ਇਸ ਮੁੱਦੇ 'ਤੇ ਪਹਿਲੀ ਵਾਰ ਬੋਲੇ ਅਮਿਤ ਸ਼ਾਹ, ਕੈਨੇਡਾ ਸਰਕਾਰ ਤੋਂ ਮੰਗੇ ਇਹ ਸਬੂਤ

Monday, Dec 16, 2024 - 12:09 PM (IST)

ਇਸ ਮੁੱਦੇ 'ਤੇ ਪਹਿਲੀ ਵਾਰ ਬੋਲੇ ਅਮਿਤ ਸ਼ਾਹ, ਕੈਨੇਡਾ ਸਰਕਾਰ ਤੋਂ ਮੰਗੇ ਇਹ ਸਬੂਤ

ਨਵੀਂ ਦਿੱਲੀ/ਟੋਰਾਂਟੋ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲੀ ਵਾਰ ਲਾਰੇਂਸ ਬਿਸ਼ਨੋਈ ਅਤੇ ਕੈਨੇਡਾ ਵੱਲੋਂ ਲਗਾਏ ਦੋਸ਼ਾਂ 'ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਇਸ ਮੁੱਦੇ 'ਤੇ ਭਾਰਤ ਸਰਕਾਰ ਦਾ ਸਟੈਂਡ ਵੀ ਸਪੱਸ਼ਟ ਕੀਤਾ ਹੈ। ਉਨ੍ਹਾਂ ਭਾਰਤ ਦੇ ਨਵੇਂ ਕਾਨੂੰਨਾਂ ਅਤੇ ਜੇਲ੍ਹਾਂ ਦੀ ਸਜ਼ਾ ਘਟਾਉਣ ਵਰਗੇ ਮੁੱਦਿਆਂ ਬਾਰੇ ਵੀ ਗੱਲ ਕੀਤੀ।

ਕੈਨੇਡਾ ਸਰਕਾਰ ਤੋਂ ਮੰਗੇ ਸਬੂਤ

ਇੰਡੀਆ ਟੂਡੇ ਦੇ ਇੱਕ ਪ੍ਰੋਗਰਾਮ ਵਿੱਚ ਜਦੋਂ ਅਮਿਤ ਸ਼ਾਹ ਨੂੰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਦੁਆਰਾ ਲਗਾਏ ਦੋਸ਼ਾਂ ਬਾਰੇ ਪੁੱਛਿਆ ਗਿਆ ਸੀ ਕਿ ਜਸਟਿਨ ਟਰੂਡੋ ਸਰਕਾਰ ਨੇ ਦੋਸ਼ ਲਾਇਆ ਸੀ ਕਿ ਲਾਰੇਂਸ ਜੇਲ੍ਹ ਵਿੱਚ ਹੈ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੈਨੇਡਾ ਵਿੱਚ ਹਿੰਸਾ ਭੜਕਾ ਰਿਹਾ ਹੈ, ਤਾਂ ਉਨ੍ਹਾਂ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਅਮਿਤ ਸ਼ਾਹ ਨੇ ਕਿਹਾ, "ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੈਨੇਡੀਅਨ ਸਰਕਾਰ ਨੂੰ ਕਿਹਾ ਹੈ ਕਿ ਇਸ ਮਾਮਲੇ ਵਿੱਚ ਜੋ ਵੀ ਸਬੂਤ ਹਨ, ਉਹ ਸਾਡੇ ਸਾਹਮਣੇ ਪੇਸ਼ ਕਰਨ... ਅਸੀਂ ਸਖ਼ਤ ਕਾਰਵਾਈ ਕਰਾਂਗੇ।"

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵੱਖਵਾਦੀ ਲਹਿਰ ਦੇ ਆਲੋਚਕ ਮਨਿੰਦਰ ਸਿੰਘ ਦੀ ਜਾਨ ਨੂੰ ਖ਼ਤਰਾ, ਪੁਲਸ ਨੇ ਦਿੱਤੀ ਚਿਤਾਵਨੀ

