ਭਾਰਤ ਨੇ ਬਣਾਇਆ ਦੁਨੀਆ ਦਾ ਪਹਿਲਾਂ ''ਗਨਸ਼ਾਟ ਲੋਕੇਟਰ'' ਤੇ ਹੈਲਮੈਟ

Friday, Feb 07, 2020 - 09:34 PM (IST)

ਭਾਰਤ ਨੇ ਬਣਾਇਆ ਦੁਨੀਆ ਦਾ ਪਹਿਲਾਂ ''ਗਨਸ਼ਾਟ ਲੋਕੇਟਰ'' ਤੇ ਹੈਲਮੈਟ

ਲਖਨਊ — ਭਾਰਤੀ ਫੌਜ ਦੇ ਮਿਲਟਰੀ ਇੰਜੀਨਅਰ ਕਾਲਜ ਨੇ ਦੁਨੀਆ ਦਾ ਅਜਿਹਾ ਪਹਿਲਾਂ ਹੈਲਮੈਟ ਤਿਆਰ ਕੀਤਾ ਹੈ ਜੋ 10 ਮੀਟਰ ਦੀ ਦੂਰੀ ਤੋਂ ਵੀ ਏ.ਕੇ. 47 ਦੀਆਂ ਗੋਲੀਆਂ ਨੂੰ ਰੋਕ ਸਕਦਾ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਆਯੋਜਿਤ ਡਿਫੈਂਸ ਐਕਸਪੋ-2020 ਦੌਰਾਨ ਇਸ ਨੂੰ ਲਾਂਚ ਕੀਤਾ ਗਿਆ। ਇਸ ਹੈਲਮੈਟ ਦਾ ਭਾਰ 1.4 ਕਿਲੋਗ੍ਰਾਂ ਹੈ। ਕਾਲਜ ਨੇ ਭਾਰਤ ਦਾ ਪਹਿਲਾਂ ਅਤੇ ਦੁਨੀਆ ਦਾ ਸਭ ਤੋਂ ਸਸਤਾ ਗਨਸ਼ਾਟ ਲੋਕੇਟਰ ਵੀ ਤਿਆਰ ਕੀਤਾ ਹੈ।
ਇਕ ਨਿਜੀ ਫਰਮ ਨਾਲ ਇਕ ਸੰਯੁਕਤ ਉੱਦਮ ਦੁਆਰਾ ਕੀਤੇ ਇਸ ਲੋਕੇਟਰ ਦੇ ਜ਼ਰੀਏ 400 ਮੀਟਰ ਦੀ ਦੂਰੀ ਨਾਲ ਬੁਲੇਟ ਦਾ ਸਟੀਕ ਸਥਾਨ ਦਾ ਪਤਾ ਲੱਗ ਸਕਦਾ ਹੈ। ਇਹ ਅੱਤਵਾਦੀਆਂ ਦਾ ਤੇਜੀ ਨਾਲ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬੇਅਸਰ ਕਰਨ 'ਚ ਮਦਦ ਕਰੇਗਾ।

ਲਖਨਊ 'ਚ ਆਯੋਜਿਤ ਕੀਤੇ ਗਏ ਡਿਫੈਂਸ ਐਕਸਪੋ-2020 'ਚ ਇਨ੍ਹਾਂ ਕੰਪਨੀਆਂ ਨੇ ਦੋ ਸਮਝੌਤਿਆਂ 'ਤੇ ਵੀ ਦਸਤਖਤ ਕੀਤੇ ਹਨ। ਇਨ੍ਹਾਂ 'ਚ ਏਅਰੋਸਪੇਸ ਅਤੇ ਸਪੈਸ਼ਲ ਪ੍ਰੋਟੈਕਟਿਡ ਵਹੀਕਲਸ ਖੇਤਰਾਂ ਦੇ ਮੌਕਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਮਝੌਤਿਆਂ ਮੁਤਾਬਕ ਪੈਰਾਮਾਉਂਟ ਗਰੁੱਪ ਅਤੇ ਭਾਰਤ ਫੋਰਜ਼ ਰੱਖਿਆ ਅਤੇ ਏਅਰੋਸਪੇਸ ਉਤਪਾਦਾਂ, ਸੇਵਾਵਾ ਅਤੇ ਸਿਸਟਮਸ ਦੀ ਰਚਨਾ, ਵਿਕਾਸ, ਉਦਯੋਗੀਕਰਨ ਅਤੇ ਸਵਦੇਸ਼ੀਕਰਨ ਲਈ ਗਲੋਬਲ ਪੱਧਰ ਦੇ ਮੌਕਿਆਂ 'ਤੇ ਇਕੱਠੇ ਮਿਲਕੇ ਕੰਮ ਕਰਾਂਗੇ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਫਰਵਰੀ ਨੂੰ ਡਿਫੈਂਸ ਐਕਸਪੋ ਦੇ 11ਵੇਂ ਸੈਸ਼ਨ ਦਾ ਉਦਘਾਟਨ ਕੀਤਾ ਸੀ। ਇਸ ਪ੍ਰੋਗਰਾਮ ਦਾ ਉਦਘਾਟਨ ਕਰਨ ਤੋਂ ਬਾਅਦ ਪੀ.ਐੱਮ ਮੋਦੀ ਨੇ ਉਨ੍ਹਾਂ ਨਵੀਂ ਹਥਿਆਰ ਪ੍ਰਣਾਲੀਆਂ ਦਾ ਨਰਿੱਖਣ ਕੀਤਾ ਜਿਨ੍ਹਾਂ ਨੂੰ ਪ੍ਰਦਰਸ਼ਨੀ 'ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਇਕ ਵਰਚੁਅਲ ਸ਼ੁਟਿੰਗ ਰੇਂਜ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਸਟਾਲ ਦਾ ਵੀ ਦੌਰਾ ਕੀਤਾ। ਆਪਣੇ ਨਰਿੱਖਣ ਦੌਰਾਨ ਉਨ੍ਹੰ ਕਈ ਰਾਊਂਡ ਫਾਇਰ ਕੀਤੇ।

 


author

Inder Prajapati

Content Editor

Related News