ਜਰਮਨੀ ਦੇ ਰਾਸ਼ਟਰਪਤੀ ਨੇ ਸੰਸਦ ਕੀਤੀ ਭੰਗ, 23 ਫਰਵਰੀ ਨੂੰ ਹੋਣਗੀਆਂ ਚੋਣਾਂ
Friday, Dec 27, 2024 - 05:18 PM (IST)
ਫ੍ਰੈਂਕਫਰਟ (ਏਜੰਸੀ)- ਜਰਮਨੀ ਦੇ ਰਾਸ਼ਟਰਪਤੀ ਫਰੈਂਕ-ਵਾਲਟਰ ਸਟੇਨਮੀਅਰ ਨੇ ਸ਼ੁੱਕਰਵਾਰ ਨੂੰ ਚਾਂਸਲਰ ਓਲਾਫ ਸਕੋਲਜ਼ ਦੀ ਗੱਠਜੋੜ ਸਰਕਾਰ ਦੇ ਭਰੋਸੇ ਦਾ ਵੋਟ ਗੁਆਉਣ ਦੇ ਮੱਦੇਨਜ਼ਰ ਸੰਸਦ ਨੂੰ ਭੰਗ ਕਰਨ ਅਤੇ 23 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਸਕੋਲਜ਼ ਨੇ 16 ਦਸੰਬਰ ਨੂੰ ਭਰੋਸੇ ਦਾ ਵੋਟ ਗੁਆ ਦਿੱਤਾ ਅਤੇ ਹੁਣ ਉਹ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਵੀਜ਼ਾ ਮਾਮਲੇ 'ਚ ਭਾਰਤੀਆਂ ਨੇ ਤੋੜ ਦਿੱਤੇ ਸਾਰੇ ਰਿਕਾਰਡ,11 ਮਹੀਨਿਆਂ 'ਚ ਇੰਨੇ ਲੋਕ ਗਏ US
ਸਕੋਲਜ਼ ਦੀ 3 ਪਾਰਟੀਆਂ ਵਾਲੀ ਗੱਠਜੋੜ ਸਰਕਾਰ 6 ਨਵੰਬਰ ਨੂੰ ਉਦੋਂ ਸੰਕਟ ਵਿੱਚ ਘਿਰ ਗਈ, ਜਦੋਂ ਉਨ੍ਹਾਂ ਨੇ ਜਰਮਨੀ ਦੀ ਸਥਿਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੇ ਤਰੀਕੇ 'ਤੇ ਵਿਵਾਦ ਕਾਰਨ ਆਪਣੇ ਵਿੱਤ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਕਈ ਵੱਡੀਆਂ ਪਾਰਟੀਆਂ ਦੇ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਸੰਸਦੀ ਚੋਣਾਂ ਅਸਲ ਯੋਜਨਾ ਤੋਂ 7 ਮਹੀਨੇ ਪਹਿਲਾਂ 23 ਫਰਵਰੀ ਨੂੰ ਕਰਾਈਆਂ ਜਾਣੀਆਂ ਚਾਹੀਦੀਆਂ ਹਨ। ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦਾ ਸੰਵਿਧਾਨ 'ਬੁੰਡੇਸਟੈਗ' (ਸੰਸਦ) ਨੂੰ ਖੁਦ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ, ਇਸ ਲਈ ਇਹ ਸਟੇਨਮੀਅਰ 'ਤੇ ਨਿਰਭਰ ਕਰਦਾ ਸੀ ਕਿ ਉਹ ਸੰਸਦ ਨੂੰ ਭੰਗ ਕਰਕੇ ਚੋਣਾਂ ਕਰਵਾਉਂਦੇ ਹਨ ਜਾਂ ਨਹੀਂ। ਇਹ ਫੈਸਲਾ ਲੈਣ ਲਈ ਉਨ੍ਹਾਂ ਕੋਲ 21 ਦਿਨ ਸਨ। ਸੰਸਦ ਭੰਗ ਹੋਣ ਤੋਂ ਬਾਅਦ ਦੇਸ਼ ਵਿੱਚ 60 ਦਿਨਾਂ ਦੇ ਅੰਦਰ ਚੋਣਾਂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਫਰਾਂਸ, ਕੈਨੇਡਾ ਸਣੇ ਦੁਨੀਆ ਭਰ ਦੇ ਨੇਤਾਵਾਂ ਨੇ ਡਾ: ਮਨਮੋਹਨ ਸਿੰਘ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8