ਜੀ-20 ’ਚ ਭਾਰਤ ਦਾ ਦਬਦਬਾ! ਗ੍ਰੋਥ ਰੇਟ ’ਚ ਅਮਰੀਕਾ ਅਤੇ ਯੂਰਪ ਨੂੰ ਪਿੱਛੇ ਛੱਡਿਆ

Tuesday, Nov 19, 2024 - 12:44 AM (IST)

ਜੀ-20 ’ਚ ਭਾਰਤ ਦਾ ਦਬਦਬਾ! ਗ੍ਰੋਥ ਰੇਟ ’ਚ ਅਮਰੀਕਾ ਅਤੇ ਯੂਰਪ ਨੂੰ ਪਿੱਛੇ ਛੱਡਿਆ

ਨਵੀਂ ਦਿੱਲੀ- ਬ੍ਰਾਜ਼ੀਲ ’ਚ ਜੀ-20 ਦੀ ਬੈਠਕ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਅਰਥਵਿਵਸਥਾ ਲਈ ਖੁਸ਼ਖਬਰੀ ਹੈ। ਭਾਰਤ ਨੇ ਜੀ-20 ’ਚ ਆਪਣਾ ਦਬਦਬਾ ਬਣਾ ਲਿਆ ਹੈ। ਭਾਰਤ ਨੇ ਜੀ-20 ਦੇਸ਼ਾਂ ’ਚ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਗ੍ਰੋਥ ਰੇਟ ’ਚ ਟਾਪ ਕੀਤਾ ਹੈ।

ਆਈ. ਐੱਮ. ਐੱਫ. ਦੇ ਵਰਲਡ ਇਕਨਾਮਿਕ ਆਊਟਲੁੱਕ ਦੀ ਰਿਪੋਰਟ ਅਨੁਸਾਰ ਭਾਰਤ ਦੀ ਗ੍ਰੋਥ ਰੇਟ 2024 ’ਚ 7 ਫੀਸਦੀ ਰਹਿ ਸਕਦੀ ਹੈ, ਜੋ ਜੀ-20 ਦੇਸ਼ਾਂ ’ਚ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਦੇਸ਼ ਦੀ ਇਹ ਪ੍ਰਾਪਤੀ ਮਜ਼ਬੂਤ ਅਰਥਵਿਵਸਥਾ ਅਤੇ ਗਲੋਬਲ ਚੁਣੌਤੀਆਂ ਵਿਚਾਲੇ ਇਕ ਮਜ਼ਬੂਤ ਵਿਕਾਸ ਨੂੰ ਦਿਖਾਉਂਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਯੂਰਪ ਤੱਕ ਸਾਰੇ ਦੇਸ਼ਾਂ ਦੀ ਜੀ. ਡੀ. ਪੀ. ਦੀ ਗ੍ਰੋਥ ਭਾਰਤ ਦੇ ਮੁਕਾਬਲੇ ਕਾਫੀ ਘੱਟ ਹੈ।

ਜੀ-20 ਦੇਸ਼ਾਂ ’ਚ ਗ੍ਰੋਥ ਰੇਟ ਦੇ ਮਾਮਲੇ ’ਚ ਇਸ ਸਾਲ ਭਾਰਤ ਤੋਂ ਬਾਅਦ 5 ਫੀਸਦੀ ਦੀ ਗ੍ਰੋਥ ਰੇਟ ਦੇ ਨਾਲ ਇੰਡੋਨੇਸ਼ੀਆ ਦੂਜੇ ਅਤੇ 4.8 ਫੀਸਦੀ ਦੇ ਨਾਲ ਚੀਨ ਤੀਜੇ ਸਥਾਨ ’ਤੇ ਹੈ। ਰੂਸ ਇਸ ਸੂਚੀ ’ਚ ਚੌਥੇ ਨੰਬਰ ’ਤੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੀ ਗ੍ਰੋਥ ਰੇਟ ਦਾ ਅੰਦਾਜ਼ਾ 3.6 ਫੀਸਦੀ ਦੇਖਣ ਨੂੰ ਮਿਲ ਰਿਹਾ ਹੈ।

ਅਮਰੀਕਾ ਅਤੇ ਬ੍ਰਾਜ਼ੀਲ ਦਾ ਅੰਦਾਜ਼ਾ

ਉੱਧਰ 3 ਦੇਸ਼ ਅਜਿਹੇ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਦੀ ਗ੍ਰੋਥ ਰੇਟ 3 ਫੀਸਦੀ ਹੋ ਸਕਦੀ ਹੈ, ਜਿਸ ’ਚ ਤੁਰਕੀ, ਅਫਰੀਕੀ ਖੇਤਰ ਅਤੇ ਬ੍ਰਾਜ਼ੀਲ ਸ਼ਾਮਲ ਹਨ। ਇਸ ਵਾਰ ਬ੍ਰਾਜ਼ੀਲ ਜੀ-20 ਦੇਸ਼ਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਉੱਧਰ ਦੂਜੇ ਪਾਸੇ 2 ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਗ੍ਰੋਥ ਰੇਟ 2 ਫੀਸਦੀ ਜਾਂ ਉਸ ਤੋਂ ਵੱਧ ਰਹੇਗੀ ਪਰ 3 ਫੀਸਦੀ ਤੋਂ ਘੱਟ ਰਹੇਗੀ, ਜਿਸ ’ਚ ਕੋਰੀਆ ਅਤੇ ਅਮਰੀਕਾ ਸ਼ਾਮਲ ਹਨ। ਅਮਰੀਕਾ ਦੀ ਗ੍ਰੋਥ ਦਾ ਅੰਦਾਜ਼ਾ 2.8 ਫੀਸਦੀ ਲਗਾਇਆ ਗਿਆ ਹੈ ਜਦਕਿ ਕੋਰੀਆ ਦੀ ਗ੍ਰੋਥ ਰੇਟ 2.5 ਫੀਸਦੀ ਰੱਖੀ ਗਈ ਹੈ।

