ਰੂਸੀ ਰਾਸ਼ਟਰਪਤੀ ਬੋਲੇ; ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ

Friday, Nov 08, 2024 - 03:24 PM (IST)

ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਮਹਾਸ਼ਕਤੀਆਂ ਦੀ ਸੂਚੀ ਵਿਚ ਸ਼ਾਮਲ ਹੋਣ ਦਾ ਹੱਕਦਾਰ ਹੈ, ਕਿਉਂਕਿ ਇਸ ਦੀ ਅਰਥਵਿਵਸਥਾ ਇਸ ਸਮੇਂ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਤੇਜ਼ੀ ਨਾਲ ਵਧ ਰਹੀ ਹੈ। ਸੋਚੀ 'ਚ 'ਵਾਲਦਾਈ ਡਿਸਕਸ਼ਨ ਕਲੱਬ' ਦੇ ਪਲੇਨਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਵੀਰਵਾਰ ਨੂੰ ਇਹ ਵੀ ਕਿਹਾ ਕਿ ਰੂਸ ਭਾਰਤ ਨਾਲ ਹਰ ਦਿਸ਼ਾ 'ਚ ਸਬੰਧ ਵਿਕਸਿਤ ਕਰ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਨੂੰ ਦੁਵੱਲੇ ਸਬੰਧਾਂ 'ਚ ਇਕ ਦੂਜੇ 'ਤੇ ਡੂੰਘਾ ਭਰੋਸਾ ਹੈ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਕਿਹਾ; ਭਾਰਤ ਸ਼ਾਨਦਾਰ ਦੇਸ਼, ਪੂਰੀ ਦੁਨੀਆ PM ਮੋਦੀ ਨੂੰ ਕਰਦੀ ਹੈ ਪਿਆਰ

ਪੁਤਿਨ ਨੇ ਕਿਹਾ, "1.5 ਅਰਬ ਦੀ ਆਬਾਦੀ, ਵਿਸ਼ਵ ਦੀਆਂ ਸਾਰੀਆਂ ਅਰਥਵਿਵਸਥਾਵਾਂ ਵਿੱਚ ਸਭ ਤੋਂ ਤੇਜ਼ ਵਿਕਾਸ, ਪ੍ਰਾਚੀਨ ਸੰਸਕ੍ਰਿਤੀ ਅਤੇ ਭਵਿੱਖ ਦੇ ਵਿਕਾਸ ਲਈ ਬਹੁਤ ਵਧੀਆ ਸੰਭਾਵਨਾਵਾਂ ਦੇ ਕਾਰਨ ਭਾਰਤ ਨੂੰ ਬਿਨਾਂ ਸ਼ੱਕ ਮਹਾਂਸ਼ਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।" ਭਾਰਤ ਨੂੰ ਮਹਾਨ ਦੇਸ਼ ਦੱਸਦੇ ਹੋਏ ਪੁਤਿਨ ਨੇ ਕਿਹਾ, 'ਅਸੀਂ ਭਾਰਤ ਨਾਲ ਹਰ ਦਿਸ਼ਾ 'ਚ ਸਬੰਧ ਵਿਕਸਿਤ ਕਰ ਰਹੇ ਹਾਂ। ਭਾਰਤ ਇੱਕ ਮਹਾਨ ਦੇਸ਼ ਹੈ, ਹੁਣ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਦੇਸ਼ ਹੈ, ਜਿੱਥੋਂ ਦੀ ਆਬਾਦੀ 1.5 ਅਰਬ ਹੈ ਅਤੇ ਨਾਲ ਹੀ ਜਿੱਥੇ ਹਰ ਸਾਲ ਆਬਾਦੀ ਵਿਚ ਇੱਕ ਕਰੋੜ ਦਾ ਵਾਧਾ ਹੁੰਦਾ ਹੈ।'

ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖ਼ਬਰ, ਟਰੰਪ ਕਰਨਗੇ ਇਸ ਕਾਨੂੰਨ ਦੀ ਵਰਤੋਂ

