ਼ਟ ਕਰ ਦੇਵੇਗੀ। ਓਡੀਸ਼ਾ ਦੇ ਗੋਪਾਲਪੁਰ ਸੀਵਰਡ ਫਾਇਰਿੰਗ ਰੇਂਜ 'ਚ ਇਸ ਪ੍ਰਣਾਲੀ ਦਾ ਪ੍ਰੀਖਣ ਕੀਤਾ ਗਿਆ ਹੈ, ਜਿਸ 'ਚ ਸਾਰੇ ਤੈਅ ਟੀਚੇ ਹਾਸਲ ਕੀਤੇ ਗਏ। ਇਹ ਉਪਲੱਬਧੀ ਭਾਰਤ ਦੀ ਆਤਮਨਿਰਭਰ ਰੱਖਿਆ ਨੀਤੀ ਅਤੇ 'ਮੇਕ ਇਨ ਇੰਡੀਆ' ਮਿਸ਼ਨ ਦੀ ਇਕ ਹੋਰ ਸਫ਼ਲਤਾ ਨੂੰ ਦਰਸਾਉਂਦੀ ਹੈ। ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ 'ਭਾਰਗਵਾਸਤਰ' ਦੇ ਤਿੰਨ ਪ੍ਰੀਖਣ ਕੀਤੇ ਗਏ।
ਇਹ ਵੀ ਪੜ੍ਹੋ : ਹੁਣ ਸਕੂਲਾਂ-ਕਾਲਜਾਂ 'ਚ ਇਸ ਚੀਜ਼ 'ਤੇ ਲੱਗ ਗਈ ਪਾਬੰਦੀ, ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ
'ਭਾਰਗਵਾਸਤਰ' ਇਕ ਘੱਟ ਕੀਮਤ ਵਾਲਾ ਐਂਟੀ ਡਰੋਨ ਸਿਸਟਮ ਹੈ। ਇਹ 'ਹਾਰਡ ਕਿਲ' ਮੋਡ 'ਚ ਕੰਮ ਕਰਦਾ ਹੈ। ਇਸ ਦਾ ਮਤਲਬ ਹੈ ਕਿ ਇਹ ਡਰੋਨ ਨੂੰ ਸਿੱਧੇ ਨਸ਼ਟ ਕਰ ਸਕਦਾ ਹੈ। 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਵਲੋਂ ਭਾਰਤ ਦੇ ਸਰਹੱਦ ਏਰੀਏ 'ਚ ਕਈ ਜਗ੍ਹਾ ਡਰੋਨ ਦੇ ਹਮਲੇ ਦੀਆਂ ਕੋਸ਼ਿਸ਼ਾਂ ਹੋਈਆਂ। ਹਾਲਾਂਕਿ ਸਾਡੇ ਐਂਟੀ ਡਰੋਨ ਸਿਸਟਮ ਨੇ ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ। ਅੱਜ-ਕੱਲ੍ਹ ਜਿਸ ਤਰ੍ਹਾਂ ਨਾਲ ਡਰੋਨ ਹਮਲੇ ਦਾ ਖ਼ਤਰਾ ਵੱਧ ਰਿਹਾ ਹੈ। ਅਜਿਹੇ 'ਚ ਇਹ ਸਿਸਟਮ ਬਹੁਤ ਉਪਯੋਗੀ ਸਾਬਿਤ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e