1 ਫੀਸਦੀ ਤੋਂ ਵੱਧ ਪਰ 2 ਫੀਸਦੀ ਤੋਂ ਘੱਟ

ਉੱਧਰ ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਦੀ ਗ੍ਰੋਥ ਦਾ ਅੰਦਾਜ਼ਾ 2 ਫੀਸਦੀ ਤੋਂ ਘੱਟ ਹੈ ਪਰ 1 ਫੀਸਦੀ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਮੈਕਸੀਕੋ ਅਤੇ ਸਾਊਦੀ ਅਰਬ ਦੀ ਗ੍ਰੋਥ ਰੇਟ 1.5 ਫੀਸਦੀ ਦੇਖਣ ਨੂੰ ਮਿਲ ਸਕਦੀ ਹੈ। ਉੱਧਰ ਦੱਖਣੀ ਅਫਰੀਕਾ, ਯੂਨਾਈਟਿਡ ਕਿੰਗਡਮ, ਯੂਰਪੀਅਨ ਯੂਨੀਅਨ ਅਤੇ ਫ੍ਰਾਂਸ ਦੀ ਇਕਾਨਮੀ 1.1 ਫੀਸਦੀ ਦੇਖਣ ਨੂੰ ਮਿਲ ਸਕਦੀ ਹੈ। ਉੱਧਰ ਦੂਜੇ ਪਾਸੇ ਆਸਟ੍ਰੇਲੀਆ ਦੀ ਗ੍ਰੋਥ ਰੇਟ ਦਾ ਅੰਦਾਜ਼ਾ 1.2 ਫੀਸਦੀ ਅਤੇ ਕੈਨੇਡਾ ਦਾ ਗ੍ਰੋਥ ਅੰਦਾਜ਼ਾ 1.3 ਫੀਸਦੀ ਰੱਖਿਆ ਗਿਆ ਹੈ।

ਇਸ ਦੇਸ਼ ਦੀ ਮਾਈਨਸ ’ਚ ਜਾ ਰਹੀ ਜੀ. ਡੀ. ਪੀ.

ਜੀ-20 ਦੇਸ਼ਾਂ ’ਚ ਇਕ ਦੇਸ਼ ਅਜਿਹਾ ਵੀ ਹੈ, ਜਿਸ ਦੀ ਗ੍ਰੋਥ ਦਾ ਅੰਦਾਜ਼ਾ ਮਾਈਨਸ ’ਚ ਲਗਾਇਆ ਗਿਆ ਹੈ। ਇਹ ਦੇਸ਼ ਕੋਈ ਹੋਰ ਨਹੀਂ ਸਗੋਂ ਅਰਜਨਟੀਨਾ ਹੈ, ਜਿਸ ਦੀ ਗ੍ਰੋਥ ਦਾ ਅੰਦਾਜ਼ਾ -3.5 ਫੀਸਦੀ ਹੈ। ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ ਜਾਪਾਨ ਦੀ ਸਥਿਤੀ ਵੀ ਕਾਫੀ ਖਰਾਬ ਦੇਖਣ ਨੂੰ ਮਿਲ ਰਹੀ ਹੈ ਅਤੇ ਉਸ ਦੀ ਗ੍ਰੋਥ ਰੇਟ ਇਸ ਸਾਲ 0.3 ਫੀਸਦੀ ਅਤੇ ਇਟਲੀ ਦੀ ਗ੍ਰੋਥ ਰੇਟ 0.7 ਫੀਸਦੀ ਦੇਖਣ ਨੂੰ ਮਿਲ ਸਕਦੀ ਹੈ।

ਸੰਸਾਰਿਕ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ

ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਕੀਤੀ, ਜਿਸ ’ਚ ਕਿਹਾ ਗਿਆ,‘ਅੰਦਾਜ਼ਨ 7 ਫੀਸਦੀ ਦੀ ਜੀ. ਡੀ. ਪੀ. ਵਿਕਾਸ ਦਰ ਦੇ ਨਾਲ ਭਾਰਤ ਜੀ-20 ਦੇਸ਼ਾਂ ’ਚ ਮੋਹਰੀ ਹੈ। ਇਹ ਪ੍ਰਾਪਤੀ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਨੂੰ ਉਜਾਗਰ ਕਰਦੀ ਹੈ, ਜੋ ਸੰਸਾਰਿਕ ਚੁਣੌਤੀਆਂ ਵਿਚਾਲੇ ਆਪਣੀ ਮਜ਼ਬੂਤ ਅਤੇ ਤੇਜ਼ ਗਤੀ ਨਾਲ ਦੇਸ਼ ਦੇ ਵਿਕਾਸ ਨੂੰ ਪ੍ਰਦਰਸ਼ਤਿ ਕਰਦੀ ਹੈ।’


author

Rakesh

Content Editor

Related News