ਅਮਿਤ ਸ਼ਾਹ ਨੇ ਕਹੀ ਇਹ ਗੱਲ

ਅਪਰਾਧੀ ਹੁਣ ਜੇਲ 'ਚ ਸਜ਼ਾ ਦੀ ਬਜਾਏ ਮੌਜ-ਮਸਤੀ ਕਰ ਰਹੇ ਹਨ, ਦੇ ਸਵਾਲ ਦੇ ਜਵਾਬ 'ਚ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਤਿੰਨ ਨਵੇਂ ਕਾਨੂੰਨ ਲਿਆਂਦੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸੇ ਨਾਲ ਦੱਸਣਾ ਚਾਹੁੰਦੇ ਹਾਂ ਕਿ ਕੋਈ ਵੀ ਐੱਫ.ਆਈ.ਆਰ. ਹੋਵੇ ਤਿੰਨ ਸਾਲਾਂ ਵਿੱਚ ਨਿਆਂ ਮਿਲੇਗਾ। ਕਿਸੇ ਨੂੰ ਵੀ ਬਿਨਾਂ ਵਜ੍ਹਾ ਜੇਲ੍ਹ ਵਿੱਚ ਨਹੀਂ ਰਹਿਣਾ ਪਵੇਗਾ। ਜੇਲ੍ਹ 'ਚੋਂ ਕੈਦੀਆਂ ਦਾ ਬੋਝ ਘੱਟ ਕਰਨ ਅਤੇ ਜੇਲ 'ਚ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਤਿੰਨ ਨਵੇਂ ਕਾਨੂੰਨਾਂ 'ਚ ਅਸੀਂ ਇਹ ਵੀ ਕਿਹਾ ਹੈ ਕਿ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ ਸਜ਼ਾ ਦਾ ਇਕ ਤਿਹਾਈ ਹਿੱਸਾ ਹੈ। ਇਸ ਲਈ ਉਸਨੂੰ ਜ਼ਮਾਨਤ 'ਤੇ ਬਾਹਰ ਕੱਢਣਾ ਜੇਲ੍ਹਰ ਦੀ ਜ਼ਿੰਮੇਵਾਰੀ ਹੈ। ਜੇਕਰ ਉਸ ਨੇ ਦੂਜੀ ਵਾਰ ਜੁਰਮ ਕੀਤਾ ਹੈ ਅਤੇ 50 ਫੀਸਦੀ ਸਜ਼ਾ ਭੁਗਤ ਚੁੱਕਾ ਹੈ ਤਾਂ ਉਸ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨਾ ਵੀ ਜੇਲ੍ਹਰ ਦੀ ਜ਼ਿੰਮੇਵਾਰੀ ਹੈ।

ਜਾਣੋ ਲਾਰੇਂਸ ਬਿਸ਼ਨੋਈ ਬਾਰੇ

ਲਾਰੈਂਸ ਬਿਸ਼ਨੋਈ ਦੀ ਉਮਰ 31 ਸਾਲ ਹੈ ਅਤੇ ਉਹ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਧੱਤਰਾਂਵਾਲੀ ਦਾ ਰਹਿਣ ਵਾਲਾ ਹੈ। ਉਹ ਬਿਸ਼ਨੋਈ ਭਾਈਚਾਰੇ ਨਾਲ ਸਬੰਧਤ ਹੈ। ਇਸ ਭਾਈਚਾਰੇ ਦੇ ਲੋਕ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਹਨ। ਬਿਸ਼ਨੋਈ ਨੇ 12ਵੀਂ ਜਮਾਤ ਤੱਕ ਪਿੰਡ ਤੋਂ ਹੀ ਪੜ੍ਹਾਈ ਕੀਤੀ ਅਤੇ ਕਾਲਜ ਦੀ ਪੜ੍ਹਾਈ ਲਈ 2010 ਵਿੱਚ ਚੰਡੀਗੜ੍ਹ ਚਲਾ ਗਿਆ। ਡੀਏਵੀ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ, ਉਹ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਹੋ ਗਿਆ ਅਤੇ 2011-12 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਗਠਨ (SOPU) ਦਾ ਪ੍ਰਧਾਨ ਬਣਿਆ। ਅਪਰਾਧਿਕ ਰਿਕਾਰਡ ਦੇ ਮੁਤਾਬਕ ਲਾਰੇਂਸ ਬਿਸ਼ਨੋਈ ਖ਼ਿਲਾਫ਼ ਪਹਿਲੀ ਐਫ.ਆਈ.ਆਰ ਹੱਤਿਆ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਦਰਜ ਕੀਤੀ ਗਈ ਸੀ। ਅਪ੍ਰੈਲ 2010 ਵਿੱਚ ਜਬਰੀ ਘਰ ਵਿੱਚ ਦਾਖਲ ਹੋਣ ਅਤੇ ਫਰਵਰੀ 2011 ਵਿੱਚ ਕੁੱਟਮਾਰ ਅਤੇ ਮੋਬਾਈਲ ਫੋਨ ਚੋਰੀ ਦੇ ਮਾਮਲਿਆਂ ਵਿੱਚ ਵੀ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਸਨ। ਇਹ ਸਾਰੇ ਮਾਮਲੇ ਵਿਦਿਆਰਥੀ ਰਾਜਨੀਤੀ ਨਾਲ ਸਬੰਧਤ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News