ਕੋਰੋਨਾ ਕਾਰਨ ਦੇਸ਼ ''ਚ ਹਜ਼ਾਰਾਂ ਟਨ ਪੈਦਾ ਹੋਇਆ ਬਾਇਓਮੈਡੀਕਲ ਕਚਰਾ

Monday, Oct 12, 2020 - 03:33 PM (IST)

ਨਵੀਂ ਦਿੱਲੀ- ਭਾਰਤ 'ਚ ਪਿਛਲੇ 4 ਮਹੀਨਿਆਂ 'ਚ 18,006 ਟਨ ਕੋਵਿਡ-19 ਬਾਇਓਮੈਡੀਕਲ ਕਚਰਾ ਪੈਦਾ ਹੋਇਆ ਅਤੇ ਇਸ 'ਚ ਮਹਾਰਾਸ਼ਟਰ ਦਾ ਯੋਗਦਾਨ ਸਭ ਤੋਂ ਵੱਧ (3,587 ਟਨ) ਰਿਹਾ। ਇਹ ਜਾਣਕਾਰੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਤੋਂ ਮਿਲੀ ਹੈ। ਸਿਰਫ਼ ਸਤੰਬਰ ਮਹੀਨੇ 'ਚ ਹੀ ਦੇਸ਼ ਭਰ 'ਚ ਕਰੀਬ 5,500 ਟਨ ਕੋਵਿਡ-19 ਕਚਰਾ ਪੈਦਾ ਹੋਇਆ, ਜੋ ਕਿਸੇ ਇਕ ਮਹੀਨੇ 'ਚ ਸਭ ਤੋਂ ਵੱਧ ਹੈ। ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਤੋਂ ਮਿਲੇ ਅੰਕੜਿਆਂ ਅਨੁਸਾਰ ਜੂਨ ਤੋਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 18,006 ਟਨ ਕੋਰੋਨਾ ਵਾਇਰਸ ਸੰਬੰਧੀ ਬਾਇਓਮੈਡੀਕਲ ਕਚਰਾ ਪੈਦਾ ਹੋਇਆ ਹੈ। ਇਸ ਦਾ ਨਿਪਟਾਰਾ 198 ਇਕਾਈਆਂ ਵਲੋਂ ਕੀਤਾ ਜਾ ਰਿਹਾ ਹੈ। ਕੋਵਿਡ-19 ਕਚਰੇ 'ਚ ਪੀਪੀਈ ਕਿਟ, ਬੂਟ ਕਵਰ, ਦਸਤਾਨੇ, ਖੂਨ ਨਾਲ ਦੂਸ਼ਿਤ ਵਸਤੂਆਂ, ਬਲੱਡ ਬੈਗ, ਸਈ, ਸੀਰਿੰਜ ਆਦਿ ਸ਼ਾਮਲ ਹਨ।

ਅੰਕੜਿਆਂ ਅਨੁਸਾਰ ਮਹਾਰਾਸ਼ਟਰ 'ਚ ਜੂਨ ਤੋਂ 4 ਮਹੀਨਿਆਂ 'ਚ 3,587 ਟਨ ਕੂੜਾ ਇਕੱਠਾ ਹੋਇਆ, ਜਦੋਂ ਕਿ ਤਾਮਿਲਨਾਡੂ 'ਚ 1,737 ਟਨ, ਗੁਜਰਾਤ 'ਚ 1,638 ਟਨ, ਕੇਰਲ 'ਚ 1,516 ਟਨ, ਦਿੱਲੀ 'ਚ 1,400 ਟਨ, ਕਰਨਾਟਕ 'ਚ 1,380 ਅਤੇ ਪੱਛਮੀ ਬੰਗਾਲ 'ਚ 1,000 ਟਨ ਕਚਰਾ ਪੈਦਾ ਹੋਇਆ। ਸਤੰਬਰ 'ਚ ਕਰੀਬ 5,490 ਟਨ ਕਚਰਾ ਪੈਦਾ ਹੋਇਆ। ਇਸ ਦੌਰਾਨ ਸਭ ਤੋਂ ਵੱਧ 622 ਟਨ ਕੂੜਾ ਗੁਜਰਾਤ 'ਚ ਪੈਦਾ ਹੋਇਆ। ਇਸ ਤੋਂ ਬਾਅਦ ਤਾਮਿਲਨਾਡੂ 'ਚ 543 ਟਨ, ਉੱਤਰ ਪ੍ਰਦੇਸ਼ 'ਚ 507 ਟਨ ਅਤੇ ਕਰੇਲ 'ਚ 494 ਟਨ ਕਚਰਾ ਪੈਦਾ ਹੋਇਆ। ਸੀ.ਆਰ.ਪੀ.ਬੀ. ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਦਿੱਲੀ 'ਚ 382 ਟਨ ਕਚਰਾ ਪੈਦਾ ਹੋਇਆ।


DIsha

Content Editor

Related News