ਉਨ੍ਹਾਂ ਕਿਹਾ ਕਿ ਭਾਰਤ ਆਰਥਿਕ ਤਰੱਕੀ ਵਿੱਚ ਵਿਸ਼ਵ ਵਿੱਚ ਮੋਹਰੀ ਹੈ। ਰੂਸੀ ਸਮਾਚਾਰ ਏਜੰਸੀ ਟਾਸ ਨੇ ਪੁਤਿਨ ਦੇ ਹਵਾਲੇ ਨਾਲ ਕਿਹਾ, "ਸਾਡੇ ਸਬੰਧ ਕਿੱਥੇ ਅਤੇ ਕਿਸ ਗਤੀ ਨਾਲ ਵਿਕਸਤ ਹੋਣਗੇ, ਇਸ ਦਾ ਸਾਡਾ ਦ੍ਰਿਸ਼ਟੀਕੋਣ ਅੱਜ ਦੀਆਂ ਹਕੀਕਤਾਂ 'ਤੇ ਅਧਾਰਤ ਹੈ। ਸਾਡਾ ਸਹਿਯੋਗ ਹਰ ਸਾਲ ਕਈ ਗੁਣਾ ਵਧ ਰਿਹਾ ਹੈ।' ਪੁਤਿਨ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਸੁਰੱਖਿਆ ਅਤੇ ਰੱਖਿਆ ਖੇਤਰ ਵਿੱਚ ਸੰਪਰਕ ਵਿਕਸਿਤ ਹੋ ਰਹੇ ਹਨ। ਦੇਖੋ ਕਿੰਨੇ ਤਰ੍ਹਾਂ ਦੇ ਰੂਸੀ ਫੌਜੀ ਸਾਜ਼ੋ-ਸਾਮਾਨ ਭਾਰਤੀ ਹਥਿਆਰਬੰਦ ਬਲਾਂ ਦੀ ਸੇਵਾ ਵਿੱਚ ਹਨ। ਇਸ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਭਰੋਸਾ ਹੈ। ਅਸੀਂ ਸਿਰਫ਼ ਭਾਰਤ ਨੂੰ ਹਥਿਆਰ ਹੀ ਨਹੀਂ ਵੇਚਦੇ; ਅਸੀਂ ਉਨ੍ਹਾਂ ਨੂੰ ਸਾਂਝੇ ਤੌਰ 'ਤੇ ਡਿਜ਼ਾਈਨ ਵੀ ਕਰਦੇ ਹਾਂ।  ਪੁਤਿਨ ਨੇ ਉਦਾਹਰਣ ਵਜੋਂ ਬ੍ਰਹਮੋਸ ਕਰੂਜ਼ ਮਿਜ਼ਾਈਲ ਪ੍ਰਾਜੈਕਟ ਦਾ ਹਵਾਲਾ ਦਿੱਤਾ। ਅਸਲ ਵਿੱਚ, ਅਸੀਂ ਇਸਨੂੰ (ਮਿਜ਼ਾਈਲ) ਨੂੰ ਤਿੰਨ ਵਾਤਾਵਰਣਾਂ ਵਿੱਚ ਵਰਤਣ ਲਈ ਯੋਗ ਬਣਾਇਆ ਹੈ - ਹਵਾ ਵਿੱਚ, ਸਮੁੰਦਰ ਵਿੱਚ ਅਤੇ ਜ਼ਮੀਨ ਉੱਤੇ। ਭਾਰਤ ਦੇ ਸੁਰੱਖਿਆ ਲਾਭ ਲਈ ਸੰਚਾਲਿਤ ਇਹ ਪ੍ਰੋਜੈਕਟ ਜਾਰੀ ਹਨ।

ਇਹ ਵੀ ਪੜ੍ਹੋ: ਟਰੰਪ ਸਰਕਾਰ ’ਚ ਭਾਰਤਵੰਸ਼ੀ ਕਸ਼ਯਪ ਪਟੇਲ ਬਣ ਸਕਦੇ ਹਨ CIA ਚੀਫ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News